Home / ਅੰਤਰਰਾਸ਼ਟਰੀ / ਗੁਰੂਘਰ ਅੰਦਰ ਲੰਗਰ ਦਾ ਝੂਠ ਵਿੱਚ ਸੁੱਟੇ ਜਾਣ ਤੋਂ ਰੋਕਣ ਲਈ ਉਪਰਾਲਾ
ਗੁਰੂਘਰ ਅੰਦਰ ਲੰਗਰ ਦਾ ਝੂਠ ਵਿੱਚ ਸੁੱਟੇ ਜਾਣ ਤੋਂ ਰੋਕਣ ਲਈ ਉਪਰਾਲਾ

ਗੁਰੂਘਰ ਅੰਦਰ ਲੰਗਰ ਦਾ ਝੂਠ ਵਿੱਚ ਸੁੱਟੇ ਜਾਣ ਤੋਂ ਰੋਕਣ ਲਈ ਉਪਰਾਲਾ

ਕੈਲਗਰੀ(ਹਰਬੰਸ ਬੁੱਟਰ) ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਵਿਖੇ ਗ੍ਰੁੂ ਗਰਾਂ ਦੀ ਪ੍ਰਥਾ ਅਨਸਾਰ ਹਰ ਰੋਜ਼ ਵਰਤਾਏ ਜਾਂਦੇ ਲੰਗਰ ਦੀ ਦੁਰਵਰਤੋਂ ਰੋਕਣ ਦੇ ਉਪਰਾਲੇ ਵੱਜੋਂ ਕੁੱਝ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਕਾਰਗਰ ਢੰਗ ਨਾਲ ਸੰਗਤਾਂ ਨੂੰ ਸੁਨੇਹਾ ਪਹੁੰਚਾਉਣ ਦਾ ਯਤਨ ਕੀਤਾ। ਲੰਗਰ ਵਰਤਾ ਰਹੇ ਸੇਵਾਦਾਰਾਂ ਦੇ ਗਲਾਂ ਵਿੱਚ ਪੰਜਾਬੀ ਵਿੱਚ ਲਿਖੇ ਹੋਏ ਮਾਟੋ ਪਾਏ ਹੋਏ ਸਨ ਜਿਹਨਾਂ ਉੱਪਰ ਲਿਖਿਆ ਹੋਇਆ ਸੀ ਕਿ “ਲੰਗਰ ਜਰੂਰਤ ਅਨੁਸਾਰ ਪਵਾਓ ਜੀ” ” ਲੰਗਰ ਜੂਠ ਵਿੱਚ ਨਾ ਸੁੱਟੋ ਜੀ” “ਅੰਦਾਜ਼ਾ ਹਰ ਹਫਤੇ ਤਕਰੀਬਨ 250 ਕਿਲੋਗਰਾਮ ਲੰਗਰ ਜੂਠ ਵਿੱਚ ਸੁਟਿਆ ਜਾਂਦਾ ਹੈ ਜਿਸ ਨਾਲ  ਅੰਦਾਜ਼ਨ 500 ਭੁੱਖਿਆਂ ਦਾ ਪੇਟ ਭਰਿਆ ਜਾ ਸਕਦਾ ਹੈ ਜਿਹਨਾ ਨੁੰ ਇੱਕ ਟਾਈਮ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ” “ਲੰਗਰ ਛੱਕਕੇ ਥਾਲੀ ਟਿਸੂ ਪੇਪਰ ਨਾਲ ਸਾਫ ਕਰਕੇ ਹੀ ਸੇਵਾਦਾਰਾਂ ਨੂੰ ਦੇਵੋ ਜੀ”। ਗੱਲਬਾਤ ਦੌਰਾਨ ਇਸ ਮੁਹਿੰਮ ਦੇ ਸੰਚਾਲਕ ਨੌਜਵਾਨ ਹਿਰਦੇਪਾਲ ਸਿੰਘ ਨੇ ਦੱਸਿਆ ਕਿ ਸਿੱਖ ਸੰਗਤਾਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ  ਅਗਰ ਸਮੁੱਚੀ ਸਿੱਖ ਸੰਗਤ ਇਸ ਗੱਲ ਵੱਲ ਧਿਆਨ ਦੇਵੇ ਤਾਂ ਇਸ ਨਾਲ ਮਨੁੱਖਤਾ ਦਾ ਬਹੁਤ ਭਲਾ ਹੋ ਸਕਦਾ ਹੈ ।

Scroll To Top