Home / ਪੰਜਾਬ / ਧਰਤੀ ਤੇ ਰੁੱਖਾ ਦੀ ਸੰਭਾਲ ਲਈ ਹਰ ਵਿਅਕਤੀ ਆਪਣਾ ਯੋਗਦਾਨ ਪਾਵੇ : ਛਾਪਾ
ਧਰਤੀ ਤੇ ਰੁੱਖਾ ਦੀ ਸੰਭਾਲ ਲਈ ਹਰ ਵਿਅਕਤੀ ਆਪਣਾ ਯੋਗਦਾਨ ਪਾਵੇ : ਛਾਪਾ

ਧਰਤੀ ਤੇ ਰੁੱਖਾ ਦੀ ਸੰਭਾਲ ਲਈ ਹਰ ਵਿਅਕਤੀ ਆਪਣਾ ਯੋਗਦਾਨ ਪਾਵੇ : ਛਾਪਾ

ਲੁਧਿਆਣਾ 22 ਅਪ੍ਰੈਲ (  )ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਸਰਭੋਗਾ ਦੇ ਰਾਜਦੂਤ (ਯਰੂਪ) ਡਾ. ਐਸ.ਪੀ ਸਿੰਘ ਓਬਰਾਏ ਦੀ ਰਹਿਣਮਈ ਹੇਠ ਆਪਣੇ ਨਾਲ ਲੈ ਕੇ ਹੋਰ ਸਮਾਜ ਭਲਾਈ ਦਾ ਕੰਮ ਕਰ ਰਹੀਆਂ ਸੰਸਥਾਵਾਂ ਜਿਵੇਂ ਜੀਤ ਫਾਊਂਡੇਸ਼ਨ, ਪਾਵਰ ਟੂ ਸੇਵ ਹਿਊਮਨ ਰਾਈਟਸ, ਰਾਮਗੜੀਆ ਵੈਲਫੇਅਰ, ਨਾਰੀ ਸ਼ਕਤੀ ਨਾਲ ਅਰਥ-ਡੇ  ਪੌਦੇ ਵੰਡ ਕੇ ਤੇ ਪੌਦੇ ਲਗਵਾ ਕੇ ਮਨਾਇਆ । ਅਰਥ-ਡੇ ਤੇ ਸਰਬੱਤ ਦਾ ਭਲਾ ਟਰੱਸਟ ਦੇ ਜਿਲ•ਾਂ ਲੁਧਿਆਣਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਕਿਹਾ ਧਰਤੀ ਤੇ ਰੁੱਖਾ ਦੀ ਸੰਭਾਲ ਲਈ ਹਰ ਵਿਅਕਤੀ ਆਪਣਾ ਯੋਗਦਾਨ ਪਾਵੇ ਟਰੱਸਟ ਵੱਲੋਂ ਅੱਜ ਕਿਲ•ਾਂ ਰਾਏਪੁਰ ਡਾ. ਅੰਬੇਡਕਰ ਨਗਰ, ਦੁੱਗਰੀ ਰੋਡ ਵਿਖੇ 3000 ਹਜ਼ਾਰ ਤੋਂ ਵੱਧ ਵੱਖ ਕਿਸਮ ਦੇ ਬੂਟੇ ਵੰਡੇ ਪਾਵਰ ਟੂ ਸੇਵ ਹਿਊਮਨ ਰਾਈਟਸ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਦੁਪਿੰਦਰ ਕੌਰ ਭਾਰਜ ਕੋਲੋ ਬੂਟਾ ਲਗਵਾ ਕੇ ਸ਼ੁਰੂ ਕਰਵਾਇਆ ਗਿਆ । ਇਸ ਮੋਕੇ ਤੇ ਜੀਤ ਫਾਊਂਡੇਸ਼ਨ ਦੀ ਪ੍ਰਧਾਨ ਸੁਖਵਿੰਦਰ ਕੌਰ ਸੁਖੀ ਨੇ ਜਸਵੰਤ ਸਿੰਘ ਛਾਪਾ, ਦੁਪਿੰਦਰ ਕੌਰ ਭਾਰਜ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਨਾਲ ਹੀ ਸੁਖਵਿੰਦਰ ਕੌਰ ਤੇ ਦੁਪਿੰਦਰ ਕੌਰ ਨੇ ਬੱਚਿਆ ਨੂੰ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਆ ਤੇ ਬੱਚਿਆ ਨੂੰ ਪੌਦੇ ਦਿੱਤੇ । ਉਸ ਤੋਂ ਬਾਅਦ ਅਰਥ-ਡੇ ਮਨਾਉਦੇ ਨਾਲ ਹੀ ਅਰਥ-ਡੇ ਪੌਦੇ ਵੀ ਵੰਡੇ ਤੇ ਲਗਵਾਏ । ਇਸ ਮੋਕੇ ਤੇ ਮਨਿੰਦਰ ਸਿੰਘ ਈ.ਟੀ.ਓ, ਪਰਮਜੀਤ ਸਿੰਘ ਭਾਰਜ, ਸੁਖਜਿੰਦਰ ਸਿੰਘ ਗਿੱਲ ਹੰਬੜਾ, ਕੁਲਦੀਪ ਸਿੰਘ ਰੁਪਾਲ, ਸੁਖਪ੍ਰੀਤ ਕੌਰ, ਹਰਪ੍ਰੀਤ ਸਿੰਘ ਚਾਵਲਾ, ਪ੍ਰਿਸੀਪਲ ਗੁਰਦੀਪ ਕੌਰ ਗਿੱਲ, ਗਜਨ ਸਿੰਘ, ਮਨਿੰਦਰ ਸਿੰਘ, ਰਵੀ ਸੱਚਦੇਵਾ, ਨਿਸ਼ਾਤ ਕੋਹਲੀ, ਗੁਰਦੀਪ ਸਿੰਘ, ਜਗਜੀਤ ਸਿੰਘ ਜੱਗੀ ਕਿਲ•ਾਂ ਰਾਏਪੁਰ, ਇੰਦਰਜੀਤ ਕੌਰ, ਹਰਜਿੰਦਰ ਕੌਰ ਬਜਾਜ, ਸੋਨੀਆ, ਸੁਖਪ੍ਰੀਤ ਕੌਰ, ਪਰਮਿੰਦਰ ਕੌਰ, ਸੁਦੇਸ਼, ਅੰਜਨਾ, ਕਮਲ ਸ਼ਰਮਾ ਮੋਜੂਦ ਸਨ ।

ਫੋਟੋ ਕੈਪਸ਼ਨ
Scroll To Top