Home / ਪੰਜਾਬ / ਪ੍ਰਕਾਸ਼ ਪੁਰਬ ਸਬੰਧੀ ਕੋਟਲਾ ਸੂਰਜ ਮੱਲ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ
ਪ੍ਰਕਾਸ਼ ਪੁਰਬ ਸਬੰਧੀ ਕੋਟਲਾ ਸੂਰਜ ਮੱਲ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ

ਪ੍ਰਕਾਸ਼ ਪੁਰਬ ਸਬੰਧੀ ਕੋਟਲਾ ਸੂਰਜ ਮੱਲ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ

ਸ਼ਾਹਕੋਟ/ਮਲਸੀਆਂ, 25 ਨਵੰਬਰ (ਅਜ਼ਾਦ ਸਿੰਘ ਸਚਦੇਵਾ) ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਕੁਟਿਆ ਸਾਹਿਬ ਧੰਨ-ਧੰਨ ਬਾਬਾ ਮੁਨਣਾ ਸਿੰਘ ਜੀ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਹ ਨਗਰ ਕੀਰਤਨ ਦੁਪਹਿਰ ਸਮੇਂ ਗੁਰਦੁਆਰਾ ਕੁਟਿਆ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਕੋਟਲਾ ਸੂਰਜ ਮੱਲ ਦੀ ਪਰਿਕਰਮਾਂ ਕਰਦਾ ਪਿੰਡ ਢੰਡੋਵਾਲ ਵਿੱਚੋ ਦੀ ਹੁੰਦਾ ਹੋਇਆ ਦੇਰ ਸ਼ਾਮ ਸਮੇਂ ਗੁਰਦੁਆਰਾ ਕੁਟੀਆ ਸਾਹਿਬ ਵਿਖੇ ਸੰਪੂਰਨ ਹੋਇਆ । ਨਗਰ ਕੀਰਤਨ ਦੀ ਅਰੰਭਤਾਂ ਤੋਂ ਪਹਿਲਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਨਗਰ ਕੀਰਤਨ ‘ਚ ਸ਼ਾਮਲ ਫੌਜੀ ਬੈਂਡ ਨਗਰ ਕੀਰਤਨ ਦੀ ਸ਼ੋਭਾ ਨੂੰ ਹੋਰ ਵੀ ਵਧਾ ਰਿਹਾ ਸੀ । ਨਗਰ ਕੀਰਤਨ ਲੰਘਣ ਵਾਲੇ ਸਾਰੇ ਰਸਤਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਨਗਰ ਕੀਰਤਨ ‘ਚ ਸ਼ਾਮਲ ਵੱਡੀ ਗਿਣਤੀ ‘ਚ ਸੰਗਤਾਂ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਦੇ ਪਿੱਛੇ ਕੀਰਤਨ ਸਰਵਣ ਕਰ ਰਹੀਆਂ ਸਨ । ਇਸ ਮੌਕੇ ਗੱਤਖਾ ਪਾਰਟੀ ਨੇ ਗੱਤਖੇ ਦੇ ਹੈਰਾਨੀਜਨਕ ਜੌਹਰ ਵਿਖਾਏ । ਵੱਖ-ਵੱਖ ਥਾਂਈ ਸ਼ਰਧਾਲੂਆਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਖਾਲਸਾ ਸਰਪੰਚ, ਗੁਰਮੁੱਖ ਸਿੰਘ ਕੋਟਲਾ ਮੈਂਬਰ ਪੰਚਾਇਤ, ਬਾਬਾ ਜਸਵੰਤ ਸਿੰਘ ਕੋਟਲਾ, ਮਾ. ਸੀਤਲ ਸਿੰਘ, ਸ਼ਰਨਜੀਤ ਸਿੰਘ ਸਾਬਕਾ ਸਰਪੰਚ, ਅੱਛਰ ਸਿੰਘ ਖਾਲਸਾ, ਸੋਹਣ ਸਿੰਘ ਖਾਲਸਾ, ਦਵਿੰਦਰ ਸਿੰਘ ਰਹੇਲੂ ਮੈਂਬਰ ਪੰਚਾਇਤ, ਹਰਜਿੰਦਰ ਸਿੰਘ ਬਿਜਲੀ ਵਾਲੇ, ਗਿਆਨ ਸਿੰਘ ਚੇਅਰਮੈਨ, ਕਿੰਦਾ, ਹਰਜਿੰਦਰ ਸਿੰਘ ਕਨੇਡਾ, ਮਿਸਤ੍ਰੀ ਸੋਹਣ ਸਿੰਘ, ਵੀਰ ਸਿੰਘ, ਸੁਖਪ੍ਰੀਤ ਸਿੰਘ, ਹਰਜਿੰਦਰ ਸਿੰਘ ਸਾਬੀ, ਜਸਪ੍ਰੀਤ ਸਿੰਘ ਰਹੇਲੂ, ਸਤਨਾਮ ਸਿੰਘ, ਬਲਵਿੰਦਰ ਸਿੰਘ, ਜੀਵਨ, ਮਨਿੰਦਰ ਸਿੰਘ ਬਧੇਸ਼ਾ, ਚੈਨ ਸਿੰਘ ਚੱਠਾ ਢੰਡੋਵਾਲ, ਬਲਿਹਾਰ ਸਿੰਘ ਚੱਠਾ, ਸੁਰਿੰਦਰਜੀਤ ਸਿੰਘ ਚੱਠਾ ਢੰਡੋਵਾਲ, ਬਲਦੇਵ ਸਿੰਘ ਚੱਠਾ ਸਾਬਕਾ ਸਰਪੰਚ ਢੰਡੋਵਾਲ, ਸੁਰਜੀਤ ਸਿੰਘ ਸਰਪੰਚ, ਕੁਲਵੰਤ ਸਿੰਘ ਕੰਤਾ ਢੰਡੋਵਾਲ, ਲਵਪ੍ਰੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ ।

Scroll To Top