Home / ਬਾਲ ਫੁਲਵਾੜੀ / ਕਿਉਂ ਬਦਲਦਾ ਰਹਿੰਦਾ ਹੈ ਚੰਦਰਮਾ ਦਾ ਆਕਾਰ ?
ਕਿਉਂ ਬਦਲਦਾ ਰਹਿੰਦਾ ਹੈ ਚੰਦਰਮਾ ਦਾ ਆਕਾਰ ?

ਕਿਉਂ ਬਦਲਦਾ ਰਹਿੰਦਾ ਹੈ ਚੰਦਰਮਾ ਦਾ ਆਕਾਰ ?

ਪਿਆਰੇ ਬ¤ਚਿਓ! ਰਾਤ ਨੂੰ ਚਮਕਦੇ ਹੋਏ ਤਾਰੇ ਅਤੇ ਚੰਦ ਤੁਹਾਡੇ ਮਨ ਨੂੰ ਬਹੁਤ ਭਾਉਂਦੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਚੰਦ ਦਾ ਆਕਾਰ ਹਰ ਦਿਨ ਇ¤ਕੋ ਜਿਹਾ ਨਹੀਂ ਰਹਿੰਦਾ। ਕਿਸੇ ਰਾਤ ਤਾਂ ਚੰਦ ਰੋਟੀ ਵਾਂਗ ਗੋਲ ਹੁੰਦਾ ਹੈ ਅਤੇ ਕਿਸੇ ਰਾਤ ਸੰਤਰੇ ਦੀ ਫਾੜੀ ਜਿਹਾ ਦਿਸਦਾ ਹੈ। ਚੰਦ ਦਾ ਆਕਾਰ ਇਸ ਤਰ੍ਹਾਂ ਕਿਉਂ ਬਦਲਦਾ ਰਹਿੰਦਾ ਹੈ? ਆਓ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਬ¤ਚਿਓ! ਤੁਸੀਂ ਜਾਣਦੇ ਹੀ ਹੋ ਕਿ ਸੂਰਜ ਇ¤ਕ ਤਾਰਾ, ਸਾਡੀ ਧਰਤੀ ਇ¤ਕ ਗ੍ਰਹਿ ਅਤੇ ਚੰਦ ਸਾਡੀ ਧਰਤੀ ਦਾ ਉਪਗ੍ਰਹਿ ਹੈ। ਧਰਤੀ, ਸੂਰਜ ਦੁਆਲੇ ਘੁੰਮਦੀ ਹੈ ਅਤੇ ਚੰਦ, ਧਰਤੀ ਦੁਆਲੇ ਘੁੰਮਦਾ ਹੈ। ਧਰਤੀ ਆਪਣੇ ਧੁਰੇ ਦੁਆਲੇ 24 ਘੰਟਿਆਂ ਵਿ¤ਚ ਇ¤ਕ ਚ¤ਕਰ ਪੂਰਾ ਕਰਦੀ ਹੈ। ਇਸ ਕਾਰਨ ਸਾਨੂੰ ਸੂਰਜ ਚੜ੍ਹਦਾ ਅਤੇ ਛਿਪਦਾ ਨਜ਼ਰ ਆਉਂਦਾ ਹੈ ਭਾਵ ਦਿਨ ਅਤੇ ਰਾਤ ਬਣਦੇ ਹਨ। ਚੰਦ ਆਪਣੇ ਧੁਰੇ ਦੁਆਲੇ ਇ¤ਕ ਚ¤ਕਰ ਪੂਰਾ ਕਰਨ ਲਈ ਉਨਾ ਸਮਾਂ ਲੈਂਦਾ ਹੈ ਜਿੰਨਾ ਸਮਾਂ ਉਹ ਧਰਤੀ ਦੁਆਲੇ ਇ¤ਕ ਪੂਰਾ ਚ¤ਕਰ ਲਗਾਉਣ ਲਈ ਲੈਂਦਾ ਹੈ। ਇਸ ਕਾਰਨ ਚੰਦ ’ਤੇ 13.66 ਦਿਨ ਦੀ ਰਾਤ ਤੇ 13.66 ਦਿਨ (ਧਰਤੀ ਦੇ ਦਿਨ) ਦਾ ਹੀ ਦਿਨ ਹੁੰਦਾ ਹੈ। ਦੋ ਪੂਰਨ ਚੰਦਰਮਾ ਵਿਚਕਾਰ 29 ਦਿਨ ਦਾ ਸਮਾਂ ਹੁੰਦਾ ਹੈ ਜਦੋਂਕਿ ਚੰਦ, ਧਰਤੀ ਦੁਆਲੇ ਇ¤ਕ ਚ¤ਕਰ ਲਗਭਗ 27.32 ਦਿਨਾਂ ਵਿ¤ਚ ਪੂਰਾ ਕਰ ਲੈਂਦਾ ਹੈ। ਦਿਨਾਂ ਦੇ ਅੰਤਰ ਦਾ ਕਾਰਨ ਇਹ ਹੈ ਕਿ ਜਿਸ ਸਮੇਂ ਧਰਤੀ-ਚੰਦ ਦਾ ਸਿਸਟਮ ਸੂਰਜ ਦੁਆਲੇ ਘੁੰਮਦਾ ਹੈ ਉਸੇ ਸਮੇਂ ਚੰਦ, ਧਰਤੀ ਦੁਆਲੇ ਵੀ ਘੁੰਮਦਾ ਹੈ।
ਚੰਦ, ਧਰਤੀ ਦੁਆਲੇ ਅੰਡਾਕਾਰ ਪ¤ਥ ਵਿ¤ਚ ਚ¤ਕਰ ਕ¤ਟਦਾ ਹੈ। ਇਸ ਕਾਰਨ ਚੰਦ ਦੀ ਧਰਤੀ ਦੁਆਲੇ ਘੁੰਮਣ ਦੀ ਗਤੀ ਇ¤ਕੋ ਜਿਹੀ ਨਹੀਂ। ਜਦੋਂ ਇਹ ਧਰਤੀ ਦੇ ਨੇੜੇ ਹੁੰਦਾ ਹੈ ਤਾਂ ਇਸ ਦੀ ਧਰਤੀ ਦੁਆਲੇ ਘੁੰਮਣ ਦੀ ਗਤੀ ਤੇਜ਼ ਹੁੰਦੀ ਹੈ ਅਤੇ ਜਦੋਂ ਧਰਤੀ ਤੋਂ ਦੂਰ ਹੁੰਦਾ ਹੈ ਤਾਂ ਇਸ ਦੀ ਗਤੀ ਘ¤ਟ ਹੁੰਦੀ ਹੈ। ਚੰਦ ਦੇ ਆਕਾਰ ਵਿ¤ਚ ਆਉਂਦੇ ਪਰਿਵਰਤਨ ਦਾ ਕਾਰਨ ਸੂਰਜ, ਧਰਤੀ ਅਤੇ ਚੰਦ ਦੀ ਆਪਸੀ ਸਥਿਤੀ ਹੈ। ਜਦੋਂ ਸੂਰਜ ਅਤੇ ਚੰਦ, ਧਰਤੀ ਦੇ ਇ¤ਕੋ ਪਾਸੇ ਹੁੰਦੇ ਹਨ ਤਾਂ ਹਨੇਰੀ ਰਾਤ ਹੁੰਦੀ ਹੈ ਕਿਉਂਕਿ ਧਰਤੀ ਤੋਂ ਚੰਦ ਦਾ ਜਿਹੜਾ ਪਾਸਾ ਦਿਖਾਈ ਦਿੰਦਾ ਹੈ ਚੰਦ ਦੇ ਉਸ ਪਾਸੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚ ਰਹੀ ਹੁੰਦੀ। ਹਨੇਰੀ ਰਾਤ ਦੇ ਚੰਦ ਨੂੰ ਨਿਊ ਮੂਨ ਕਿਹਾ ਜਾਂਦਾ ਹੈ। ਨਿਊ ਮੂਨ ਲਗਭਗ ਸੂਰਜ ਦੇ ਚੜ੍ਹਨ-ਛਿਪਣ ਵੇਲੇ ਹੀ ਚੜ੍ਹਦਾ ਅਤੇ ਛਿਪਦਾ ਹੈ। ਨਿਊ ਮੂਨ ਤੋਂ ਲਗਭਗ ਇ¤ਕ ਹਫ਼ਤੇ ਬਾਅਦ ਸਾਨੂੰ ਚੰਦ ਦਾ ਅਰਧ ਚ¤ਕਰ ਨਜ਼ਰ ਆਉਂਦਾ ਹੈ। ਇਸ ਨੂੰ ਪਹਿਲਾ ਕੁਆਰਟਰ ਕਿਹਾ ਜਾਂਦਾ ਹੈ ਕਿਉਂਕਿ ਚੰਦ ਧਰਤੀ ਦੁਆਲੇ ਆਪਣਾ ਇ¤ਕ-ਚੌਥਾਈ ਚ¤ਕਰ ਪੂਰਾ ਕਰ ਲੈਂਦਾ ਹੈ। ਪਹਿਲੇ ਕੁਆਰਟਰ ਦਾ ਚੰਦ ਦੁਪਹਿਰ ਵੇਲੇ ਚੜ੍ਹਦਾ ਹੈ ਅਤੇ ਅ¤ਧੀ ਰਾਤ ਨੂੰ ਛਿਪ ਜਾਂਦਾ ਹੈ। ਨਿਊ ਮੂਨ ਤੋਂ ਦੋ ਹਫ਼ਤੇ ਬਾਅਦ ਜਦੋਂ ਸੂਰਜ ਅਤੇ ਚੰਦ, ਧਰਤੀ ਤੋਂ ਉਲਟ ਦਿਸ਼ਾ ਵਿ¤ਚ ਹੁੰਦੇ ਹਨ ਤਾਂ ਚੰਦ ਦਾ ਅਰਧ ਗੋਲਾ ਸੂਰਜ ਦੀ ਰੋਸ਼ਨੀ ਪ੍ਰਾਪਤ ਕਰਦਾ ਹੈ। ਧਰਤੀ ਤੋਂ ਦੇਖਣ ’ਤੇ ਪੂਰਨ ਚੰਦ ਦਿਖਾਈ ਦਿੰਦਾ ਹੈ। ਪੂਰਨ ਚੰਦਰਮਾ ਨੂੰ ਪੂਰਨਮਾਸ਼ੀ ਦਾ ਚੰਦ ਵੀ ਕਿਹਾ ਜਾਂਦਾ ਹੈ। ਪੂਰਨ ਚੰਦਰਮਾ ਉਸ ਵੇਲੇ ਚੜ੍ਹਦਾ ਹੈ ਜਦੋਂ ਸੂਰਜ ਛਿਪ ਰਿਹਾ ਹੁੰਦਾ ਹੈ ਅਤੇ ਉਸ ਵੇਲੇ ਛਿਪਦਾ ਹੈ ਜਦੋਂ ਸੂਰਜ ਚੜ੍ਹ ਰਿਹਾ ਹੁੰਦਾ ਹੈ।
ਪਿਆਰੇ ਬ¤ਚਿਓ! ਜੇ ਤੁਸੀਂ ਇਹ ਨਜ਼ਾਰਾ ਦੇਖਣਾ ਹੋਵੇ ਤਾਂ ਜਿਸ ਵੇਲੇ ਸੂਰਜ ਛਿਪ ਰਿਹਾ ਹੁੰਦਾ ਹੈ ਉਸ ਵੇਲੇ ਜੇਕਰ ਤੁਸੀਂ ਸੂਰਜ ਛਿਪਣ ਦੀ ਦਿਸ਼ਾ ਤੋਂ ਉਲਟ ਦਿਸ਼ਾ ਵ¤ਲ ਦੇਖੋ ਤਾਂ ਤੁਹਾਨੂੰ ਚੰਦ ਚੜ੍ਹਦਾ ਦਿਖਾਈ ਦੇਵੇਗਾ। ਪੂਰਨ ਚੰਦਰਮਾ ਤੋਂ ਲਗਭਗ ਇ¤ਕ ਹਫ਼ਤੇ ਬਾਅਦ ਤੁਹਾਨੂੰ ਚੰਦ ਫਿਰ ਅਰਧ ਚ¤ਕਰ ਵਾਂਗ ਦਿਖਾਈ ਦੇਵੇਗਾ। ਇਸ ਨੂੰ ਚੰਦ ਦਾ ਆਖਰੀ ਕੁਆਰਟਰ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਦਾ ਚ¤ਕਰ ਪੂਰਾ ਕਰਨ ਲਈ ਸਿਰਫ਼ ਆਖਰੀ ਇ¤ਕ-ਚੌਥਾਈ ਬਾਕੀ ਰਹਿ ਜਾਂਦੀ ਹੈ। ਆਖਰੀ ਕੁਆਰਟਰ ਦਾ ਚੰਦ ਲਗਭਗ ਅ¤ਧੀ ਰਾਤ ਨੂੰ ਚੜ੍ਹਦਾ ਅਤੇ ਦੁਪਹਿਰ ਵੇਲੇ ਛਿਪਦਾ ਹੈ। ਨਿਊ ਮੂਨ ਤੋਂ ਲੈ ਕੇ ਪਹਿਲੇ ਅਰਧ ਚੰਦਰਮਾ ਦੀ ਸ਼ਕਲ ਤਕ ਪਹੁੰਚਣ ਤੋਂ ਪਹਿਲਾਂ ਚੰਦ ਸਾਨੂੰ ਅੰਗਰੇਜ਼ੀ ਅ¤ਖਰ ਣ ਦੇ ਵਾਂਗ ਨਜ਼ਰ ਆਉਂਦਾ ਹੈ। ਮਹੀਨੇ ਦੇ ਆਖਰੀ ਅਰਧ ਚੰਦਰਮਾ ਤੋਂ ਬਾਅਦ ਚੰਦ ਸਾਨੂੰ ਅੰਗਰੇਜ਼ੀ ਵਰਣਮਾਲਾ ਦੇ ਅ¤ਖਰ ਙ ਵਾਂਗ ਨਜ਼ਰ ਆਉਂਦਾ ਹੈ।

Scroll To Top