Home / featured / ਆਮਿਰ ਖਾਨ ਵਲੋਂ ਪਾਣੀ ਫਾਊਂਡੇਸ਼ਨ ਲਾਂਚ
ਆਮਿਰ ਖਾਨ ਵਲੋਂ ਪਾਣੀ ਫਾਊਂਡੇਸ਼ਨ ਲਾਂਚ

ਆਮਿਰ ਖਾਨ ਵਲੋਂ ਪਾਣੀ ਫਾਊਂਡੇਸ਼ਨ ਲਾਂਚ

ਨਵੀਂ ਦਿੱਲੀ : ਭਾਰਤ ‘ਚ ਪਿਛਲੇ 20 ਸਾਲਾਂ ‘ਚ 3 ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਸਾਡੇ ਲਈ ਇਹ ਅੰਕੜਾ ਬੇਹੱਦ ਸ਼ਰਮਨਾਕ ਹੈ।  ਇਸੇ ਸੰਕਟ ਨੂੰ ਦੇਖਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਐਕਟਰ ਆਮਿਰ ਖਾਨ ਸਾਹਮਣੇ ਆਏ ਹਨ। ਸਮਾਜ ਨਾਲ ਜੁੜੇ ਮੁੱਦਿਆਂ ਨੂੰ ਆਪਣੇ ਸ਼ੋਅ ‘ਸਤਯਮੇਵ ਜਯਤੇ’ ਨਾਲ ਉਠਾਉਣ ਵਾਲੇ ਆਮਿਰ ਨੇ ਹੁÎਣ ਪਾਣੀ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਨੂੰ ਭਾਰਤ ਦੇ ਵਧਦੇ ਜਲ ਸੰਕਟ ਦੀ ਸਮੱਸਿਆ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ। ‘ਸਤਯਮੇਵ ਜਯਤੇ’ ਦੇ ਨਿਰਦੇਸ਼ਕ ਸਤਯਜੀਤ ਭਟਕਲ ਇਸ ਦੀ ਪ੍ਰਤੀਨਿਧਤਾ ਕਰ ਰਹੇ ਹਨ।
ਇਸ ਪ੍ਰੋਗਰਾਮ ਦੇ ਤਹਿਤ ਮਹਾਰਾਸ਼ਟਰ ਦੇ ਪਿੰਡਾਂ ‘ਚ ਇਕ ਮੁਕਾਬਲਾ ਕੀਤਾ ਜਾਵੇਗਾ, ਜਿਸ ‘ਚ ਸਭ ਤੋਂ ਜ਼ਿਆਦਾ ਪਾਣੀ ਬਚਾਉਣ ਵਾਲੇ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Scroll To Top