Home / featured / ਪੁਲਸ ਨੇ ਗਲਤ ਢੰਗ ਨਾਲ ਫਸਾਇਆ : ਸਲਮਾਨ
ਪੁਲਸ ਨੇ ਗਲਤ ਢੰਗ ਨਾਲ ਫਸਾਇਆ : ਸਲਮਾਨ

ਪੁਲਸ ਨੇ ਗਲਤ ਢੰਗ ਨਾਲ ਫਸਾਇਆ : ਸਲਮਾਨ

ਨਵੀਂ ਦਿੱਲੀ, (ਯੂ. ਐੱਨ. ਆਈ.)- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਸੁਪਰੀਮ ਕੋਰਟ ਨੂੰ  ਦੱਸਿਆ ਕਿ 2002 ਦੇ ਹਿੱਟ ਐਂਡ ਰਨ ਮਾਮਲੇ ਵਿਚ ਉਸ ਨੂੰ ਪੁਲਸ ਨੇ ਗਲਤ ਢੰਗ ਨਾਲ ਫਸਾਇਆ ਹੈ। ‘ਦਬੰਗ’ ਖਾਨ ਨੇ ਅਦਾਲਤ ਸਾਹਮਣੇ ਦਾਖਲ ਆਪਣੇ ਜਵਾਬ ਵਿਚ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ”ਉਸ ਦਿਨ ਨਾ ਤਾਂ ਮੈਂ ਸ਼ਰਾਬ ਪੀਤੀ ਸੀ ਅਤੇ ਨਾ ਹੀ ਗੱਡੀ ਚਲਾ ਰਿਹਾ ਸੀ।” ਸਲਮਾਨ ਨੇ ਕਿਹਾ ਕਿ ਘਟਨਾ ਵਾਲੀ ਰਾਤ ਉਸ ਦਾ ਡਰਾਈਵਰ ਗੱਡੀ ਚਲਾ ਰਿਹਾ ਸੀ ਅਤੇ ਉਸ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹੀ ਸੀ। ਇਹ ਹਾਦਸਾ ਟਾਇਰ ਫਟਣ ਕਾਰਨ ਹੋਇਆ ਸੀ। ਟਾਇਰ ਮਲਬੇ ਤੇ ਪੱਥਰ ਨਾਲ ਟਕਰਾ ਕੇ ਫਟਿਆ ਸੀ।
ਸਲਮਾਨ ਖਾਨ ਨੇ ਕਿਹਾ ਕਿ ਘਟਨਾ ਵਾਲੀ ਰਾਤ ਭਾਵ 27 ਸਤੰਬਰ ਦੀ ਰਾਤ ਗੱਡੀ ਡਰਾਈਵਰ ਅਸ਼ੋਕ ਸਿੰਘ ਚਲਾ ਰਿਹਾ ਸੀ। ਘਟਨਾ ਮਗਰੋਂ ਅਸ਼ੋਕ ਨੇ ਹੀ ਪੁਲਸ ਕੰਟਰੋਲ ਰੂਮ ਨੂੰ ਫੋਨ ਕੀਤਾ ਅਤੇ ਫਿਰ ਥਾਣੇ ਗਿਆ। ਪੁਲਸ ਨੇ ਉਸ ਨਾਲ ਗੱਲਬਾਤ ਕੀਤੀ ਪਰ ਬਿਆਨ ਦਰਜ ਨਹੀਂ ਕੀਤੇ। ਪੁਲਸ ਇਹ ਵੀ ਸਾਬਤ ਨਹੀਂ ਕਰ ਸਕੀ ਕਿ ਖੂਨ ਦੇ ਨਮੂਨੇ ਉਸੇ ਦੇ ਹਨ ਜਾਂ ਫਿਰ ਉਸ ਨਾਲ ਛੇੜਛਾੜ ਹੋਈ ਹੈ। ਬੰਬਈ ਹਾਈਕੋਰਟ ਦਾ ਉਸ ਨੂੰ ਬਰੀ ਕਰਨ ਦਾ ਫੈਸਲਾ ਬਿਲਕੁਲ ਸਹੀ ਹੈ। ਅਦਾਲਤ ‘ਚ ਦਾਖਲ ਜਵਾਬ ਵਿਚ ਸਲਮਾਨ ਨੇ ਕਿਹਾ ਕਿ ਕਾਰ ਵਿਚ ਦੋ ਵਿਅਕਤੀ ਹੋਰ ਸਵਾਰ ਸਨ ਪਰ ਪੁਲਸ ਨੇ ਸਿਰਫ ਕਾਂਸਟੇਬਲ ਰਵਿੰਦਰ ਪਾਟਿਲ ਦਾ ਹੀ ਬਿਆਨ ਲਿਆ।

Scroll To Top