Home / ਪੰਜਾਬ / ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਬੰਡਾਲਾ ‘ਚ 21 ਨੂੰ
ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਬੰਡਾਲਾ ‘ਚ 21 ਨੂੰ

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਬੰਡਾਲਾ ‘ਚ 21 ਨੂੰ

ਸ਼ਾਹਕੋਟ/ਮਲਸੀਆਂ, 13 ਸਤੰਬਰ (ਅਜ਼ਾਦ ਸਿੰਘ ਸਚਦੇਵਾ) ਸੀ.ਪੀ.ਐੱਮ ਤਹਿਸੀਲ ਸ਼ਾਹਕੋਟ ਦੀ ਮੀਟਿੰਗ ਕਾਮਰੇਡ ਚਰਨ ਸਿੰਘ ਗਿੱਦੜ ਪਿੰਡੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਵੱਡੀ ਗਿਣਤੀ ‘ਚ ਪਾਰਟੀ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ । ਮੀਟਿੰਗ ਦੌਰਾਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਉਪਰੰਤ ਪਾਰਟੀ ਦੇ ਸੂਬਾਈ ਆਗੂ ਸੁਰਿੰਦਰ ਖੀਵਾ ਨੇ ਕਿਹਾ ਕਿ 21 ਸਤੰਬਰ ਨੂੰ ਪਿੰਡ ਬੰਡਾਲਾ (ਜਲੰਧਰ) ਵਿਖੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਸਲਾਨਾ ਬਰਸੀ ਮਨਾਈ ਜਾ ਰਹੀ ਹੈ, ਜਿਸ ਦੌਰਾਨ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ । ਬਰਸੀ ਸਮਾਗਮ ਦੌਰਾਨ ਸੀ.ਪੀ.ਐੱਮ. ਦੇ ਨੈਸ਼ਨਲ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ ਅਤੇ ਬਰਸੀ ਸਮਾਗਮ ਦੌਰਾਨ ਸੰਬੋਧਨ ਕਰਨਗੇ । ਉਨ•ਾਂ ਕਿਹਾ ਕਿ ਸ਼ਾਹਕੋਟ ਤਹਿਸੀਲ ਵਿੱਚੋਂ ਵੱਡੀ ਗਿਣਤੀ ‘ਚ ਕਿਰਤੀ ਕਾਮਰੇਡ ਸੁਰਜੀਤ ਦੀ ਬਰਸੀ ‘ਤੇ ਪਹੁੰਚਣਗੇ । ਉਨ•ਾਂ ਕਿਹਾ ਕਿ ਬਰਸੀ ਸਮਾਗਮ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ । ਉਨ•ਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦੀ ਆਮਦ ਬੇਰੋਕ ਜਾਰੀ ਹੈ । ਸਰਕਾਰ ਨਸ਼ਾ ਸਮਗਲਿੰਗ ਕਰਨ ਵਾਲਿਆ ਦੀ ਪੁਸਤ ਪਨਾਹੀ ਕਰ ਰਹੀ ਹੈ । ਪੁਲਿਸ ਜਬਰ ਵਧ ਰਿਹਾ ਹੈ, ਜਿਸ ਕਾਰਣ ਸ਼ਾਹਕੋਟ ਹਲਕੇ ‘ਚ ਪੁਲਿਸ ਵੱਲੋਂ ਬੇਗੁਨਾਹਾ ‘ਤੇ ਪਾਰਟੀ ਬਾਜੀ ਕਰਕੇ ਝੂਠੇ ਪਰਚੇ ਦਰਜ਼ ਕਰ ਰਹੀ ਹੈ, ਜਿਨ•ਾਂ ਖਿਲਾਫ਼ ਆਉਣ ਵਾਲੇ ਸਮੇਂ ਵਿੱਚ ਜ਼ੋਰਦਾਰ ਸੰਘਰਸ਼ ਉਲੀਕਿਆ ਜਾਵੇਗਾ । ਇਸ ਮੌਕੇ ਕਾਮਰੇਡ ਬਚਿੱਤਰ ਸਿੰਘ ਤੱਗੜ, ਵਰਿੰਦਰਪਾਲ ਸਿੰਘ ਕਾਲਾ, ਬਾਬੂ ਰਾਮ ਸ਼ਾਹਕੋਟ, ਸੁਰਿੰਦਰ ਸਿੰਘ ਸ਼ਿੰਦਾ ਸੈਦਪੁਰ, ਮਲਕੀਤ ਚੰਦ ਭੋਇਪੁਰੀ, ਕੇਵਲ ਸਿੰਘ ਦਾਨੇਵਾਲ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ।

Scroll To Top