Home / featured / ਅਕਸ਼ੈ ਕੁਮਾਰ ਕਿਸਾਨਾਂ ਦੀ ਮਦਦ ਲਈ ਆਏ ਅੱਗੇ
ਅਕਸ਼ੈ ਕੁਮਾਰ ਕਿਸਾਨਾਂ ਦੀ ਮਦਦ ਲਈ ਆਏ ਅੱਗੇ

ਅਕਸ਼ੈ ਕੁਮਾਰ ਕਿਸਾਨਾਂ ਦੀ ਮਦਦ ਲਈ ਆਏ ਅੱਗੇ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਖਿਡਾਰੀ ਅਕਸ਼ੈ ਕੁਮਾਰ ਨੇ ਮਰਾਠਵਾੜਾ ਦੇ ਕਿਸਾਨਾਂ ਨੂੰ 6 ਮਹੀਨਿਆਂ ‘ਚ 90 ਲੱਖ ਦੀ ਮਦਦ ਕਰਨ ਦਾ ਮਨ ਬਣਾਇਆ ਹੈ। ਮਹਾਰਾਸ਼ਟਰ ‘ਚ ਸੁੱਕੇ ਨਾਲ ਲੜ ਰਹੇ ਕਿਸਾਨਾਂ ਦੀ ਮਦਦ ਦੇ ਲਈ ਨਾਨਾ ਪਾਟੇਕਰ ਨੇ ‘ਨਾਮ’ ਫਾਊਂਡੇਸ਼ਨ ਦਾ ਗਠਨ ਕੀਤਾ ਹੈ। ਪਾਟੇਕਰ ਅਤੇ ਮਰਾਠੀ ਫਿਲਮਾਂ ਦੇ ਮਕਰੰਦ ਅਨਾਸਪੁਰੇ ਨੇ ਕਿਸਾਨਾਂ ਦੀ ਮਦਦ ਦੀ ਸ਼ੁਰੂਆਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਕਈ ਸਿਤਾਰੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਹਨ। ਨਾਨਾ ਪਾਟੇਕਰ ਅਤੇ ਅਨਾਸਪੁਰੇ ਨੇ ਮੰਗਲਵਾਰ ਨੂੰ ਪੁਣੇ ‘ਚ ਆਪਣੀ ਸੰਸਥਾ ਅਧਿਕਾਰਤ ਤੌਰ ‘ਤੇ ਰਜਿਸਟਰਡ ਕਰਵਾਈ।

Scroll To Top