Home / ਧਰਮ / ਸੁੱਚੇ ਮੋਤੀ -ਨਾ ਸਦਾ ਨਿੰਦਾ- ਨਾ ਸਦਾ ਸ਼ੋਭਾ
ਸੁੱਚੇ ਮੋਤੀ -ਨਾ ਸਦਾ ਨਿੰਦਾ- ਨਾ ਸਦਾ ਸ਼ੋਭਾ

ਸੁੱਚੇ ਮੋਤੀ -ਨਾ ਸਦਾ ਨਿੰਦਾ- ਨਾ ਸਦਾ ਸ਼ੋਭਾ

ਤਥਾਗਤ ਬੁੱਧਦੇ ‘ਧੱਮ’ ਦੀ ਚਰਚਾ ਸੁਣਕੇ ਸ਼੍ਰਾਵਸਤੀ ਨਿਵਾਸੀ ਅਤੁੱਲ ਆਪਣੇ ਸਾਥੀਆਂਸਮੇਤ ਧੱਮ ਦਾ ਉਪਦੇਸ਼ਸੁਣਨ ਲਈਨਿਕਲਿਆ |ਪਹਿਲਾਂਉਹ ਬੁੱਧਦੇ ਸ਼ਿਸ਼ ਰੇਵਤ ਥੇਰ ਕੋਲ ਗਿਆ |ਫਿਰ ਉਸ ਨੇ ਸਾਰਿਪੁੱਤ ਤੋਂਬੋਧ ਕਥਾਵਾਂਨੂੰ ਸੁਣਿਆ ਅਤੇ ਇਸ ਤੋਂਬਾਅਦ ਅਨੰਦ ਤੋਂਬੁੱਧਦੀਆਂਸਿੱਖਿਆਵਾਂਨੂੰ ਸੁਣਿਆ | ਸੁਣਦੇ-ਸੁਣਦੇ ਉਹ ਅੱਗੇ ਵਧਦੇ ਗਏ | ਉਨ੍ਹਾਂਦੇ ਮਨ ਦੀ ਸੰਤੁਸ਼ਟੀ ਨਹੀਂਹੋਈ |ਉਨ੍ਹਾਂ ਨੂੰ ਕਿਸੇ ਦੇ ਪ੍ਰਵਚਨ ਪਸੰਦ ਨਹੀਂਆਏ | ਅਖੀਰ ਅਤੁੱਲ ਆਪਣੇ ਸਾਥੀਆਂਸਮੇਤ ਬੁੱਧਤੱਕ ਪਹੰੁਚ ਗਿਆ |
ਬੁੱਧਦੇ ਸਨਮੁਖਹੰੁਦਿਆਂ ਅਤੁੱਲ ਨੇ ਆਪਣੇ ਮਨ ਦੀ ਦਸ਼ਾ ਬਿਆਨਦਿਆਂਕਿਹਾ, ‘ਭੰਤੇ, ਮੈਂ ਆਪਣੇ ਸਾਥੀਆਂਨੂੰ ਨਾਲ ਲੈ ਕੇ ਧੱਮ ਦਾ ਉਪਦੇਸ਼ਸੁਣਨ ਲਈ ਆਇਆਹਾਂ |ਪਹਿਲਾਂ ਅਸੀਂ ਆਪ ਦੇ ਸ਼ਿਸ਼ ਰੇਵਤ ਥੇਰ ਕੋਲ ਗਏ | ਸੁਣਿਆਸੀ ਕਿ ਰੇਵਤ ਥੇਰ ਬੜੇ ਗਿਆਨੀ ਪੁਰਸ਼ਹਨ ਪਰ ਉਹ ਕੁਝਬੋਲੇ ਹੀ ਨਹੀਂ | ਭਲਾ ਚੁੱਪ ਰਹਿ ਕੇ ਵੀ ਕੋਈਸਿੱਖਿਆਦਿੱਤੀ ਜਾ ਸਕਦੀ ਹੈ | ਫਿਰ ਅਸੀਂਸਾਰਿਪੁੱਤ ਕੋਲ ਗਏ | ਉਹ ਬੜਾ ਬੋਲੇ |ਉਨ੍ਹਾਂਦੀਆਂਗੱਲਾਂਸਾਡੇ ਸਿਰ ਉੱਪਰੋਂਲੰਘਗਈਆਂ | ਸਾਰਿਪੁੱਤ ਨੂੰ ਏਨਾ ਲੰਬਾ ਉਪਦੇਸ਼ ਨਹੀਂਕਰਨਾ ਚਾਹੀਦਾ ਸੀ |ਇਸ ਤੋਂਬਾਅਦ ਅਸੀਂਅਨੰਦ ਕੋਲ ਗਏ |ਸੋਚਿਆਸੀ ਕਿ ਅਨੰਦ ਬੜਾ ਗੁਣੀ ਮਹਾਤਮਾ ਹੈ | ਉਸ ਨੇ ਬੜੇ ਸੰਖੇਪ ਵਿਚ ਸ਼ੀਲਾ ਦੀ ਸਿੱਖਿਆਦਿੱਤੀ | ਸਾਨੂੰ ਕਿਸੇ ਗੱਲ ਦੀ ਸਮਝ ਨਹੀਂਆਈ, ਬਲਕਿ ਉਸ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਵੀ ਨਹੀਂਸੀ |ਅਨੰਦ ਨੂੰ ਚਾਹੀਦਾ ਸੀ ਕਿ ਸਾਨੂੰ ਵਿਸਥਾਰ ਵਿਚ ਸਿੱਖਿਆਦਿੰਦੇ ਪਰ ਅਜਿਹਾ ਨਹੀਂਹੋਇਆ | ਅਖੀਰ ਆਪ ਦੇ ਕੋਲ ਆਏਹਾਂ |ਆਪ ਹੀ ਸਾਨੂੰ ਚੰਗੀ ਤਰ੍ਹਾਂਸਮਝਾਵੋ |’
ਬੁੱਧ ਨੇ ਉਪਦੇਸ਼ ਕਰਦਿਆਂਕਿਹਾ, ‘ਹੇ ਅਤੁੱਲ! ਇਹ ਅੱਜ ਦੀ ਗੱਲ ਨਹੀਂਹੈ |ਇਹ ਬੜੀ ਪੁਰਾਣੀ ਗੱਲ ਹੈ | ਲੋਕ ਚੁੱਪ ਬੈਠਣ ਵਾਲੇ ਦੀ ਨਿੰਦਾ ਕਰਦੇ ਹਨ |ਲੋਕ ਵੱਧਬੋਲਣਵਾਲੇ ਦੀ ਵੀ ਨਿੰਦਾ ਕਰਦੇ ਹਨ |ਲੋਕ ਘੱਟ ਬੋਲਣਵਾਲੇ ਦੀ ਵੀ ਨਿੰਦਾ ਕਰਦੇ ਹਨ | ਸੰਸਾਰ ਵਿਚ ਅਜਿਹਾ ਆਦਮੀ ਨਾ ਕਦੇ ਸੀ, ਨਾ ਹੀ ਕਦੇ ਹੋਵੇਗਾ, ਜਿਸ ਦੀ ਸਦਾ ਨਿੰਦਾ ਹੋਈਹੋਵੇ ਜਾਂ ਜਿਸ ਦੀ ਸਦਾ ਹੀ ਸ਼ੋਭਾ ਹੋਈਹੋਵੇ | ਅਤੁੱਲ! ਦੁਰਬਚਨਾਂਤੋਂ ਆਪਣੀ ਰੱਖਿਆ ਕਰੋ | ਜੀਭ ਉੱਤੇ ਕਾਬੂ ਰੱਖੋ, ਮਨ ਦੇ ਕ੍ਰੋਧਦਾ ਤਿਆਗ ਕਰ ਦਿਓ ਅਤੇ ਮਨ ਨਾਲ ਕੁਸ਼ਲ ਕਰਮ ਕਰੋ | ਇਸ ਵਿਚ ਹੀ ਭਲਾਈਹੈ |

Scroll To Top