Home / featured / ਸਭ ਤੋਂ ਵੱਧ ਟੈਕਸ ਦੇਣ ਵਾਲੇ ਐਕਟਰ ਬਣੇ ਸਲਮਾਨ ਖਾਨ
ਸਭ ਤੋਂ ਵੱਧ ਟੈਕਸ ਦੇਣ ਵਾਲੇ ਐਕਟਰ ਬਣੇ ਸਲਮਾਨ ਖਾਨ

ਸਭ ਤੋਂ ਵੱਧ ਟੈਕਸ ਦੇਣ ਵਾਲੇ ਐਕਟਰ ਬਣੇ ਸਲਮਾਨ ਖਾਨ

ਨਵੀਂ ਦਿੱਲੀ  (ਇੰਟ.)- ਸਲਮਾਨ ਨੇ ਸਾਲ 2015 ‘ਚ ਐਡਵਾਂਸ ਟੈਕਸ ਭਰਨ ‘ਚ ਅਕਸ਼ੈ ਕੁਮਾਰ ਨੂੰ ਪਿੱਛੇ ਛੱਡ ਦਿੱਤਾ ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਸਲਮਾਨ ਨੇ ਇਸ ਸਾਲ 20 ਕਰੋੜ ਰੁਪਏ ਐਡਵਾਂਸ ਟੈਕਸ ਦੇ ਰੂਪ ‘ਚ ਦਿੱਤੇ ਹਨ, ਜਦਕਿ ਅਕਸ਼ੈ ਨੇ 16 ਕਰੋੜ ਰੁਪਏ ਦਿੱਤੇ ਹਨ। ਇਨਕਮ ਟੈਕਸ ਵਿਭਾਗ ਮੁਤਾਬਕ ਇਨ੍ਹਾਂ ਦੋਵਾਂ ਤੋਂ ਬਾਅਦ ਰਣਬੀਰ ਕਪੂਰ, ਸ਼ਾਹਰੁਖ ਖਾਨ ਅਤੇ ਅਮਿਤਾਭ ਬੱਚਨ ਦੇ ਨਾਂ ਆਉਂਦੇ ਹਨ। ਮੁੰਬਈ ਆਈ. ਟੀ. ਡਿਪਾਰਟਮੈਂਟ ਨੇ ਥਰਡ ਕੁਆਰਟਰ (31 ਦਸੰਬਰ) ਤੱਕ ਦਾ ਡਾਟਾ ਰਿਲੀਜ਼ ਕੀਤਾ ਹੈ। ਰਣਬੀਰ ਕਪੂਰ ਨੇ 15 ਕਰੋੜ ਰੁਪਏ ਟੈਕਸ ਦਿੱਤਾ ਹੈ। ਉਧਰ, ਸ਼ਾਹਰੁਖ ਖਾਨ ਨੇ 14 ਕਰੋੜ ਰੁਪਏ ਦਾ ਟੈਕਸ ਦਿੱਤਾ ਹੈ। ਅਮਿਤਾਭ ਬੱਚਨ ਨੇ ਐਡਵਾਂਸ ਟੈਕਸ ਦੇ ਰੂਪ ‘ਚ 8.75 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

Scroll To Top