Home / ਪੰਜਾਬ / ਪਿੰਡ ਗੁੱਜਰਵਾਲ ਵਿਖੇ ਸੁਪਰ ਸਟਾਰ ਆਮਿਰ ਖਾਨ ਕਰਨਗੇ ਫਿਲਮ ” ਦੰਗਲ” ਦੀ ਸੂਟਿੰਗ
ਪਿੰਡ ਗੁੱਜਰਵਾਲ ਵਿਖੇ ਸੁਪਰ ਸਟਾਰ ਆਮਿਰ ਖਾਨ ਕਰਨਗੇ ਫਿਲਮ ” ਦੰਗਲ” ਦੀ ਸੂਟਿੰਗ

ਪਿੰਡ ਗੁੱਜਰਵਾਲ ਵਿਖੇ ਸੁਪਰ ਸਟਾਰ ਆਮਿਰ ਖਾਨ ਕਰਨਗੇ ਫਿਲਮ ” ਦੰਗਲ” ਦੀ ਸੂਟਿੰਗ

ਦਲਜੀਤ ਰੰਧਾਵਾ, ਜੋਧਾਂ- ਗਰੇਵਾਲਾਂ ਦੀ ਰਾਜਧਾਨੀ ਇਤਿਹਾਸਿਕ ਪਿੰਡ ਗੁੱਜਰਵਾਲ ਨੇ ਜਿੱਥੇ ਵੱਖ-ਵੱਖ ਮਹਾਨ ਸ਼ਖਸੀਅਤਾਂ ਨੂੰ ਜਨਮ ਦੇ ਕੇ ਪ੍ਰਸਿੱਧੀ ਖੱਟੀ ਹੈ ਇਸ ਪਿੰਡ ਨੂੰ ਛੇਵੇਂ ਗੁਰੂ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਹੋਰ ਵੀ ਅਨੇਕਾਂ ਸ਼ਖਸੀਅਤਾਂ ਜੋ ਵੱਖ-ਵੱਖ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਹਨ ਵੀ ਏਸੇ ਪਿੰਡ ਦੀਆਂ ਜੰਮ ਪੱਲ ਹਨ । ਪਿੰਡ ਗੁੱਜਰਵਾਲ ਨਿਵਾਸੀਆਂ ਦੀ ਉਸ ਸਮੇਂ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਨੌਜਵਾਨਾਂ ਦੇ ਚਹੇਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਪਣੀ ਨਵੀਂ ਫਿਲਮ ਦੰਗਲ ਦੀ ਸ਼ੂਟਿੰਗ ਲਈ ਇਸ ਪਿੰਡ ਦੇ ਪੁਰਾਤਨ ਬਜਾਰ ਅਤੇ ਪਿੰਡ ਦੀਆਂ ਹੋਰ ਕਈ ਥਾਵਾਂ ਨੂੰ ਚੁਣਿਆ, ਦੰਗਲ ਫਿਲਮ ਦੀ ਸ਼ੂਟਿੰਗ ਦੀਆਂ ਤਿਆਰੀਆਂ ਪ੍ਰੋਡਕਸ਼ਨ ਟੀਮ ਵਲੋਂ ਪਿਛਲੇ 4-5 ਮਹੀਨੇ ਤੋਂ ਚੱਲ ਰਹੀਆਂ ਹਨ ਪਿੰਡ ਦੇ ਤੰਗ ਗਲੀਆਂ ਵਾਲੇ ਬਜਾਰ ਵਿਚਲੀਆਂ ਦੁਕਾਨਾਂ ਉਪਰ ਲੱਗੇ ਬੋਰਡਾਂ ਨੂੰ ਰਾਸ਼ਟਰ ਭਾਸ਼ਾ ਹਿੰਦੀ ਵਿੱਚ ਲਿਖ ਕੇ ਇੱਕ ਹਰਿਆਣਾ ਦੇ ਪੁਰਾਤਨ ਬਜਾਰ ਦੇ ਰੂਪ ਵਿੱਚ ਦਰਸਾਇਆ ਜਾ ਰਿਹਾ ਹੈ । ਨੰਬਰਦਾਰ ਹਰਦੀਪ ਸਿੰਘ ਗਰੇਵਾਲ ਜੋ ਕਿ ਕੈਨੇਡਾ ਦੀ ਵਸਨੀਕ ਹਨ ਉਨ•ਾਂ ਦੇ ਪੁਰਾਤਨ ਘਰ ਦੇ ਅੰਦਰਲੇ ਹਿੱਸੇ ਨੂੰ ਇੱਕ ਵਿਸ਼ੇਸ਼ ਦਿੱਖ ਦਿੱਤੀ ਜਾ ਰਹੀ ਹੈ ਇਸ ਘਰ ਅੰਦਰ ਵੀ ਕਾਰੀਗਰ ਪਿਛਲੇ ਕਾਫੀ ਸਮੇਂ ਤੋਂ ਪੁਰਾਤਨ ਚੀਜਾਂ ਨੂੰ ਸੰਵਾਰਨ ਵਿੱਚ ਮਸ਼ਰੂਫ ਹਨ ਭਾਵੇਂ ਕਿ ਉਸ ਘਰ ਵਿੱਚ ਕਿਸੇ ਦੇ ਆਉਣ ਜਾਣ ਦੀ ਮੁਕੰਮਲ ਪਾਬੰਦੀ ਹੈ । ਉਸ ਮਕਾਨ ਦੇ ਦੋਵਾਂ ਦਰਵਾਜਿਆਂ ਤੇ ਸੁਰੱਖਿਆ ਕਰਮੀ ਮੌਜੂਦ ਹਨ । ਸਰਪੰਚ ਜਸਵਿੰਦਰ ਸਿੰਘ ਗਰੇਵਾਲ, ਪੰਚ ਜਗਜੀਵਨ ਸਿੰਘ ਆਦਿ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੀ ਸਹਿਮਤੀ ਦੇ ਨਾਲ ਆਮਿਰ ਖਾਨ ਵਲੋਂ ਗੁੱਜਰਵਾਲ ਵਿੱਚ ਸ਼ੂਟਿੰਗ ਕੀਤੀ ਜਾ ਰਹੀ ਹੈ । ਬਜ਼ਾਰ ਅੰਦਰ ਬੈਠੇ ਪੁਰਾਣੇ ਹਲਵਾਈ ਰਾਕੇਸ਼ ਕੁਮਾਰ ਕੁੱਕੂ ਫੌਜੀ ਨੂੰ ਵੀ ਇਸ ਫਿਲਮ ਵਿੱਚ ਇੱਕ ਛੋਟਾ ਜਿਹਾ ਰੋਲ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਇਸ ਦੁਕਾਨ ਅੰਦਰ ਵੀ ਫਿਲਮ ਦੇ ਕੁਝ ਸੀਨ ਫਿਲਮਾਏ ਜਾਣੇ ਹਨ । ਪਿਛਲੇ 24 ਸਾਲਾਂ ਤੋਂ ਪੰਜਾਬੀ ਜੁੱਤੀਆਂ ਦੀ ਦੁਕਾਨ ਚਲਾ ਰਹੇ ਹਰਚੇਤ ਸਿੰਘ ਲੋਹਗੜ• ਨੇ ਖੁਸ਼ ਹੁੰਦਿਆਂ ਕਿਹਾ ਕਿ ਬੜੇ ਲੰਮੇ ਅਰਸੇ ਤੋਂ ਬਾਅਦ ਇਸ ਬਜਾਰ ਦੀ ਕਾਇਆ ਕਲਪ ਹੋਣ ਲੱਗੀ ਹੈ ਕਿਉਂਕਿ ਤਕਰੀਬਨ 20ਕੁ ਸਾਲ ਪਹਿਲਾ ਇਹ ਪੁਰਾਤਨ ਬਜਾਰ ਇਲਾਕੇ ਦੇ ਪਿੰਡਾਂ ਦੇ ਲੋਕਾਂ ਲਈ ਕੇਂਦਰ ਬਿੰਦੂ ਹੋਇਆ ਕਰਦਾ ਸੀ । ਇਹ ਵੀ ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ਵਿੱਚ ਜਦ ਇਸ ਫਿਲਮ ਦੀ ਸ਼ੂਟਿੰਗ ਇਸ ਬਜਾਰ ਵਿੱਚ ਆਰੰਭ ਹੋ ਜਾਵੇਗੀ ਤਾਂ ਦੁਕਾਨ ਵਿਚਲੇ ਦੁਕਾਨਦਾਰਾਂ ਨੂੰ ਪ੍ਰੋਡਕਸ਼ਨ ਟੀਮ ਵਲੋਂ ਕੁਝ ਮੁਆਵਜਾ ਵੀ ਦਿੱਤਾ ਜਾਵੇਗਾ । ਗੁੱਜਰਵਾਲ ਦਾ ਹਰ ਨਿਵਾਸੀ ਖੁਸ਼ੀ ਵਿੱਚ ਖੀਵਾ ਹੈ ਕਿਉਂਕਿ ਬੜੇ ਅਰਸੇ ਬਾਅਦ ਕੋਈ ਵੱਡਾ ਫਿਲਮ ਸਟਾਰ ਪਿੰਡ ਵਿੱਚ ਦਸਤਕ ਦੇ ਰਿਹਾ ਹੈ ।

Scroll To Top