Home / ਬਾਲ ਫੁਲਵਾੜੀ / ਤਿੰਨ ਬੁਝਾਰਤਾਂ
ਤਿੰਨ ਬੁਝਾਰਤਾਂ

ਤਿੰਨ ਬੁਝਾਰਤਾਂ

ਬਹੁਤ ਸਮਾਂ ਪਹਿਲਾਂ ਦੀ ਗ¤ਲ ਹੈ। ਰੂਸ ਵਿ¤ਚ ਇ¤ਕ ਰਾਜਕੁਮਾਰੀ ਰਹਿੰਦੀ ਸੀ। ਉਹ ਖ਼ੁਦ ਨੂੰ ਦੁਨੀਆਂ ਦੀ ਸਭ ਤੋਂ ਅਕਲਮੰਦ ਔਰਤ ਸਮਝਦੀ ਸੀ।
ਇ¤ਕ ਦਿਨ ਉਸ ਨੇ ਸਾਰੇ ਰਾਜ ਵਿ¤ਚ ਇਹ ਡੌਂਡੀ ਪਿਟਵਾਈ ਕਿ ਉਹ ਉਸੇ ਮਰਦ ਨਾਲ ਵਿਆਹ ਕਰਵਾਏਗੀ ਜੋ ਉਸ ਤੋਂ ਤਿੰਨ ਅਜਿਹੀਆਂ ਬੁਝਾਰਤਾਂ ਪੁ¤ਛੇਗਾ, ਜਿਨ੍ਹਾਂ ਦਾ ਉ¤ਤਰ ਉਹ ਨਾ ਦੇ ਸਕੇ। ਭਲਾ ਅਜਿਹਾ ਕਿਹੜਾ ਆਦਮੀ ਸੀ ਜੋ ਰਾਜਕੁਮਾਰੀ ਨਾਲ ਵਿਆਹ ਕਰਾਉਣ ਦਾ ਚਾਹਵਾਨ ਨਾ ਹੁੰਦਾ? ਇਸ ਲਈ ਬਹੁਤ ਸਾਰੇ ਲੋਕ ਰਾਜਕੁਮਾਰੀ ਨਾਲ ਵਿਆਹ ਕਰਨ ਦਾ ਸੁਪਨਾ ਲੈ ਕੇ ਦਰਬਾਰ ਵਿ¤ਚ ਆਏ। ਉਨ੍ਹਾਂ ਨੇ ਰਾਜਕੁਮਾਰੀ ਕੋਲੋਂ ਔਖੇ ਤੋਂ ਔਖੇ ਸਵਾਲ ਪੁ¤ਛੇ ਪਰ ਰਾਜਕੁਮਾਰੀ ਨੇ ਸਾਰੇ ਸਵਾਲਾਂ ਦੇ ਉ¤ਤਰ ਬੜੇ ਸਹਿਜੇ ਹੀ ਦੇ ਦਿ¤ਤੇ। ਉਹ ਸਾਰੇ ਨਿਰਾਸ਼ ਹੋ ਕੇ ਆਪਣੇ-ਆਪਣੇ ਘਰਾਂ ਨੂੰ ਮੁੜ ਗਏ।
ਲੋਕਾਂ ਨੂੰ ਇਸ ਤਰ੍ਹਾਂ ਅਸਫ਼ਲ ਹੁੰਦੇ ਦੇਖ ਕੇ ਰਾਜਕੁਮਾਰੀ ਨੇ ਸੋਚਿਆ ਕਿ ਸ਼ਾਇਦ ਉਸ ਦੇ ਰਾਜ ਵਿ¤ਚ ਕੋਈ ਵੀ ਆਦਮੀ ਉਸ ਨਾਲ ਵਿਆਹ ਕਰਨ ਦੇ ਯੋਗ ਨਹੀਂ ਹੈ। ਉਹ ਸੋਚਦੀ ਸੀ, ”ਕੀ ਮੇਰਾ ਵਿਆਹ ਨਹੀਂ ਹੋ ਸਕੇਗਾ? ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਰਾਜ ਦੇ ਲੋਕ ਐਨੇ ਮੂਰਖ ਹਨ ਤਾਂ ਮੈਂ ਕਦੀ ਇਹੋ ਜਿਹੀ ਸ਼ਰਤ ਨਾ ਰ¤ਖਦੀ।”
ਇ¤ਕ ਦਿਨ ਈਵਾਨ ਨਾਂ ਦਾ ਇ¤ਕ ਨੌਜਵਾਨ ਕਿਸਾਨ ਪ੍ਰਸ਼ਨ ਪੁ¤ਛਣ ਮਹ¤ਲ ਵਿ¤ਚ ਆਇਆ। ਜਦ ਰਾਜਕੁਮਾਰੀ ਨੂੰ ਇਹ ਪਤਾ ਲ¤ਗਾ ਕਿ ਇ¤ਕ ਕਿਸਾਨ ਉਸ ਤੋਂ ਬੁਝਾਰਤਾਂ ਪੁ¤ਛਣ ਆਇਆ ਹੈ ਤਾਂ ਪਹਿਲਾਂ ਉਹ ਬਹੁਤ ਹ¤ਸੀ। ਫਿਰ ਵੀ ਉਸ ਨੇ ਕਿਸਾਨ ਨੂੰ ਇ¤ਕ ਮੌਕਾ ਦੇਣ ਦਾ ਫ਼ੈਸਲਾ ਕੀਤਾ।
ਈਵਾਨ ਨੇ ਰਾਜਕੁਮਾਰੀ ਤੋਂ ਪਹਿਲਾ ਪ੍ਰਸ਼ਨ ਪੁ¤ਛਿਆ, ”ਇ¤ਕ ਚੰਗੀ ਚੀਜ਼ ਵਿ¤ਚ ਇ¤ਕ ਹੋਰ ਚੰਗੀ ਚੀਜ਼ ਵੜੀ ਹੋਈ ਸੀ। ਮੈਂ ਪਹਿਲਾਂ ਚੰਗੀ ਚੀਜ਼ ਦੀ ਅ¤ਛਾਈ ਲਈ ਦੂਜੀ ਚੰਗੀ ਚੀਜ਼ ਨੂੰ ਬਾਹਰ ਕ¤ਢ ਦਿ¤ਤਾ। ਦ¤ਸੋ ਅਸਲ ਵਿ¤ਚ ਮੈਂ ਕੀ ਕੀਤਾ?”
ਇਹੋ ਜਿਹੀ ਮੁਸ਼ਕਲ ਬੁਝਾਰਤ ਇ¤ਕ ਕਿਸਾਨ ਤੋਂ ਸੁਣ ਕੇ ਰਾਜਕੁਮਾਰੀ ਹੈਰਾਨ ਰਹਿ ਗਈ। ਉਸ ਨੇ ਈਵਾਨ ਨੂੰ ਕਿਹਾ ਕਿ ਉਹ ਉਸ ਦੀ ਬੁਝਾਰਤ ਦਾ ਉ¤ਤਰ ਅਗਲੇ ਦਿਨ ਦੇਵੇਗੀ। ਈਵਾਨ ਤੁਰੰਤ ਇਸ ਲਈ ਤਿਆਰ ਹੋ ਗਿਆ।
ਉਸ ਰਾਤ ਰਾਜਕੁਮਾਰੀ ਨੇ ਆਪਣੀ ਨੌਕਰਾਣੀ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਈਵਾਨ ਤੋਂ ਉਸ ਬੁਝਾਰਤ ਦਾ ਜਵਾਬ ਪੁ¤ਛ ਕੇ ਆਵੇ। ਨੌਕਰਾਣੀ ਈਵਾਨ ਤੋਂ ਬੁਝਾਰਤ ਦਾ ਜਵਾਬ ਪੁ¤ਛਣ ਤੋਂ ਸੰਕੋਚ ਕਰ ਰਹੀ ਸੀ। ਉਹ ਸੋਚ ਰਹੀ ਸੀ ਕਿ ਈਵਾਨ ਨੂੰ ਜਵਾਬ ਦੇਣ ਲਈ ਰਾਜ਼ੀ ਕਰਨਾ ਸੌਖਾ ਨਹੀਂ ਹੋਵੇਗਾ ਪਰ ਨੌਕਰਾਣੀ ਦੇ ਪੁ¤ਛਣ ’ਤੇ ਈਵਾਨ ਨੇ ਉਸ ਬੁਝਾਰਤ ਦਾ ਜਵਾਬ ਤੁਰੰਤ ਹੀ ਦ¤ਸ ਦਿ¤ਤਾ।
ਨੌਕਰਾਣੀ ਇਹ ਨਹੀਂ ਸਮਝ ਸਕੀ ਕਿ ਈਵਾਨ ਨੇ ਬੁਝਾਰਤ ਦਾ ਉ¤ਤਰ ਐਨੀ ਸੌਖ ਨਾਲ ਕਿਉਂ ਦੇ ਦਿ¤ਤਾ ਹੈ ਪਰ ਉਸ ਨੇ ਇਸ ਤੋਂ ਕੀ ਲੈਣਾ ਸੀ? ਬੁਝਾਰਤ ਦਾ ਉ¤ਤਰ ਤਾਂ ਉਸ ਨੂੰ ਮਿਲ ਹੀ ਗਿਆ ਸੀ।
ਅਗਲੇ ਦਿਨ ਰਾਜਕੁਮਾਰੀ ਨੇ ਬੁਝਾਰਤ ਦਾ ਉ¤ਤਰ ਦ¤ਸਦੇ ਹੋਏ ਕਿਹਾ, ”ਤੁਸੀਂ ਕਣਕ ਦੇ ਖੇਤ ’ਚੋਂ ਇ¤ਕ ਗਾਂ ਨੂੰ ਭਜਾਇਆ ਸੀ।”
ਈਵਾਨ ਰਾਜਕੁਮਾਰੀ ਦੇ ਉ¤ਤਰ ਨਾਲ ਸੰਤੁਸ਼ਟ ਹੋ ਗਿਆ। ਫਿਰ ਉਸ ਨੇ ਦੂਜੀ ਬੁਝਾਰਤ ਪੁ¤ਛੀ, ”ਇ¤ਕ ਦਿਨ ਮੈਂ ਇ¤ਕ ਜੰਗਲ ’ਚੋਂ ਲੰਘ ਰਿਹਾ ਸੀ। ਤਦੇ ਮੈਂ ਇ¤ਕ ਬੁਰੀ ਚੀਜ਼ ਦੇਖੀ। ਮੈਂ ਤੁਰੰਤ ਇ¤ਕ ਬੁਰੀ ਚੀਜ਼ ਚੁ¤ਕ ਕੇ ਪਹਿਲੀ ਬੁਰੀ ਚੀਜ਼ ਨੂੰ ਮਾਰ ਸੁ¤ਟਿਆ। ਦ¤ਸੋ, ਮੈਂ ਕੀ ਕੀਤਾ?”
ਰਾਜਕੁਮਾਰੀ ਇ¤ਕ ਵਾਰ ਫਿਰ ਚ¤ਕਰ ਵਿ¤ਚ ਪੈ ਗਈ। ਉਸ ਨੇ ਬੁਝਾਰਤ ਦੇ ਕਈ ਉ¤ਤਰ ਸੋਚ ਕੇ ਦਿ¤ਤੇ ਪਰ ਈਵਾਨ ਉਨ੍ਹਾਂ ਉ¤ਤਰਾਂ ਨਾਲ ਸੰਤੁਸ਼ਟ ਨਹੀਂ ਹੋਇਆ। ਤਦ ਰਾਜਕੁਮਾਰੀ ਨੇ ਅਗਲੇ ਦਿਨ ਉ¤ਤਰ ਦੇਣ ਨੂੰ ਕਿਹਾ।
ਰਾਜਕੁਮਾਰੀ ਨੇ ਇ¤ਕ ਵਾਰ ਫਿਰ ਬੁਝਾਰਤ ਦਾ ਉ¤ਤਰ ਜਾਣਨ ਲਈ ਆਪਣੀ ਨੌਕਰਾਣੀ ਦੀ ਸਹਾਇਤਾ ਲਈ। ਇਸ ਵਾਰ ਵੀ ਈਵਾਨ ਨੇ ਬਿਨਾਂ ਕਿਸੇ ਟਾਲ-ਮਟੋਲ ਦੇ ਬੁਝਾਰਤ ਦਾ ਉ¤ਤਰ ਦ¤ਸ ਦਿ¤ਤਾ। ਅਗਲੇ ਦਿਨ ਰਾਜਕੁਮਾਰੀ ਨੇ ਈਵਾਨ ਨੂੰ ਕਿਹਾ, ”ਤੁਸੀਂ ਜੰਗਲ ’ਚੋਂ ਲੰਘ ਰਹੇ ਸੀ, ਤਦ ਤੁਸੀਂ ਇ¤ਕ ਸ¤ਪ ਦੇਖਿਆ। ਤੁਸੀਂ ਉਸ ਸ¤ਪ ਨੂੰ ਡੰਡੇ ਨਾਲ ਮਾਰਿਆ।”
ਹੁਣ ਤੀਜੀ ਬੁਝਾਰਤ ਦੀ ਵਾਰੀ ਸੀ। ਈਵਾਨ ਨੇ ਮੁਸਕਰਾਉਂਦੇ ਹੋਏ ਤੀਜੀ ਬੁਝਾਰਤ ਪੁ¤ਛੀ, ”ਰਾਜਕੁਮਾਰੀ ਜੀ, ਤੁਸੀਂ ਮੈਨੂੰ ਸਿਰਫ਼ ਇਹ ਦ¤ਸ ਦੇਵੋ ਕਿ ਤੁਸੀਂ ਮੇਰੀਆਂ ਪਹਿਲੀਆਂ ਦੋਵਾਂ ਬੁਝਾਰਤਾਂ ਦਾ ਜਵਾਬ ਕਿਵੇਂ ਪ੍ਰਾਪਤ ਕੀਤਾ?”
ਰਾਜਕੁਮਾਰੀ ਤੀਜੀ ਬੁਝਾਰਤ ਸੁਣ ਕੇ ਡੌਰ-ਭੌਰ ਹੋ ਗਈ। ਉਹ ਬਹੁਤ ਹੀ ਅਜੀਬ ਸਥਿਤੀ ਵਿ¤ਚ ਫਸ ਗਈ ਸੀ। ਉਸ ਨੇ ਸੋਚਿਆ ਕਿ ਜੇਕਰ ਮੈਂ ਇਸ ਗ¤ਲ ਦਾ ਉ¤ਤਰ ਦਿੰਦੀ ਹਾਂ ਤਾਂ ਸਾਰੇ ਜਾਣ ਜਾਣਗੇ ਕਿ ਮੈਂ ਕਿਵੇਂ ਨੌਕਰਾਣੀ ਰਾਹੀਂ ਦੋਵੇਂ ਬੁਝਾਰਤਾਂ ਦਾ ਜਵਾਬ ਹਾਸਲ ਕੀਤਾ ਹੈ। ਜੇਕਰ ਮੈਂ ਬੁਝਾਰਤਾਂ ਦਾ ਜਵਾਬ ਨਹੀਂ ਦਿੰਦੀ ਤਾਂ ਮੈਨੂੰ ਆਪਣੀ ਹਾਰ ਮੰਨ ਕੇ ਇਸ ਕਿਸਾਨ ਨਾਲ ਵਿਆਹ ਕਰਨਾ ਪਵੇਗਾ। ਫੇਰ ਕੁਝ ਸੋਚਣ ਤੋਂ ਬਾਅਦ ਉਸ ਨੇ ਹਾਰ ਕਬੂਲ ਕਰ ਲਈ। ਉਸ ਦਾ ਈਵਾਨ ਨਾਲ ਵਿਆਹ ਹੋ ਗਿਆ ਤੇ ਉਹ ਦੋਵੇਂ ਖ਼ੁਸ਼ੀ-ਖ਼ੁਸ਼ੀ ਰਹਿਣ ਲ¤ਗੇ।

Scroll To Top