Home / ਪੰਜਾਬ / ਜ਼ੋਨਲ ਟੂਰਨਾਮੈਂਟ ‘ਚ ਪਬਲਿਕ ਸਕੂਲ ਸ਼ਾਹਕੋਟ ਦੀਆਂ ਟੀਮਾਂ ਦੀ ਰਹੀ ਝੰਡੀ
ਜ਼ੋਨਲ ਟੂਰਨਾਮੈਂਟ ‘ਚ ਪਬਲਿਕ ਸਕੂਲ ਸ਼ਾਹਕੋਟ ਦੀਆਂ ਟੀਮਾਂ ਦੀ ਰਹੀ ਝੰਡੀ

ਜ਼ੋਨਲ ਟੂਰਨਾਮੈਂਟ ‘ਚ ਪਬਲਿਕ ਸਕੂਲ ਸ਼ਾਹਕੋਟ ਦੀਆਂ ਟੀਮਾਂ ਦੀ ਰਹੀ ਝੰਡੀ

ਸ਼ਾਹਕੋਟ/ਮਲਸੀਆਂ, 27 ਅਗਸਤ (ਅਜ਼ਾਦ ਸਿੰਘ ਸਚਦੇਵਾ) ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆ ਗਈਆ ਜ਼ੋਨਲ ਖੇਡਾਂ ‘ਚ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਖਿਡਾਰੀਆਂ ਨੇ ਖੂਬ ਮੱਲ•ਾ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਟੂਰਨਾਮੈਂਟ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ । ਉਨ•ਾਂ ਦੱਸਿਆ ਕਿ ਬੈਡਮਿੰਟਰ ਅੰਡਰ-17 ਵਰਗ ਦੇ ਮੁਕਾਬਲਿਆ ‘ਚ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੀ ਟੀਮ ਨੇ ਪਹਿਲਾ ਅਤੇ ਬੈਡਮਿੰਟਨ ਅੰਡਰ-19 ਵਰਗ ‘ਚ ਦੂਸਰਾਂ ਸਥਾਨ ਹਾਸਲ ਕੀਤਾ । ਇਸੇ ਤਰ•ਾਂ ਫੁੱਟਬਾਲ ਅੰਡਰ-17 ਵਰਗ ਦੇ ਮੁਕਾਬਲਿਆ ‘ਚ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੀ ਟੀਮ ਨੇ ਪਹਿਲਾ ਅਤੇ ਫੁੱਟਬਾਲ ਅੰਡਰ-19 ਵਰਗ ‘ਚ ਦੂਸਰਾਂ ਸਥਾਨ ਹਾਸਲ ਕੀਤਾ । ਇਸ ਮੌਕੇ ਉਨ•ਾਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਪ੍ਰਿੰਸੀਪਲ ਵਿਰਦੀ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਸਕੂਲ ਅਧਿਆਪਕ ਗੁਰਜੰਟ ਸਿੰਘ ਪੀ.ਟੀ.ਆਈ ਸਿਰ ਜਾਂਦਾ ਹੈ, ਜਿਨ•ਾਂ ਅਣਥੱਕ ਮਿਹਨਤ ਕਰਵਾਕੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।

Scroll To Top