Home / ਪੰਜਾਬ / ਦਸ਼ਮੇਸ਼ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਦਸ਼ਮੇਸ਼ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਦਸ਼ਮੇਸ਼ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਸ਼ਾਹਕੋਟ/ਮਲਸੀਆਂ, 4 ਦਸੰਬਰ (ਅਜ਼ਾਦ ਸਿੰਘ ਸਚਦੇਵਾ) ਦਸ਼ਮੇਸ਼ ਪਬਲਿਕ ਸਕੂਲ, ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਸਕੂਲ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਝੀਤਾ ਦੀ ਅਗਵਾਈ ਅਤੇ ਪ੍ਰਿੰਸੀਪਲ ਨਰਿੰਦਰਜੀਤ ਕੌਰ ਝੀਤਾ ਦੀ ਦੇਖ-ਰੇਖ ਹੇਠ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਗਿਆ । ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੂਪਰਾ ਨੇ ਸਮਾਰੋਹ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ । ਸਮਾਰੋਹ ‘ਚ ਵਾਤਾਵਰਨ ਪ੍ਰੇਮੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ, ਡਾ: ਅਰਵਿੰਦਰ ਸਿੰਘ ਰੂਪਰਾ ਸਾਬਕਾ ਕੌਂਸਲਰ, ਮਾ. ਬਲਕਾਰ ਸਿੰਘ ਸਚਦੇਵਾ ਸਟੇਟ ਐਵਾਰਡੀ, ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸ਼ਾਹਕੋਟ, ਸਮਾਜ ਸੇਵਕ ਅਮਨ ਮਲਹੋਤਰਾ ਸਾਬਕਾ ਕੌਂਸਲਰ, ਸਰਬਜੀਤ ਸਿੰਘ ਚੰਦੀ ਪ੍ਰਿੰਸੀਪਲ ਗਰੀਨ ਸ਼ਿਵਾਲਿਕ ਪਬਲਿਕ ਸਕੂਲ ਭੱਦਮਾਂ, ਸਾਧੂ ਸਿੰਘ ਬਜਾਜ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਬਜਾਜ, ਜਥੇਦਾਰ ਨਿਰਮਲ ਸਿੰਘ ਸੌਖੀ ਸ਼ਹਿਰੀ ਪ੍ਰਧਾਨ ਸ਼੍ਰੋਅਦ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਡੀ.ਪੀ.ਈ., ਲਖਵੀਰ ਸਿੰਘ ਵਾਈਸ ਪ੍ਰਿੰਸੀਪਲ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਝੀਤਾ ਨੇ ਸਾਰਿਆਂ ਨੂੰ ਜੀ ਆਇਆ ਆਖਿਆਂ, ਉਪਰੰਤ ਪ੍ਰਿੰਸੀਪਲ ਨਰਿੰਦਰਜੀਤ ਕੌਰ ਝੀਤਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ•ੀ । ਇਸ ਮੌਕੇ ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ  ਬੱਚੇ ਨੂੰ ਘਰ ਵਿੱਚ ਮਾਪਿਆ ਅਤੇ ਸਕੂਲ ਵਿੱਚ ਅਧਿਆਪਕਾਂ ਪਾਸੋਂ ਜੇਕਰ ਚੰਗੀ ਸਿੱਖਿਆ ਮਿਲੇਗੀ ਤਾਂ ਉਹ ਵੱਡਾ ਹੋ ਕੇ ਬਚਪਨ ਵਿੱਚ ਮਿਲੀ ਸਿੱਖਿਆ ਅਨੁਸਾਰ ਕੰਮ ਕਰੇਗਾ । ਉਨ•ਾਂ ਵਿਦੇਸ਼ਾਂ ਦੀ ਉਦਾਹਰਣ ਦਿੰਦਿਆ ਕਿਹਾ ਕਿ ਵਿਦੇਸ਼ ਵਿੱਚ ਬੱਚੇ ਨੂੰ ਚੰਗੀ ਸਿੱਖਿਆ ਜਨਮ ਸਮੇਂ ਗੁੜਤੀ ਵਿੱਚ ਦਿੱਤੀ ਜਾਂਦੀ ਹੈ, ਜਿਸ ਕਾਰਣ ਉਹ ਵੱਡਾ ਹੋ ਕੇ ਕਦਰਾਂ-ਕੀਮਤਾਂ ਦੀ ਖੁੱਦ ਪਹਿਚਾਣ ਕਰਦੇ ਹਨ । ਉਨ•ਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕਿਸੇ ਕਾਨੂੰਨ ਨੂੰ ਵੀ ਲਾਗੂ ਨਹੀਂ ਹੋਣ ਦਿੱਤਾ ਜਾਂਦਾ, ਜਦਕਿ ਵਿਦੇਸ਼ਾਂ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਤੁਰੰਤ ਬਣਦੀ ਸਜ਼ਾਂ ਦਿੱਤੀ ਜਾਂਦਾ ਹੈ ਤਾਂ ਜੋ ਗਲਤੀ ਕਰਨ ਵਾਲਾ ਇਨਸਾਨ ਮੁੜ ਗਲਤੀ ਨਾ ਕਰੇ । ਉਨ•ਾਂ ਸਕੂਲ ਮੈਨਜਮੈਂਟ ਕਮੇਟੀ, ਸਟਾਫ਼ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਅਜਿਹੀ ਗੁੜਤੀ ਦੇਣ, ਜਿਸ ਨਾਲ ਬੱਚੇ ਵੱਡਾ ਹੋ ਕੇ ਆਪਣੇ ਆਪਣੀਆਂ ਕਦਰਾਂ-ਕੀਮਤਾਂ ਦੀ ਪਹਿਚਾਣ ਕਰ ਸਕਣ । ਉਨ•ਾਂ ਕਿਹਾ ਕਿ ਲੜਕੇ ਅਤੇ ਲੜਕੀ ਨੂੰ ਬਰਾਬਰਤਾਂ ਦਾ ਅਧਿਕਾਰ ਦੇ ਕੇ ਕੰਨਿਆਂ ਭਰੂਣ ਹੱਤਿਆਂ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਸਕਦਾ ਹੈ । ਇਸ ਮੌਕੇ ਵਿਦਿਆਰਥੀਆਂ ਵੱਲੋਂ ਫੈਂਸੀ ਡਰੈੱਸ, ਸਮਾਜਿਕ ਬੁਰਾਈਆਂ ਖਿਲਾਫ਼ ਸਕਿੱਟਾਂ, ਕੋਰਿਓਗ੍ਰਾਂਫੀ ਅਤੇ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਅੰਤ ਵਿੱਚ ਮੁੱਖ ਮਹਿਮਾਨ ਸੰਤ ਸੀਚੇਵਾਲ, ਵਿਸ਼ੇਸ਼ ਮਹਿਮਾਨਾਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਵੱਖ-ਵੱਖ ਖੇਤਰਾਂ ‘ਚ ਮੱਲ•ਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਸਕੂਲ ਕਮੇਟੀ ਦੇ ਵਾਈਸ ਚੇਅਰਮੈਨ ਸੁਖਜੀਤ ਸਿੰਘ ਝੀਤਾ ਅਤੇ ਸੈਕਟਰੀ ਮਨਦੀਪ ਸਿੰਘ ਝੀਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਮੈਡਮ ਗਗਨਦੀਪ ਕੌਰ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਚੰਦੀ, ਤਰਸੇਮ ਸਿੰਘ ਭੱਟੀ, ਸੰਜੀਵ ਕੁਮਾਰ ਸੋਬਤੀ, ਚੇਅਰਮੈਨ ਹਰਜਿੰਦਰ ਸਿੰਘ ਰੂਪਰਾ ਠੇਕੇਦਾਰ, ਵਾਈਸ ਚੇਅਰਮੈਨ ਸੁਖਜੀਤ ਸਿੰਘ ਝੀਤਾ, ਸੈਕਟਰੀ ਮਨਦੀਪ ਸਿੰਘ ਝੀਤਾ, ਜਸਪ੍ਰੀਤ ਕੌਰ, ਹੀਨਾ ਅਰੋੜਾ, ਸੰਦੀਪ, ਗਗਨਦੀਪ ਕੌਰ, ਪੂਨਮ, ਜਸਪ੍ਰੀਤ ਕੌਰ, ਕਵਿਤਾ ਸ਼ਰਮਾਂ, ਨੀਰੂ, ਜਸਵਿੰਦਰ ਕੌਰ, ਲਵਪ੍ਰੀਤ ਕੌਰ, ਲਾਲੀ, ਜਸਵਿੰਦਰ, ਨਵਜੋਤ ਕੌਰ, ਮੇਜਰ ਸਿੰਘ, ਸੁਰਿੰਦਰ ਆਦਿ ਹਾਜ਼ਰ ਸਨ ।

ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ ।
Scroll To Top