Home / ਧਰਮ / ਗੁਰਦੁਆਰਾ ਬਾਲ ਲੀਲ•ਾ ਮੈਣੀ ਸੰਗਤ ( ਪਟਨਾ ਸਾਹਿਬ)
ਗੁਰਦੁਆਰਾ ਬਾਲ ਲੀਲ•ਾ ਮੈਣੀ ਸੰਗਤ ( ਪਟਨਾ ਸਾਹਿਬ)

ਗੁਰਦੁਆਰਾ ਬਾਲ ਲੀਲ•ਾ ਮੈਣੀ ਸੰਗਤ ( ਪਟਨਾ ਸਾਹਿਬ)

ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਸਮੇਂ ਰਾਜਾ ਫਤਿਹ ਚੰਦ ਮੈਣੀ ਦੇ ਮਹਿਲਾਂ ਵਿੱਚ ਆਪਣੇ ਬਾਲ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ। ਰਾਣੀ ਵਿਸੰਭਰਾਂ ਦੇਵੀ ਉਨ•ਾਂ ਨੂੰ ਹਰ ਰੋਜ ਖੇਡਾਂ ਖੇਡਦਿਆਂ ਅਤੇ ਅਨੇਕਾਂ ਤਰ•ਾਂ ਦੇ ਚੋਜ ਕਰਦਿਆਂ ਅਤੇ ਉਨ•ਾਂ ਦੇ ਸੁੰਦਰ ਰੁਹਾਨੀ ਸਰੂਪ ਨੂੰ ਦੇਖ ਕੇ ਇੱਛਾ ਪ੍ਰਗਟ ਕਰਦੀ ਸੀ ਕਿ ਅਜਿਹਾ ਪੁੱਤਰ ਮੇਰੇ ਘਰ ਵਿੱਚ ਵੀ ਪੈਦਾ ਹੋਵੇ। ” ਘਟ ਘਟ ਕੇ ਅੰਤਿਰ ਕੀ ਜਾਨਤ ” ਅੰਤਰਯਾਮੀ ਗੁਰੂ ਸਾਹਿਬ ਜੀ ਰਾਣੀ ਦੀ ਇੱਛਾ ਨੂੰ ਜਾਣਦੇ ਹੋਏ ਇੱਕ ਦਿਨ ਆਪਣੇ ਹਾਣੀਆਂ ਨਾਲ ਖੇਡਦੇ ਖੇਡਦੇ ਰਾਣੀ ਦੀ ਗੋਦ ਵਿੱਚ ਜਾ ਬੈਠੇ ਨਾਲ ਹੀ ਬਚਨ ਕੀਤਾ ਮਾਤਾ ਜੀ ਮੈਂ ਅੱਜ ਤੋਂ ਤੁਹਾਡਾ ਧਰਮ ਦਾ ਪੁੱਤਰ ਹਾਂ, ਆਪ ਜੀ ਮੇਰੇ ਧਰਮ ਦੇ ਮਾਤਾ ਜੀ ਹੋ। ਇਸ ਤਰ•ਾਂ ਗੁਰੂ ਸਾਹਿਬ ਜੀ ਦੀ ਸੋਹਣੀ ਅਤੇ ਮਨਮੋਹਣੀ ਅਵਾਜ ਸੁਣ ਕੇ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਕਹਿਣ ਲੱਗੀ, ਕਿ ਮੇਰੇ ਘਰ ਆਪ ਜੀ ਵਰਗਾ ਲਾਲ ਹੋਵੇ ਤਾਂ ਜੋ ਸਡੀ ਵੀ ਸੰਸਾਰ ਨਾਲ ਸਾਂਝ ਪੈ ਜਾਵੇ, ਤਾਂ ਉਸੇ ਸਮੇਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਿੱਥੇ ਆਪ ਜੀ ਦੀ ਇਹ ਇੱਛਾ ਸੀ ਕਿ ਮੇਰਾ ਲਾਲ ਗੋਬਿੰਦ ਰਾਏ ਵਰਗਾ ਹੋਵੇ ਪਰ ਮੇਰੇ ਵਰਗਾ ਤਾਂ ਸੰਸਾਰ ਵਿੱਚ ਮੈਂ ਹੀ ਹਾਂ ਇਸ ਲਈ ਮੈਂ ਆਪ ਜੀ ਦਾ ਧਰਮ ਪੁੱਤਰ ਬਣਦਾ ਹਾਂ ਮੇਰੇ ਨਾਲ ਨਾਲ ਤੁਹਾਡਾ ਨਾਅ ਵੀ ਸੰਸਾਰ ਉੱਪਰ ਸਦਾ ਅਮਰ ਰਹੇਗਾ। ਇਸੇ ਤਰ•ਾਂ ਖੇਡਦਿਆਂ ਖੇਡਦਿਆਂ ਗੁਰੂ ਸਾਹਿਬ ਜੀ ਨੂੰ ਭੁੱਖ ਲੱਗੀ ਤਾਂ ਰਾਣੀ ਨੂੰ ਕੁੱਝ ਛਕਾਉਣ ਲਈ ਕਿਹਾ ਏਸੇ ਸਮੇਂ ਰਾਣੀ ਦੀ ਰਸੋਈ ਵਿੱਚ ਪੂੜੀਆਂ , ਘੂੰਗਣੀਆਂ ਅਤੇ ਕੜਾਹ ਪ੍ਰਸਾਦ ਬਣਿਆ ਹੋਇਆ ਸੀ। ਗੁਰੂ ਜੀ ਨੇ ਆਪ ਛਕਿਆ ਅਤੇ ਆਪਣੇ ਹਾਣੀਆਂ ਨੂੰ ਵੀ ਛਕਾਇਆ। ਸਮਾਂ ਪਾਕੇ ਜਦੋਂ ਗੁਰੂ ਸਾਹਿਬ ਜੀ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲੇ ਤਾਂ ਰਾਣੀ ਨੇ ਪੁੱਛਿਆ ਜੇਕਰ ਆਪ ਜੀ ਦੇ ਦਰਸਨ ਕਰਨੇ ਹੋਣ ਤਾਂ ਕਿਸ ਤਰ•ਾਂ ਹੋਇਆ ਕਰਨਗੇ । ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਪੂੜੀਆਂ, ਘੂੰਗਣੀਆਂ ਅਤੇ ਕੜਾਹ ਪ੍ਰਸਾਦ ਬੱਚਿਆਂ ਨੂੰ ਵਰਤਾ ਦਿਆ ਕਰੋ ਅਸੀਂ ਬੱਚਿਆਂ ਵਿੱਚ ਹਾਜਰ ਹੋਇਆ ਕਰਾਂਗੇਂ। ਉਸੇ ਦਿਨ ਤੋਂ ਇਹੀ ਪ੍ਰਰੰਪਰਾ ਚਲਦੀ ਆ ਰਹੀ ਹੈ ਹਰ ਰੋਜ ਗੁਰਬਾਣੀ ਦੇ ਭੋਗ ਉਪਰੰਤ ਪੂੜੀਆਂ, ਘੂੰਗਣੀਆਂ ਅਤੇ ਕੜਾਹ ਪ੍ਰਸਾਦ ਬੱਚਿਆਂ ਵਿੱਚ ਵਰਤਾਇਆ ਜਾਦਾਂ ਹੈ । ਇਤਿਹਾਸ ਮੁਤਾਬਕ ਗੁਰੂ ਜੀ ਨੇ ਕਰੋਦੇ ਦੀ ਦਾਤਣ ਕਰਕੇ ਜਮੀਨ ਵਿੱਚ ਗੱਡ ਦਿੱਤੀ ਤੇ ਬਚਨ ਕੀਤਾ ਕਿ ਦਾਤਣ ਤੋਂ ਕਰੋਦੇ ਦਾ ਦਰੱਖਤ ਬਣੇਗਾ, ਅਤੇ ਸਦੀਵ ਕਾਲ ਵਾਸਤੇ ਹਰਿਆ ਭਰਿਆ ਰਹੇਗਾ। ਅੱਜ ਵੀ ਇਹ ਕਰੋਂਦੇ ਦਾ ਦਰੱਖਤ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਰਾਂ ਕੰਪਲੈਕਸ ਵਿੱਚ ਹਰਿਆ ਭਰਿਆ ਖੜ•ਾ ਹੈ। ਅੱਜ ਦੀ ਲੋੜਵੰਦ ਸੰਗਤਾਂ ਜਿਨ•ਾਂ ਦੇ ਘਰ ਔਲਾਦ ਨਹੀਂ ਜਾਂ ਕੋਈ ਸਰੀਰਕ ਕਸਟ ਹੋਵੇ ਉਹ ਪਰਵਾਰ ਗ੍ਰੰਥੀ ਸਿੰਘ ਪਾਸੋਂ ਅਰਦਾਸ ਕਰਵਾਕੇ ਕਰੋਂਦੇ ਦੇ ਦਰੱਖਤ ਦਾ ਫਲ ਛੱਕਣ, ਗੁਰੂ ਸਾਹਿਬ ਜੀ ਉਨ•ਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਦਿੰਦੇਂ ਹਨ । ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇਦਰਸਨ ਕਰਨ ਆਈਆਂ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਲਈ ਵਧੀਆ ਰਿਹਾਇਸ ਅਤੇ ਗੁਰੂ ਕੇ ਲੰਗਰਾਂ ਦੀ ਅਤੁੱਟ ਸੇਵਾ 24 ਘੰਟੇ ਚੱਲਦੀ ਹੈ ਅਤੇ ਨਵੇਂ ਯਾਤਰੀ ਨਿਵਾਸ ਦੀ ਕਾਰ ਸੇਵਾ ਚੱਲ ਰਹੀ ਹੈ ਇਸ ਪਵਿੱਤਰ ਅਸਥਾਨ ਦੀ ਸਮੂਚੀ ਕਾਰ ਸੇਵਾ ਦਾ ਪ੍ਰਬੰਧ ਸੰਪਰਦਾÎਇ ਕਾਰ ਸੇਵਾ ਡੇਰਾ ਨਿਰਮਲੇ ਤਪੋਬਨ ਸੰਤ ਬਾਬਾ ਭੂਰੀ ਵਾਲੇ ਜੀ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਵਾਲੇ ਕਰ ਰਹੇ ਹਨ।

        ਦਲਜੀਤ ਸਿੰਘ ਰੰਧਾਵਾ
                 099145 –63300
              ਪਿੰਡ ਖੰਡੂਰ ਜਿਲ•ਾ ( ਲੁਧਿਆਣਾ)
Scroll To Top