Home / ਪੰਜਾਬ / ਫਾਰਮ ਨੰਬਰ 6 ਭਰਕੇ ਆਪਣੀਆਂ ਵੋਟਾਂ ਬਣਾ ਸਕਦੇ ਹਨ
ਫਾਰਮ ਨੰਬਰ 6 ਭਰਕੇ ਆਪਣੀਆਂ ਵੋਟਾਂ ਬਣਾ ਸਕਦੇ ਹਨ

ਫਾਰਮ ਨੰਬਰ 6 ਭਰਕੇ ਆਪਣੀਆਂ ਵੋਟਾਂ ਬਣਾ ਸਕਦੇ ਹਨ

ਕਪੂਰਥਲਾ, – ਲੋਕ ਸਭਾ ਚੋਣਾਂ-2014 ਵਾਸਤੇ ਜਿਲ੍ਹਾ ਕਪੂਰਥਲਾ ਵਿੱਚ 751 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾ ਵਿੱਚ ਮੁੱਢਲੀਆਂ ਸਹੂਲਤਾਂ ਜਿਵੇ ਬਿਜਲੀ, ਪਾਣੀ ਅਤੇ ਬਾਥਰੂਮ ਆਦਿ ਉਪਲੱਭਧ ਹਨ । 1-1-2014 ਦੇ ਆਧਾਰ ਤੇ ਜਿਹੜੇ ਨੌਜਵਾਨਾਂ ਦੀ 18 ਸਾਲ ਜਾਂ ਇਸ ਤੋ ਵੱਧ ਉਮਰ ਹੋ ਚੁੱਕੀ ਹੈ ਪਰੰਤੂ ਉਹ ਵੋਟਾਂ ਬਣਾਉਣ ਤੋ ਕਿਸੇ ਕਾਰਨ ਰਹਿ ਗਏ ਹਨ, ਉਹ ਸੰਬੰਧਤ ਬੀ ੳ ਨਾਲ ਸੰਪਰਕ ਕਰਕੇ ਫਾਰਮ ਨੰਬਰ 6 ਭਰਕੇ ਆਪਣੀਆਂ ਵੋਟਾਂ ਬਣਾ ਸਕਦੇ ਹਨ । ਇਹ ਜਾਣਕਾਰੀ ਸ਼੍ਰੀ ਡੀ. ਐਸ. ਮਾਂਗਟ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਕਪੂਰਥਲਾ ਨੇ ਅੱਜ ਆਪਣੇ ਦਫਤਰ ਵਿਖੇ ਚੋਣ ਕਮਿਸ਼ਨ ਦੀਆਂ ਲੋਕ ਸਭਾ ਦੀਆਂ ਚੋਣਾਂ ਬਾਰੇ ਹਦਾਇਤਾਂ ਦੀ ਜਾਣਕਾਰੀ ਦੇਣ ਲਈ ਰਾਜਸੀ ਪਾਰਟੀਆਂ ਦੇ ਪ੍ਰਤੀਨਿੱਧਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ । ਮੀਟਿੰਗ ਵਿੱਚ ਸ਼੍ਰੀ ਹਰੀਸ਼ ਕੁਮਾਰ ਤਹਿਸੀਲਦਾਰ ਚੋਣਾਂ, ਸ਼੍ਰੀ ਪਰਮਿੰਦਰ ਸਿੰਘ ਕਾਨੂੰਨਗੋ, ਸ਼੍ਰੀ ਕ੍ਰਿਸ਼ਨ ਲਾਲ ਕੌਸ਼ਲ ਪ੍ਰਤੀਨਿੱਧ ਸੀ.ਪੀ.ਆਈ, ਸ਼੍ਰੀ ਤਰਸੇਮ ਲਾਲ ਥਾਪਰ ਪ੍ਰਤੀਨਿੱਧ ਬਹੁਜਨ ਸਮਾਜ ਪਾਰਟੀ, ਸ਼੍ਰੀ ਜਸਪਾਲ ਸਿੰਘ ਪ੍ਰਤੀਨਿੱਧ ਕਾਂਗਰਸ ਪਾਰਟੀ ਅਤੇ ਸ਼੍ਰੀ ਚਰਨਜੀਤ ਹੰਸ, ਪ੍ਰਤੀਨਿੱਥ ਆਮ ਆਦਮੀ ਪਾਰਟੀ ਵੀ ਹਾਜਰ ਸਨ ।

 

Scroll To Top