Home / ਧਰਮ / ਪਹਿਲੇ ਪਾਤਿਸਾਹ ਤੇ ਨੌਂਵੇਂ ਪਾਤਿਸਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਧੋਬੜੀ ਸਾਹਿਬ (ਅਸਾਮ)
ਪਹਿਲੇ ਪਾਤਿਸਾਹ ਤੇ ਨੌਂਵੇਂ ਪਾਤਿਸਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਧੋਬੜੀ ਸਾਹਿਬ (ਅਸਾਮ)

ਪਹਿਲੇ ਪਾਤਿਸਾਹ ਤੇ ਨੌਂਵੇਂ ਪਾਤਿਸਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਧੋਬੜੀ ਸਾਹਿਬ (ਅਸਾਮ)

ਗੁਰਦੁਆਰਾ ਧੋਬੜੀ ਸਾਹਿਬ ਜੀ ਇਤਿਹਾਸ ਵਿੱਚ ਪਵਿੱਤਰ ਅਸਥਾਨ ਹੈ। ਜਿੱਥੇ ਨੌਵੇਂ ਪਾਤਿਸਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਕਵਲ ਸਾਹਿਬ ਪਾਏ ਸਨ। ਉਸ ਸਮੇਂ ਮੁਗਲ ਸਮਰਾਟ ਔਰੰਗਜੇਬ ਨੇ ਰਾਜਾ ਮਾਨ ਸਿੰਘ ਜੈਪੁਰ ਦੇ ਰਾਜੇ ਦੇ ਪੋਤਰੇ ਰਾਜਾ ਰਾਮ ਸਿੰਘ ਨੂੰ ਕਾਮਰੂਪ ਅਸਾਮ ਦੇ ਅਹੌਮ ਰਾਜਾ ਪਣਿਪਾਲ ਚੱਕਰਧਜ ਸਿੰਘ ਤੇ ਚੜਾ•ਈ ਕਰਨ ਭੇਜਿਆ ਸੀ, ਤਾਂ ਰਾਜਾ ਰਾਮ ਸਿੰਘ ਦੀ ਬੇਨਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਨ•ਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ਤੇ ਬਿਰਾਜੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਥੇ ਬੈਠ ਕੇ ਰਾਮ ਸਿੰਘ ਅਤੇ ਚੱਕਰਧਜ ਸਿੰਘ ਦੀ ਆਪਸ ਵਿੱਚ ਸੁਲਹਾ ਕਰਵਾ ਦਿੱਤੀ ਸੀ, ਉਸ ਸੁਲਹ ‘ਚ ਦੋਹਾਂ ਰਾਜਿਆਂ ਦੀਆਂ ਫੌਜਾਂ ਆਪਣੀਆਂ 5 ਲੱਖ ਢਾਲਾਂ ਮਿੱਟੀ ਦੀਆਂ ਭਰਕੇ ਗੁਰੂ ਸਾਹਿਬ ਜੀ ਦੀ ਆਗਿਆਂ ਅਨੁਸਾਰ ਇੱਕ ਉੱਚਾ ਥੜ•ਾ ਬਣਾ ਦਿੱਤਾ ਸੀ ਜਿਸ ਉਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬੈਠ ਗਏ ਸਨ । ਇਥੇ ਹੀ ਬੈਠ ਕੇ ਤ੍ਰਿਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ਤੇ ਉਸਨੂੰ ਵਰ ਦਿੱਤਾ ਜਿਸਦੇ ਸਦਕਾਂ ਉਸਦੇ ਘਰ ਇੱਕ ਲੜਕਾ ਪੈਦਾ ਹੋਇਆ ਜਿਸਦਾ ਨਾਮ ਰਤਨ ਰਾਏ ਰੱਖਿਆ ਗਿਆ। ਜਿਸਦੇ ਮੱਥੇ ਤੇ ਗੁਰੂ ਸਾਹਿਬ ਦੀ ਅਗੂੰਠੀ ” ੧ਓ ” ਦਾ ਨਿਸਾਨ ਸੀ ਰਾਜਾ ਰਤਨ ਰਾਏ ਜਦੋਂ ਵੱਡੇ ਹੋਏ ਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਉਥੇ ਉਨ•ਾਂ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਪ੍ਰਸਾਦੀ ਹਾਥੀ, ਚੰਦਨ ਦੀ ਚੌਕੀਂ ਅਤੇ ਪੰਜ ਕਲਾ ਸਸਤਰ, ਬੇਸਕੀਮਤੀ ਹੀਰਿਆਂ ਨਾਲ ਜੜਿਆ ਹੋਇਆ ਚੰਦੋਆ ਸਾਹਿਬ ਤੋਂ ਇਲਾਵਾ ਹੀਰੇ ਜਵਾਹਰਾਤ ਸਰਧਾ ਭਾਵਨਾਂ ਨਾਲ ਭੇਂਟ ਕੀਤੇ।

     Êਪੁਰਾਣਿਕ ਸਾਖੀਆਂ ਅਨੁਸਾਰ ਇਸੇ ਅਸਥਾਨ ਤੇ ਗੋਪਾਲਪਾੜਾ ਦੀ ਇੱਕ ਪ੍ਰਸਿੱਧ ਜਾਦੂਗਰਨੀ ਨੇਤਾਈ ਧੋਬਣ ਇਥੇ ਬੈਠੇ ਸਤਿਗੁਰਾਂ ਉੱਤੇ ਬੜੇ ਹੀ ਭਾਰੀ ਪੱਥਰ ਦਾ ਵਾਰ ਕੀਤਾ ਸੀ ਜੋ ਪੱਥਰ ਗੁਰੂ ਸਾਹਿਬ ਜੀ ਦੇ ਇਸਾਰੇ ਨਾਲ ਗੁਰੂ ਸਾਹਿਬ ਤੋਂ ਕਾਫੀ ਦੂਰ ਡਿੱਗ ਪਿਆ ਸੀ ਉਹ ਪੱਥਰ ਇਸ ਅਸਥਾਨ ਤੇ ਅੱਜ ਵੀ ਮੌਜੂਦ ਹੈ। ਜਾਦੂਗਰਨੀ ਨੇ ਆਪਣਾ ਵਾਰ ਖਾਲੀ ਗਿਆ ਵੇਖਕੇ ਵੱਡਾ ਸਾਰਾ ਪਿੱਪਲ ਦਾ ਦਰੱਖਤ ਪੁੱਟ ਕੇ ਗੁਰੂ ਜੀ ਤੇ ਮਾਰੂ ਹਮਲਾ ਕੀਤਾ ਤਾਂ ਉਹ ਵੀ ਗੁਰੂ ਜੀ ਦੇ ਇਸਾਰੇ ਨਾਲ ਹਵਾ ਵਿੱਚ ਹੀ ਲਟਕ ਗਿਆ , ਉਹ ਪਿੱਪਲ ਅੱਜ ਵੀ ਮਿੱਟੀ ਦੇ ਥੜ•ੇ ਤੇ ਕਾਇਮ ਹੈ ਅਤੇ ਹਰਿਆ ਭਰਿਆ ਹੈ, ਇਸ ਤਰ•ਾਂ ਗੁਰੂ ਸਾਹਿਬ ਤੇ ਹਮਲੇ ਕਰਨ ਤੋਂ ਬਾਅਦ ਜਦੋਂ ਉਸਦੀ ਕੋਈ ਵਾਹ ਨਹੀਂ ਚੱਲੀ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਢਹਿ ਕੇ ਮੁਆਫੀ ਲਈ ਅਰਜ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਉਸਨੂੰ ਮੁਆਫ ਕਰ ਦਿੱਤਾ, ਅਤੇ ਜਾਦੂਗਰਨੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਸਦਾ ਨਾਮ ਕਾÎਇਮ ਰਹੇ ਗੁਰੂ ਜੀ ਦੀ ਸਰਨੀ ਪਈ ਧੋਬਣ ਦੀ ਯਾਦਗਾਰ ਵਿੱਚ ਉਥੇ ਦੇ ਰਾਜਿਆਂ ਨੂੰ ਧੋਬੜੀ ਨਾਅ ਦੀ Îਇੱਕ ਨਗਰੀ ਸਥਾਪਤ ਕਰਨ ਨੂੰ ਕਿਹਾ ਸੀ , ਗੁਰੂ ਸਾਹਿਬ ਜੀ ਦੇ ਬਚਨਾਂ ਮੁਤਾਬਿਕ ਇਹ ਸਹਿਰ ਚੜ•ਦੀ ਕਲਾ ਵਿੱਚ ਵੱਸ ਰਿਹਾ ਹੈ ।
ਦਲਜੀਤ ਸਿੰਘ ਰੰਧਾਵਾ
099145 63300
Scroll To Top