Home / ਪੰਜਾਬ / ਪੰਜਾਬ ਦੀਆਂ ਸਮੁੱਚੀਆਂ ਖੱਬੀਆਂ ਧਿਰਾਂ ਦੀ ਸੂਬੀ ਪੱਧਰੀ ਸਾਂਝੀ ਮੀਟਿੰਗ 
ਪੰਜਾਬ ਦੀਆਂ ਸਮੁੱਚੀਆਂ ਖੱਬੀਆਂ ਧਿਰਾਂ ਦੀ ਸੂਬੀ ਪੱਧਰੀ ਸਾਂਝੀ ਮੀਟਿੰਗ 

ਪੰਜਾਬ ਦੀਆਂ ਸਮੁੱਚੀਆਂ ਖੱਬੀਆਂ ਧਿਰਾਂ ਦੀ ਸੂਬੀ ਪੱਧਰੀ ਸਾਂਝੀ ਮੀਟਿੰਗ 

ਲੁਧਿਆਣਾ ੨੦ ਫਰਵਰੀ (ਸਲੂਜਾ) ਦੇਸ਼ ਭਰ ਅੰਦਰ ਸੰਘ ਪਰਿਵਾਰ ਵੱਲੋਂ ਮੁਸਲਿਮ ਘੱਟ ਗਿਣਤੀ, ਦਲਿਤਾਂ ਤੇ ਹੁਣ ਕਮਿਊਨਿਸਟਾਂ ਉੱਪਰ ਕੀਤੇ ਜਾ ਰਹੇ ਫਿਰਕੂ ਹਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੀਆਂ ਸਮੁੱਚੀਆਂ ਖੱਬੀਆਂ ਧਿਰਾਂ ਨੇ  ਸੂਬੇ ਭਰ ‘ਚ ਫਿਰਕੂ ਫਾਸੀਵਾਦ ਖਿਲਾਫ ਜ਼ਬਰਦਸਤ ਲੋਕ ਲਹਿਰ ਖੜੀ ਕਰਦਿਆਂ ਫਿਰਕੂ ਜਨੂੰਨ ਨੂੰ ਨੱਥ ਪਾਉਣ ਦਾ ਫੈਸਲਾ ਕੀਤਾ ਹੈ।

  ਸੀ.ਪੀ.ਐਮ ਦੇ ਸਕੱਤਰ ਚਰਨ ਸਿੰਘ ਵਿਰਦੀ ਨੇ ਪੰਜਾਬ ਦੀਆਂ ਸਮੁੱਚੀਆਂ ਖੱਬੀਆਂ ਧਿਰਾਂ ਦੀ ਸੂਬੀ ਪੱਧਰੀ ਸਾਂਝੀ ਮੀਟਿੰਗ ‘ਚ
ਕਿਹਾ ਕਿ ਕੇਂਦਰ ‘ਤੇ ਕਾਬਜ਼ ਮੋਦੀ ਹਕੂਮਤ ਆਰਥਿਕ ਫਰੰਟ ‘ਤੇ ਬੁਰੀ ਤਰ•ਾਂ ਫੇਲ• ਹੋ ਚੁੱਕੀ ਹੈ। ਕਾਰਪੋਰੇਟ ਲੁੱਟ ਅਤੇ ਫਿਰਕੂ ਫਾਸ਼ੀਵਾਦ ਦੇ ਦੋ ਪੋਲਾਂ ‘ਤੇ ਖੜ•ੀ ਮੋਦੀ ਹਕੂਮਤ ਨੇ ਜਿੱਥੇ ਇੱਕ ਪਾਸੇ ਨਵ-ਉਦਾਰਵਾਦੀ ਨੀਤੀਆਂ ਤਹਿਤ ‘ਮੇਕ ਇਨ ਇੰਡੀਆ’ ਦੇ ਨਾਰ•ੇ ਹੇਠ ਦੇਸ਼ ਦੇ ਸਮੁੱਚੇ ਅਰਥਚਾਰੇ ਤੇ ਪੈਦਾਵਾਰ ਨੂੰ ਲੁੱਟਣ ਲਈ ਸਾਰੇ ਦਰਵਾਜ਼ੇ ਕਾਂਗਰਸ ਹਕੂਮਤ ਤੋਂ ਵੀ ਕਈ ਕਦਮ ਅੱਗੇ ਹੋ ਕੇ ਸਾਮਰਾਜੀ ਕੰਪਨੀਆਂ ਲਈ ਖੋਲ• ਦਿੱਤੇ ਹਨ ਤਾਂ ਦੂਜੇ ਪਾਸੇ ਪੂਰੇ ਦੇਸ਼ ਅੰਦਰ ਅੰਧਰਾਸ਼ਟਰ ਦੀ ਫਿਰਕੂ ਪੁਹੰਚ ਦਾ ਸਹਾਰੇ ਆਪਣੇ ਵੋਟ ਬੈਂਕ ਦੇ ਪਸਾਰੇ ਲਈ ਮੁਸਲਮਾਨਾਂ, ਇਸਾਈਆਂ, ਦਲਿਤਾਂ ਤੇ ਹੁਣ ਕਮਿਊਨਿਸਟਾਂ ਨੂੰ ਵੰਡ ਪਾਊ ਨੀਤੀਆਂ ਦਾ ਨਿਸ਼ਾਨਾ ਬਣਾ ਰਿਹਾ ਹੈ। ਨਾਜੀ ਸਰਗਨੇ ਹਿਟਲਰ ਦੀਆਂ ਨੀਤੀਆਂ ‘ਤੇ ਚਲਦਿਆਂ ਮੋਦੀ ਹਕੂਮਤ ਲੋਕਾਂ ਦਾ ਖਾਣ-ਪੀਣ, ਪਹਿਨਣ ਪਚਰਣ, ਪੜ•ਾਈ ਲਿਖਾਈ ਨੂੰ ਹਿੰਦੂਤਵਵਾਦੀ ਫਿਰਕੂ ਲੀਹਾਂ ਮੁਤਾਬਿਕ ਢਾਲਣ ਲਈ ਸਿਰ ਤੋੜ ਯਤਨ ਕਰ ਰਹੀ ਹੈ।
ਸੀ.ਪੀ.ਐਮ ਪੰਜਾਬ ਦੇ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦਾਦਰੀ ਤੋਂ ਬਾਅਦ ਪੂਨਾ ਇੰਸਟੀਚਿਊਟ ਤੋਂ ਹੁੰਦਾ ਇਹ ਫਿਰਕੂ ਲਾਗ ਹੈਦਰਾਬਾਦ ਯੂਨਿਵਰਸਿਟੀ ‘ਚ ਰੋਸ਼ਨ ਦਿਮਾਗ ਸਕਾਲਰ ਰੋਹਿਤ ਵੈਮੁਲਾ ਦੀ ਬਲ਼ੀ ਲੈਣ ਉਪਰੰਤ ਹੁਣ ਜਵਾਹਰਲਾਲ ਨਹਿਰੂ ਯੂਨਿਵਰਸਿਟੀ ‘ਚ ਦਾਖਲ ਹੋਇਆ ਹੈ। ਉਨਾਂ ਜੇ.ਐਨ.ਯੂ. ਅੰਦਰੋਂ ਵਿਦਿਆਰਥੀ ਆਗੂ ਕਨ•ਈਆ ਕੁਮਾਰ ਨੂੰ ਦੇਸ਼ ਧਰੋਹ ਦੇ ਝੂਠੇ ਦੋਸ਼ ਵਿੱਚ ਗ੍ਰਿਫਤਾਰ ਕਰਨ, ਪਟਿਆਲਾ ਹਾਉਸ ‘ਚ ਭਾਜਪਾ ਵਿਧਾਇਕ ਦੀ ਅਗਵਾਈ ਵਿੱਚ ਫਿਰਕੂ ਗੁੰਡਾਗਰਦੀ, ਦਿੱਲੀ ਅਤੇ ਚੰਡੀਗੜ• ‘ਚ ਸੀ.ਪੀ.ਐਮ ਦਫ਼ਤਰਾਂ ‘ਤੇ ਫਿਰਕਾਪ੍ਰਸਤ ਵੱਲੋਂ ਕੀਤੇ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਇੱਕ ਚੈਲੰਜ ਵਜੋਂ ਸਵੀਕਾਰ ਕਰਦਿਆਂ ਜਮੂਹਰੀਅਤ ਬਚਾਉਣ ਲਈ ਇੱਕਜੁਟ ਸਘੰਰਸ਼ ਦਾ ਐਲਾਨ ਕੀਤਾ ਹੈ।
ਰਘੂਨਾਥ ਸਿੰਘ ਨੇ ਦੱਸਿਆ ਕਿ 20 ਫਰਵਰੀ ਤੋਂ 29 ਫਰਵਰੀ ਤੱਕ ਪੂਰੇ ਸੂਬੇ ਵਿੱਚ ਸਾਂਝੇ ਤੌਰ ਤੇ ਫਿਰਕੂ ਫਾਸ਼ੀਵਾਦ ਖਿਲਾਫ ਪ੍ਰਤੀਰੋਧ ਮੁਹਿੰਮ ਚਲਾਉਣ ਅਤੇ 23 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸਾਂਝੀ ਕਨਵੈਨਸ਼ਨ ਕਰਕੇ  ਸਘੰਰਸ਼ ਪ੍ਰੋਗਰਾਮ ਐਲਾਨਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਸੀ.ਪੀ.ਆਈ ਦੇ ਕਰਤਾਰ ਸਿੰਘ ਬੁਆਣੀ, ਸੀ.ਪੀ.ਐਮ ਪੰਜਾਬ ਦੇ ਮੰਗਤ ਰਾਮ ਪਾਸਲਾ, ਸੀ.ਪੀ.ਆਈ (ਮ.ਲ.-ਲਿਬਰੇਸ਼ਨ) ਦੇ ਗੁਰਮੀਤ ਸਿੰਘ ਬਖਤਪੁਰਾ, ਸੁਖਦਰਸ਼ਨ ਨੱਤ, ਸੀ.ਪੀ.ਆਈ (ਮ.ਲ.-ਨਿਊੂ ਡੈਮੋ.) ਦੇ ਅਜਮੇਰ ਸਿੰਘ, ਸਰਦਾਰਾ ਮਾਹਲ, ਅਮੋਲਕ ਸਿੰਘ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਬਲਵੰਤ ਮੱਖੂ, ਬਿਗੁਲ ਮਜ਼ਦੂਰ ਦਸਤਾ ਦੇ ਲਖਵਿੰਦਰ ਤੋਂ ਬਿਨਾਂ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਏ.ਕੇ ਮਲੇਰੀ, ਨਰਭਿੰਦਰ, ਬੂਟਾ ਸਿੰਘ ਹਾਜ਼ਰ ਸਨ।
Scroll To Top