Home / ਬਾਲ ਫੁਲਵਾੜੀ / ਸ਼ੇਰ ਦਾ ਮੰਤਰੀ ਮੰਡਲ
ਸ਼ੇਰ ਦਾ ਮੰਤਰੀ ਮੰਡਲ

ਸ਼ੇਰ ਦਾ ਮੰਤਰੀ ਮੰਡਲ

ਸ਼ੇਰ ਜੰਗਲ ਦਾ ਰਾਜਾ ਤਾਂ ਬਣ ਗਿਆ, ਪਰ ਉਸ ਦੀ ਸਭ ਤੋਂ ਵ¤ਡੀ ਚਿੰਤਾ ਸੀ ਆਪਣਾ ਯੋਗ ਮੰਤਰੀ ਮੰਡਲ ਬਣਾਉਣਾ। ਸ਼ੇਰ ਚਾਹੁੰਦਾ ਸੀ ਕਿ ਜੰਗਲ ਦੇ ਹਰ ਵਰਗ ਦੇ ਜਾਨਵਰਾਂ ਨੂੰ ਸਹੀ ਪ੍ਰਤੀਨਿਧਤਾ ਮਿਲ ਜਾਵੇ ਅਤੇ ਖ਼ਾਸ ਕਰਕੇ ਫੀਮੇਲ ਜਾਨਵਰਾਂ ਨੂੰ। ਇਸ ਲਈ ਉਸ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਜੰਗਲ ਦੇ ਸਾਰੇ ਜਾਨਵਰਾਂ ਦਾ ਇਕ ਸਾਂਝਾ ਇਕ¤ਠ ਬੁਲਾਇਆ। ਇਸ ਇਕ¤ਠ ਵਿ¤ਚ ਬਿ¤ਲੀਆਂ, ਬਾਂਦਰੀਆਂ, ਗਿ¤ਦੜੀਆਂ, ਖੋਤੀਆਂ, ਖ¤ਚਰਾਂ, ਹਿਰਨੀਆਂ, ਚੂਹੀਆਂ ਆਦਿ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਭਰਵੇਂ ਇਕ¤ਠ ਵਿ¤ਚ ਰਾਜਾ ਸ਼ੇਰ ਨੇ ਮੰਤਰੀ ਮੰਡਲ ਬਣਾਉਣ ਲਈ ਆਪਣੀ ਚਿੰਤਾ ਸਾਫ਼-ਸਾਫ਼ ਦ¤ਸ ਦਿ¤ਤੀ। ਇੰਨੇ ਵਿ¤ਚ ਇਕ ਚੂਹੀ ਕਹਿਣ ਲ¤ਗੀ, ‘‘ਮਹਾਰਾਜ! ਜਦੋਂ ਤੁਹਾਨੂੰ ਸ਼ਿਕਾਰੀ ਨੇ ਜਾਲ ਵਿ¤ਚ ਫਸਾ ਲਿਆ ਸੀ ਤਾਂ ਸਿਰਫ਼ ਮੈਂ ਹੀ ਆਪ ਜੀ ਦਾ ਜਾਲ ਕ¤ਟ ਕੇ ਆਪ ਨੂੰ ਆਜ਼ਾਦ ਕਰਾਇਆ ਸੀ। ਇਸ ਲਈ ਸਾਨੂੰ ਚੂਹੀਆਂ ਨੂੰ ਵਿਸ਼ੇਸ਼ ਮਹਿਕਮੇ ਦਾ ਆਜ਼ਾਦ ਚਾਰਜ ਮਿਲਣਾ ਚਾਹੀਦਾ ਹੈ। ਮੈਂ ਬੇਨਤੀ ਕਰਾਂਗੀ ਕਿ ਰੇਲਵੇ ਦਾ ਵਿਭਾਗ ਸਾਨੂੰ ਚੂਹੀਆਂ ਨੂੰ ਦਿ¤ਤਾ ਜਾਵੇ ਤਾਂ ਕਿ ਧਰਤੀ ਦੇ ਹੇਠਾਂ ਅਸੀਂ ਸੁਰੰਗਾਂ ਪੁ¤ਟ ਕੇ ਮੈਟਰੋ ਦੇ ਚ¤ਲਣ ਦਾ ਪ੍ਰਬੰਧ ਕਰ ਸਕੀਏ।’’ ਚੂਹੀ ਦੀ ਗ¤ਲ ਸੁਣ ਕੇ ਸ਼ੇਰ ਸੋਚਣ ਲ¤ਗ ਪਿਆ। ਉਧਰ ਇਕ ਹਾਥੀ ਖੜ੍ਹਾ ਹੋ ਗਿਆ ਅਤੇ ਬੋਲਣ ਲ¤ਗਿਆ, ‘‘ਮਹਾਰਾਜ! ਅ¤ਜ-ਕ¤ਲ੍ਹ ਜੰਗਲ ਨੂੰ ਬਾਹਰੀ ਹਮਲਿਆਂ ਦਾ ਬਹੁਤ ਡਰ ਹੈ ਅਤੇ ਸਾਰੇ ਜਾਨਵਰ ਭੈਅ-ਭੀਤ ਹਨ। ਇਸ ਲਈ ਰ¤ਖਿਆ ਵਿਭਾਗ ਹਾਥੀਆਂ ਨੂੰ ਮਿਲਣਾ ਚਾਹੀਦਾ ਹੈ।‘‘ ਸ਼ੇਰ ਚੁ¤ਪ ਰਿਹਾ ਤਾਂ ਹਿਰਨ ਬੋਲਣ ਲ¤ਗਿਆ, ‘‘ਜੀ, ਸਭ ਤੋਂ ਵ¤ਧ ਤੁਸੀਂ ਹਿਰਨ ਹੀ ਖਾਧੇ ਹਨ। ਇਸ ਤਰ੍ਹਾਂ ਸਭ ਤੋਂ ਵ¤ਧ ਕੁਰਬਾਨੀਆਂ ਹਿਰਨਾਂ ਦੇ ਹਿ¤ਸੇ ਆਈਆਂ ਹਨ। ਇਸ ਲਈ ਹਿਰਨਾਂ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਜ਼ਰੂਰੀ ਹੈ ਤਾਂ ਕਿ ਸਭ ਸ਼ਹੀਦਾਂ ਦੀਆਂ ਢੁ¤ਕਵੀਆਂ ਯਾਦਗਾਰਾਂ ਜੰਗਲ ਵਿ¤ਚ ਬਣਾਈਆਂ ਜਾ ਸਕਣ।’’ ਹਿਰਨ ਦੀ ਗ¤ਲ ਪੂਰੀ ਨਹੀਂ ਸੀ ਹੋਈ ਕਿ ਖਰਗੋਸ਼ ਬੋਲ ਉ¤ਠਿਆ, ‘‘ਜਨਾਬ! ਜਦ ਇਕ ਸ਼ੇਰ ਨੇ ਮੈਨੂੰ ਪਕੜ ਲਿਆ ਸੀ ਤਾਂ ਖੂਹ ਦਾ ਰਸਤਾ ਮੈਂ ਹੀ ਤਾਂ ਤੁਹਾਨੂੰ ਦਿਖਾਇਆ ਸੀ। ਇਸ ਲਈ ਜਲ ਸਪਲਾਈ ਅਤੇ ਸੰਚਾਈ ਦੇ ਮਹਿਕਮੇ ਉਪਰ ਸਾਡਾ ਹ¤ਕ ਏ।’’ ਹੁਣ ਬਾਂਦਰ ਭਲਾ ਕਿਵੇਂ ਪਿ¤ਛੇ ਰਹਿੰਦੇ? ਤੁਰੰਤ ਇਕ ਬਾਂਦਰ ਕਹਿਣ ਲ¤ਗਿਆ, ‘‘ਸਰਕਾਰ! ਜਦੋਂ ਸਾਡੇ ਛੋਟੇ-ਛੋਟੇ ਬ¤ਚੇ ਜੰਗਲ ਤੋਂ ਬਾਹਰ ਪਿੰਡਾਂ ਜਾਂ ਸ਼ਹਿਰਾਂ ਵਿ¤ਚ ਪੜ੍ਹਨ ਜਾਂਦੇ ਹਨ ਤਾਂ ਮਨੁ¤ਖਾਂ ਦੇ ਬ¤ਚੇ, ਉਨ੍ਹਾਂ ਨੂੰ ਇ¤ਟਾਂ-ਪ¤ਥਰ ਮਾਰ ਕੇ ਭਜਾ ਦਿੰਦੇ ਹਨ ਅਤੇ ਸਾਡੇ ਬ¤ਚੇ ਪੜ੍ਹ ਨਹੀਂ ਸਕਦੇ। ਇਸ ਲਈ ਸਿ¤ਖਿਆ ਦਾ ਮਹਿਕਮਾ ਬਾਂਦਰਾਂ ਨੂੰ ਦਿ¤ਤਾ ਜਾਵੇ ਤਾਂ ਕਿ ਜੰਗਲ ਵਿ¤ਚ ਹੀ ਸਾਡੇ ਬ¤ਚਿਆਂ ਦਾ ਪੜ੍ਹਾਈ ਦਾ ਪ੍ਰਬੰਧ ਕੀਤਾ ਜਾ ਸਕੇ।’’ ਇਸੇ ਤਰ੍ਹਾਂ ਖ¤ਚਰਾਂ ਅਤੇ ਖੋਤੀਆਂ ਵੀ ਆਵਾਜਾਈ ਵਿਭਾਗ ’ਤੇ ਕਾਬਜ਼ ਹੋਣਾ ਚਾਹੁੰਦੀਆਂ ਸਨ। ਜਦੋਂ ਕਿ ਬਿ¤ਲੀਆਂ ਦੁ¤ਧ ਸਪਲਾਈ ਅਤੇ ਡੇਅਰੀ ਦਾ ਮਲਾਈਦਾਰ ਮਹਿਕਮਾ ਹਥਿਆਉਣਾ ਚਾਹੁੰਦੀਆਂ ਸਨ। ਉ¤ਚੇ ਰੁ¤ਖਾਂ ਪਰ ਬੈਠੀਆਂ ਗਿਰਝਾਂ ਨੇ ਵਿਦੇਸ਼ ਵਿਭਾਗ ’ਤੇ ਆਪਣਾ ਹ¤ਕ ਦਰਸਾਇਆ। ਇਸੇ ਤਰ੍ਹਾਂ ਹਰ ਪਾਸੇ ਇਕ ਸ਼ੋਰ ਜਿਹਾ ਮਚ ਗਿਆ ਅਤੇ ਸ਼ੇਰ ਨੂੰ ਵੀ ਡਾਹਢਾ ਗੁ¤ਸਾ ਆਇਆ ਅਤੇ ਉਹ ਉ¤ਚੀ-ਉ¤ਚੀ ਗਰਜਿਆ, ‘‘ਖਾਮੋਸ਼! ਇਹ ਭਾਰਤ ਦੀ ਸੰਸਦ ਨਹੀਂ ਹੈ ਕਿ ਜੋ ਕਿਸੇ ਦੇ ਦਿਲ ਵਿ¤ਚ ਆਵੇ ਬੋਲੀ ਜਾਵੇ, ਇਥੇ ਜੰਗਲ ਦਾ ਰਾਜ ਹੈ ਅਤੇ ਮੈਂ ਜੰਗਲ ਦਾ ਰਾਜਾ ਹਾਂ, ਜੋ ਮੈਂ ਕਰਾਂਗਾ ਮੇਰੀ ਮਰਜ਼ੀ, ਤੁਸੀਂ ਹੁਣ ਇਥੋਂ ਤਿ¤ਤਰ ਹੋ ਜਾਵੋ ਅਤੇ ਮੇਰੇ ਅਗਲੇ ਹੁਕਮਾਂ ਦੀ ਉਡੀਕ ਕਰੋ।’’ ਇਸ ਤਰ੍ਹਾਂ ਜੰਗਲ ਦੀ ਰਾਜਨੀਤੀ ਵੀ ਵ¤ਖ-ਵ¤ਖ ਜਾਤਾਂ, ਧਰਮਾਂ, ਵਰਗਾਂ ਅਤੇ ਭਾਸ਼ਾਵਾਂ ਵਿ¤ਚ ਵੰਡੇ ਵੋਟਰਾਂ ਵਾਂਗ ‘ਡਾਹਢੇ ਦਾ ਸ¤ਤੀ ਵੀਹੀਂ ਸੌ’ ਵਾਲੀ ਗ¤ਲ ਹੋ ਕੇ ਰਹਿ ਗਈ।

Scroll To Top