Home / ਧਰਮ / ਮੰਦਰ ਪੰਜ ਮੰਦਰੀ
ਮੰਦਰ ਪੰਜ ਮੰਦਰੀ

ਮੰਦਰ ਪੰਜ ਮੰਦਰੀ

ਫਤਹਿਗੜ੍ਹ ਚੂੜੀਆਂ ਬ¤ਸ ਅ¤ਡੇ ਤੋਂ ਬਾਜ਼ਾਰ ਨੂੰ ਜਾਂਦਿਆਂ ਨਗਰ ਕੌਂਸਲ ਦਫਤਰ ਦੇ ਠੀਕ ਅਗਲੇ ਪਾਸੇ ਸ¤ਜੇ ਹ¤ਥ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਇਤਿਹਾਸਕ ਤੇ ਧਾਰਮਿਕ ਸਥਾਨ ਹੈ ‘ਪੰਜ ਮੰਦਰੀ’। ਮਹਾਰਾਣੀ ਚੰਦ ਕੌਰ ਨੇ ਸ਼ਾਹੀ ਘਰਾਣੇ ਦੇ ਬਾਸ਼ਿੰਦਿਆਂ ਦੀ ਪੂਜਾ ਲਈ ਇਸ ਆਲੀਸ਼ਾਨ ਤੇ ਖ਼ੂਬਸੂਰਤ ਮੰਦਰ ਦਾ ਨਿਰਮਾਣ ਕਰਾਇਆ ਸੀ। ਘਨ੍ਹ¤ਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੀ ਸ਼ਹਿਜ਼ਾਦੀ ਮਹਾਰਾਣੀ ਚੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਮਹਾਰਾਜਾ ਖੜਕ ਸਿੰਘ ਨਾਲ ਹੋਇਆ ਸੀ।। ਸ਼ਹਿਜ਼ਾਦੇ ਖੜਕ ਸਿੰਘ ਦੀ ਬਰਾਤ ਲਾਹੌਰ ਤੋਂ ਹਾਥੀਆਂ-ਘੋੜਿਆਂ ’ਤੇ ਸਵਾਰ ਹੋ ਕੇ ਪੂਰੀ ਸ਼ਾਨੋ-ਸ਼ੌਕਤ ਨਾਲ ਫਤਿਹਗੜ੍ਹ ਚੂੜੀਆਂ ਪਹੁੰਚੀ ਸੀ। ਪੰਜ ਮੰਦਰੀ ਦੇ ਨਿਰਮਾਣ ਵਿਚ ਕਾਂਗੜੇ ਅਤੇ ਮੁਗਲ ਭਵਨ ਕਲਾ ਦੇ ਨਿਰਮਾਣ ਵਿਚ ਮਾਹਿਰ ਕਾਰੀਗਰਾਂ ਦਾ ਸਹਿਯੋਗ ਲਿਆ ਗਿਆ। ਕਰੀਬ 33 ਮਰਲੇ ਵਿਚ ਬਣੇ ਪੰਜ ਮੰਦਰੀ ਦੇ ਵਿਚਕਾਰ ਇਕ ਵ¤ਡਾ ਮੰਦਰ ਹੈ ਤੇ ਇਸ ਦੀ ਪਰਿਕਰਮਾ ਦੀਆਂ ਚਾਰੇ ਨੁਕਰਾਂ ਵਿਚ ਚਾਰ ਛੋਟੇ ਮੰਦਰ ਬਣਾਏ ਗਏ ਹਨ। ਇਸ ਤਰ੍ਹਾਂ ਪੰਜ ਮੰਦਰ ਹੋਣ ਕਾਰਨ ਇਸ ਨੂੰ ਪੰਜ ਮੰਦਰੀ ਕਿਹਾ ਜਾਂਦਾ ਹੈ। ਵ¤ਡੇ ਮੰਦਰ ਦਾ ਗੁੰਬਦ ਕਰੀਬ 20 ਫੁ¤ਟ ਉ¤ਚਾ ਅਤੇ 18 ਫੁ¤ਟ ਚੌੜਾ ਹੈ, ਜਿਸ ਦੇ ਅੰਦਰ ਪੂਜਾ ਸਥਾਨ ਹੈ। ਇਸ ਮੰਦਰ ਦੇ ਨਿਰਮਾਣ ਵਿਚ ਸੀਮਿੰਟ ਜਾਂ ਰੇਤ ਦਾ ਨਹੀਂ ਸਗੋਂ ਚੂਨੇ, ਮਾਂਹ ਦੀ ਦਾਲ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ’ਤੇ ਨਿ¤ਕੀ ਇ¤ਟ ਦੀ ਵਰਤੋਂ ਕੀਤੀ ਗਈ ਹੈ। ਪੰਜ ਮੰਦਰੀ ਦੀ ਸਥਾਪਨਾ ਵਿਦਵਾਨਾਂ ਦੁਆਰਾ ਵੈਦਿਕ ਰੀਤੀ ਅਨੁਸਾਰ ਕੀਤੀ ਗਈ ਹੈ। ਇਹੋ ਕਾਰਨ ਹੈ ਕਿ ਪੁਰਾਤਨ ਸਨਾਤਨ ਮ¤ਤ ਅਨੁਸਾਰ ਇਸ ਮੰਦਰ ਵਿਚ ਪੰਚ ਦੇਵ ਉਪਾਸਨਾ ਦੇ ਮਹ¤ਤਵ ਅਨੁਸਾਰ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਮੰਦਰ ਵਿਚ ਗਣਪਤੀ ਜੀ, ਸੂਰਜ ਭਗਵਾਨ, ਵਿਸ਼ਨੂੰ ਜੀ, ਸ਼ਿਵ ਸ਼ੰਕਰ ਅਤੇ ਮਾਂ ਦੁਰਗਾ ਦੀਆਂ ਸੁੰਦਰ ਮੂਰਤੀਆਂ ਸਥਾਪਤ ਹਨ। ਮੰਦਰ ਦੇ ਪ੍ਰਵੇਸ਼ ਦੁਆਰ ਦੀ ਡਿਊਢੀ ਵਿ¤ਚੋਂ ਉਪਰ ਰਾਹ ਜਾਂਦਾ ਹੈ, ਜਿਸ ਦੇ ਕੋਠੇ ਉਪਰੋਂ ਦੀ ਮੰਦਰ ਦੇ ਚਾਰ-ਚੁਫੇਰੇ ਕਰੀਬ ਢਾਈ-ਤਿੰਨ ਫੁ¤ਟ ਚੌੜੀ ਕੰਧ ਦੇ ਉਤੋਂ ਚੁਫੇਰੇ ਫਿਰਿਆ ਜਾ ਸਕਦਾ ਹੈ। ਛੋਟੇ ਚਾਰਾਂ ਮੰਦਰਾਂ ਦੇ ਉਪਰਲੇ ਗੁੰਬਦ ਵਿਚ ਵੀ ਕਮਰੇ ਹਨ, ਜਿਨ੍ਹਾਂ ਵਿਚੋਂ ਤਿੰਨਾਂ ਦੇ ਦਰਵਾਜ਼ੇ ਇ¤ਟਾਂ ਲਾ ਕੇ ਬੰਦ ਕਰ ਦਿ¤ਤੇ ਗਏ ਹਨ। ਪੰਜ ਮੰਦਰੀ ਦੇ ਮੀਨਾਰ ਅੰਦਰ ਦੇ ਕੰਧ ਚਿ¤ਤਰ, ਮੂਰਤੀ ਕਲਾ ਤੇ ਅੰਦਰ ਦੇ ਦ੍ਰਿਸ਼ ਵੇਖਣ ਯੋਗ ਹਨ। ਇਸ ਅੰਦਰ ਸੈਂਕੜੇ ਦਿਲਕਸ਼ ਤੇ ਖ਼ੂਬਸੂਰਤ ਕੰਧ ਚਿਤਰਨ ਹਨ, ਜਿਨ੍ਹਾਂ ਵਿ¤ਚੋਂ ਬਹੁਤੇ ਸਾਂਭ-ਸੰਭਾਲ ਤੋਂ ਬਿਨਾਂ ਨਸ਼ਟ ਹੋ ਚੁ¤ਕੇ ਹਨ। ਮੰਦਰ ਦੇ ਪੁਰਾਣੇ ਪੁਜਾਰੀਆਂ ਵਿ¤ਚ ਬਿਹਾਰੀ ਦਾਸ, ਠਾਕੁਰ ਦਾਸ, ਹੀਰਾ ਦਾਸ ਅਤੇ ਵੈਦ ਹੰਸ ਰਾਜ ਦੇ ਨਾਂ ਜ਼ਿਕਰਯੋਗ ਹਨ। ਵੈਦ ਹੰਸ ਰਾਜ ਦੀ ਮੁ¤ਖ ਮੰਦਰ ਦੇ ਕੋਲ ਯਾਦਗਾਰ ਵੀ ਬਣਾਈ ਗਈ ਹੈ। ਮੌਜੂਦਾ ਸਮੇਂ ਵਿ¤ਚ ਇਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸੰਭਾਲ ਤੇ ਪੂਜਾ ਕਰ ਰਹੇ ਹਨ। ਇਥੇ ਦੀਵਾਲੀ ਤੋਂ ਅਗਲੇ ਦਿਨ ਅੰਨ-ਕੂਟ ’ਤੇ ਭੰਡਾਰਾ ਕੀਤਾ ਜਾਂਦਾ ਹੈ ਅਤੇ ਜਨਮ ਅਸ਼ਟਮੀ ਨੂੰ ਵੀ ਭਾਰੀ ਮੇਲਾ ਲ¤ਗਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਮੰਦਰ ਨੂੰ ਸੋਨੇ ਦੀ ਮੂਰਤੀ ਦਾਨ ਕੀਤੀ ਸੀ, ਜੋ ਬਾਅਦ ਵਿਚ ਸਥਾਨਕ ਗਾਗਰਾਂ ਵਾਲੇ ਮੰਦਰ ਨੂੰ ਦੇ ਦਿ¤ਤੀ ਗਈ। ਮੰਦਰ ਦੇ ਨਾਂ ਕੁਝ ਜਗੀਰ ਵੀ ਸੀ, ਜੋ ਬਾਅਦ ਵਿਚ ਲੋਕਾਂ ਆਪਣੇ ਨਾਂਅ ਕਰਵਾ ਲਈ ਪੰਜ ਮੰਦਰੀ ਦੀ ਹਾਲਤ ਇਸ ਸਮੇਂ ਬਹੁਤ ਖਸਤਾ ਹੈ। ਪ੍ਰਵੇਸ਼ ਦੁਆਰ ਦੇ ਅੰਦਰ ਵੜਦਿਆਂ ਹੀ ਡਿ¤ਗ ਰਹੇ ਕਮਰੇ, ਛੋਟੇ ਮੰਦਰਾਂ ਦੇ ਉਖੜੇ ਹੋਏ ਦਰਵਾਜ਼ੇ, ਮੰਦਰ ਦੀਆਂ ਬਾਹਰੀ ਛ¤ਤਾਂ ਅਤੇ ਵਿਹੜੇ ’ਚ ਉਗਿਆ ਘਾਹ ਮੰਦਰ ਦੇ ਕੁਝ ਕਮਰਿਆਂ ਵਿਚ ਪਿਆ ਕਬਾੜ ਤੇ ਗੰਦ, ਲਾਇਬਰੇਰੀ ਦੀਆਂ ਪਾਟੀਆਂ, ਸਿਉਂਕ ਖਾਧੀਆਂ ਖਿਲਰੀਆਂ ਕੀਮਤੀ ਕਿਤਾਬਾਂ, ਨਾਲ ਦੀਆਂ ਡਿ¤ਗ ਰਹੀਆਂ ਇਮਾਰਤਾਂ ਆਪਣੀ ਤਰਸਯੋਗ ਹਾਲਤ ਬਿਆਨ ਕਰਦੀਆਂ ਹਨ। ਪੰਜਾਬ ਸਰਕਾਰ ਦੇ ਪੁਰਾਤ¤ਤਵ ਵਿਭਾਗ ਨੂੰ ਇਸ ਵ¤ਲ ਵਿਸ਼ੇਸ਼ ਧਿਆਨ ਦੇ ਕੇ ਸਿ¤ਖ ਰਾਜ ਦੀ ਬਹੁ-ਮੁ¤ਲੀ ਨਿਸ਼ਾਨੀ ਨੂੰ ਵਿਰਾਸਤੀ ਦਰਜਾ ਦੇ ਕੇ ਸਾਂਭਣ ਦੀ ਲੋੜ ਹੈ।

Scroll To Top