Home / ਧਰਮ / ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ
ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ

ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ

ਆਮ ਆਦਮੀ ਪਾਰਟੀ ਦੇ ਸਾਬਕਾ ਸੈਨਿਕਾਂ ਦੇ ਵਿੰਗ ਨੇ ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ। ਆਮ ਆਦਮੀ ਪਾਰਟੀ ਲੁਧਿਆਣਾ ਦੇ ਸਾਬਕਾ ਸੈਨਿਕਾਂ ਦੇ ਵਿੰਗ ਨੇ ਸਾਬਕਾ ਬ੍ਰੀਗੇਡੀਅਰ ਤੇਜਿੰਦਰ ਸਿੰਘ ਥਿੰਦ ਦੀ ਅਗਵਾਈ ਵਿੱਚ ਭਾਰਤ ਨਗਰ ਚੌਂਕ ਵਿਖੇ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਦੇ ਕੋਲ ਇਸ ਸਮਾਗਮ ਦਾ ਆਯੋਜਨ ਕੀਤਾ। ਇਸ ਪ੍ਰੋਗ੍ਰਾਮ ਵਿੱਚ ਸਾਬਕਾ ਕਰਨਲ ਸੀ. ਐੱਮ. ਲ਼ਖਨਪਾਲ, ਕਰਨਲ ਦਰਸ਼ਨ ਢਿੱਲੋਂ, ਕਰਨਲ ਬੰਤ ਸਿੰਘ ਅਤੇ ਕੈਪਟਨ ਸਤਵੀਰ ਸਿੰਘ ਦੇ ਨਾਲ ਲੁਧਿਆਣਾ ਦੇ ਨਾਗਰਿਕਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਾਲੰਟੀਅਜ਼ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਪ੍ਰੋਗ੍ਰਾਮ ਦਾ ਆਗਾਜ਼ ੧੯੬੫ ਦੇ ਭਾਰਤ-ਪਾਕ ਯੁੱਧ ਦੇ ਵੀਰ ਨਾਇਕ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਉੱਤੇ ਫੁੱਲਾਂ ਦੇ ਹਾਰ ਅਰਪਣ ਕਰਕੇ ਅਤੇ ਦੇਸ਼ ਦੇ ਹੋਰ ਮਹਾਨ ਵੀਰ, ਜਿਹਨਾਂ ਨੇ ਦੇ ਦੇਸ਼ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਹੋਇਆ।
ਇਸ ਮੋਕੇ ਤੇ ਸਾਬਕਾ ਸੈਨਿਕਾਂ, ਜਿਹਨਾਂ ਨੇ ਆਪਣਾ ਜੀਵਨ ਦੇਸ਼ ਸੇਵਾ ਲਈ ਅਰਪਣ ਕਰ ਦਿੱਤਾ ਸੀ, ਵਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਉਹਨਾਂ ਦਾ ਵਰਤਮਾਨ ਰਾਜਨੀਤਿਕ ਵਿਵਸਥਾ ਪ੍ਰਤੀ ਇੱਕ ਰੈਂਕ ਇੱਕ ਪੈਂਸ਼ਨ (੍ਰੌੌਫ) ਯੋਜਨਾ ਲਾਗੂ ਨਾ ਕਰਨ ਤੇ ਭਾਰੀ ਰੋਸ ਵੀ ਸਾਹਮਣੇ ਆਇਆ।
“ਕਾਰਗਿਲ ਵਿੱਚ ਜਿੱਤੇ, ਦਿੱਲੀ ਵਿੱਚ ਹਾਰੇ” ਹਮਨੇ ਦੁਸ਼ਮਨ ਕੋ ਰੋਕਾ ਹੈ, ਹਮੇਂ ਰੇਲ ਗਾੜੀਆਂ ਰੋਕਨੇ ਪਰ ਵਿਵਸ਼ ਨਾ ਕਰੇਂ” ਵਰਗੇ ਨਾਅਰਿਆਂ ਵਾਲੇ ਬੈਨਰ ਫੜ੍ਹ ਕੇ ਸਾਬਕਾ ਸੈਨਿਕ ਬਹੁਤ ਹੀ ਭਾਵਨਾਤਮਕ ਮੁੱਦੇ ਤੇ ਸਰਕਾਰ ਦੀ ਨਿਸ਼ਕਿਰਿਆ ਦੇ ਵਿਰੋਧ ਵਿੱਚ ਆਪਣੇ ਗੁੱਸੇ ਨੂੰ ਪ੍ਰਦਰਸ਼ਿਤ ਕਰ ਰਹੇ ਸਨ।
ਆਮ ਆਦਮੀ ਪਾਰਟੀ ਦੇ ਜ਼ੋਨਲ ਕੋਆਰਡੀਨੇਟਰ ਸਾਬਕਾ ਕਰਨਲ ਸੀ ਐੱਮ ਲਖਨਪਾਲ ਨੇ ਕਿਹਾ, “ਅਸੀਂ ਕਾਰਗਿਲ ਦੇ ਵੀਰ ਨਾਇਕਾਂ, ਜਿਹਨਾਂ ਨੇ ਇਸ ਜਿੱਤ ਨੂੰ ਸੁਨਿਚਿਤ ਕਰਨ ਲਈ ਸਰਵਉੱਚ ਬਲੀਦਾਨ ਦਿੱਤਾ, ਨੂੰ ਸਲਾਮ ਕਰਦੇ ਹਾਂ। ਅਸੀਂ ਆਪਣੇ ਰੱਖਿਆ ਬੱਲਾਂ ਦੇ ਹਰ ਸੈਨਿਕ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਹਨਾਂ ਨੇ ਦੇਸ਼ ਲਈ ਆਪਣੇ ਪ੍ਰਾਣਾ ਦਾ ਬਲੀਦਾਨ ਕਰ ਦਿੱਤਾ। ਪਰ ਅਸੀਂ ਸਰਕਾਰਾਂ ਦੁਆਰਾ ਦਿੱਗਜਾਂ ਦੇ ਕੀਤੇ ਗਏ ਨਰਾਦਰ ਦਾ ਵਿਰੋਧ ਕਰਦੇ ਹਾਂ, ਜਿਹਨਾਂ ਨੇ ੪੦ ਸਾਲਾਂ ਤੋਂ ਇੱਕ ਰੈਂਕ ਇੱਕ ਪੈਂਸ਼ਨ ਦਾ ਵਾਅਦਾ ਕੀਤਾ ਹੋਇਆ ਹੈ, ਪਰ ਇਸਨੂੰ ਅਜੇ ਤੱਕ ਪੂਰਾ ਨਹੀਂ ਕੀਤਾ।
ਸਰਕਾਰ ਭਾਵੀ ਯੋਜਨਾਵਾਂ ਅਤੇ ਵਿਗਿਆਪਨਾਂ ਤੇ ਬਹੁਤ ਪੈਸਾ ਬਰਬਾਦ ਕਰ ਰਹੀ ਹੈ, ਜਦੋਂ ਕਿ ਯੁੱਧ ਵੈਟਰਨਜ਼ ਅਤੇ ਭਾਰਤੀ ਸੈਨਾ ਦੇ ਦਿੱਗਜਾਂ ਦੇ ਮੁਆਵਜੇ ਦੇ ਭੁਗਤਾਨ ਵਿੱਚ ਅਸਫਲ ਰਹੀ ਹੈ। ਉਹ ਵਿਕਲਾਂਗਤਾਂ ਦੇ ਦਾਅਵਿਆਂ ਲਈ ਕਈ ਮੁਕੱਦਮੇ ਲੜਨ ਲਈ ਮਜਬੂਰ ਹਨ ਅਤੇ ਇੱਕ ਰੈਂਕ ਇੱਕ ਪੈਂਸ਼ਨ ਲਾਗੂ ਨਾ ਹੋਣ ਕਰਕੇ ਉਹ ਬਹੁਤ ਹੀ ਬੂਰੀ ਹਾਲਤ ਵਿੱਚ ਰਹਿ ਰਹੇ ਹਨ। ਅਸੀਂ ੍ਰੌੌਫ ਨੂੰ ਤਤਕਾਲ ਲਾਗੂ ਕਰਨ ਦੀ ਮੰਗ ਕਰਦੇ ਹਾਂ”।
ਪਾਰਟੀ ਦੇ ਵਾਲੰਟੀਅਰਜ਼ ਨੇ ਰਾਸ਼ਟਰ ਦੀ ਸੇਵਾ ਵਿੱਚ ਆਪਣੇ ਜੀਵਨ ਦਾ ਬਲੀਦਾਨ ਕਰਨ ਵਾਲੇ ਸਾਰੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ।

Scroll To Top