Home / ਪੰਜਾਬ / ਲਾਰੇਂਸ  ਸਕੂਲ ਵਿਚ ਰੰਗਾਂ-ਰੰਗ ਸਮਾਗਮ ਦਾ ਆਯੋਜਨ, ਬੱਚਿਆਂ ਨੇ ਵਿਖਾਏ ਕਲਾ ਦੇ ਜੌਹਰ
ਲਾਰੇਂਸ  ਸਕੂਲ ਵਿਚ ਰੰਗਾਂ-ਰੰਗ ਸਮਾਗਮ ਦਾ ਆਯੋਜਨ, ਬੱਚਿਆਂ ਨੇ ਵਿਖਾਏ ਕਲਾ ਦੇ ਜੌਹਰ

ਲਾਰੇਂਸ  ਸਕੂਲ ਵਿਚ ਰੰਗਾਂ-ਰੰਗ ਸਮਾਗਮ ਦਾ ਆਯੋਜਨ, ਬੱਚਿਆਂ ਨੇ ਵਿਖਾਏ ਕਲਾ ਦੇ ਜੌਹਰ

ਲਾਰੇਂਸ ਸੀਨੀਅਰ ਸਕੈਂਡਰੀ ਸਕੂਲ ਸੈਕਟਰ 51  ਵਿਚ ਵਿਦਿਆਰਥੀਆਂ ਵੱਲੋਂ ਇਕ  ਰੰਗਾਂ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਕਵਿਤਾਵਾਂ,ਮੋਨੋ ਐਕਟਿੰਗ, ਸੋਲੋ ਅਤੇ ਗਰੁੱਪ ਡਾਂਸ ਸਮੇਤ ਕਈ ਪੇਸ਼ਕਾਰੀਆਂ ਕੀਤੀਆਂ। ਇਸ ਦੇ ਨਾਲ ਹੀ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਸਟੇਜ ਤੇ ਗਰੁੱਪ ਡਾਂਸ ਵੀ ਪੇਸ਼ ਕੀਤਾ। ਇਸ ਖ਼ੂਬਸੂਰਤ ਪ੍ਰੋਗਰਾਮ ਦੇ ਅੰਤ ਵਿਚ ਛੋਟੀ ਛੋਟੀ ਬੱਚੀਆਂ ਵੱਲੋਂ ਪੇਸ਼ ਕੀਤਾ ਗਿੱਧਾ  ਸਾਰਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ।

ਇਸ ਮੌਕੇ ਤੇ ਲਾਰੇਂਸ ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਹਰ ਵਿਦਿਆਰਥੀ ਨੂੰ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ। ਉਨ•ਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਨਾ ਸਿਰਫ਼ ਉਨ•ਾਂ ਦੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ ਬਲਕਿ ਦੁਬਾਰਾ ਨਵੀਂ ਤਾਜ਼ਗੀ ਨਾਲ ਉਹ ਆਪਣੀ ਪੜਾਈ ਕਰ ਸਕਦੇ ਹਨ। ਇਸ ਮੌਕੇ ਤੇ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮਲਹੋਤਰਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

Scroll To Top