Home / ਪੰਜਾਬ / ਠੇਕਾ ਭਰਤੀ ਦਾ ਕੋਹੜ ਗਲੋਂ ਲਾਉਣ ਲਈ ਐੱਸ. ਐੱਸ. ਏ./ਰਮਸਾ ਮਹਿਲਾ ਅਧਿਆਪਕਾਂ ਦੀ ਹੋਈ ਤਹਿਸੀਲ ਪੱਧਰੀ ਮੀਟਿੰਗ
ਠੇਕਾ ਭਰਤੀ ਦਾ ਕੋਹੜ ਗਲੋਂ ਲਾਉਣ ਲਈ ਐੱਸ. ਐੱਸ. ਏ./ਰਮਸਾ ਮਹਿਲਾ ਅਧਿਆਪਕਾਂ ਦੀ ਹੋਈ ਤਹਿਸੀਲ ਪੱਧਰੀ ਮੀਟਿੰਗ

ਠੇਕਾ ਭਰਤੀ ਦਾ ਕੋਹੜ ਗਲੋਂ ਲਾਉਣ ਲਈ ਐੱਸ. ਐੱਸ. ਏ./ਰਮਸਾ ਮਹਿਲਾ ਅਧਿਆਪਕਾਂ ਦੀ ਹੋਈ ਤਹਿਸੀਲ ਪੱਧਰੀ ਮੀਟਿੰਗ

ਕੋਟਕਪੂਰਾ J ਸੁਨੀਲ ਸਿੰਘ ਕਪੂਰ ਚਾਮਚੜਿੱਕ,ਹਰਿੰਦਰ ਆਹੂਜਾ- ਬਲਾਕ ਕੋਟਕਪੂਰਾ ਦੀਆਂ ਮਹਿਲਾਂ ਅਧਿਆਪਕਾਂਵਾ ਦੀ ਤਹਿਸੀਲ ਪੱਧਰੀ ਮੀਟਿੰਗ ਮੈਡਮ ਰਜ਼ਨੀ ਵਸ਼ਿਸ਼ਟ ਤੇ ਮੈਡਮ ਵਰਨਾ ਸੇਠੀ ਦੀ ਅਗਵਾਈ ਵਿੱਚ ਅਸ਼ੌਕਾ ਪਾਰਕ ਕੋਟਕਪੂਰਾ ਵਿਖੇ ਹੋਈ।ਜਿਸ ਵਿੱਚ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੀਦਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਪਿਛਲੇ ਅੱਠ ਸਾਲਾਂ ਤੋਂ ਸਰਕਾਰ ਦੀ ਵਿਤਕਰੇਬਾਜ਼ੀ ਦਾ ਸੰਤਾਪ ਹੰਢਾ ਰਹੇ ਐੱਸ. ਐੱਸ. ਏ./ਰਮਸਾ ਅਧਿਆਪਕ-ਅਧਿਆਪਕਾਵਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਗਲੀ-ਗਲੀ ਜਾ ਕੇ ਅਧਿਆਪਕਾਵਾਂ ਨੂੰ 22 ਮਈ ਦੇ ਮੋਗਾ ਵਿਖੇ ਹੋ ਰਹੇ ਸੂਬਾ ਪੱਧਰੀ ਨਾਰੀ ਸ਼ਕਤੀ ਰੋਸ ਮੁਜ਼ਾਹਰੇ ਵਿੱਚ ਆਉਣ ਦਾ ਸੁਨੇਹਾਂ ਦੇਣ ਦੀ ਮੁਹਿੰਮ ਆਰੰਭ ਦਿੱਤੀ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਅੱਜ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ  ਨੇ ਇਸ ਮੌਕੇ ਬੋਲਦਿਆਂ ਮਹਿਲਾ ਅਧਿਆਪਕ ਆਗੂਆਂ ਜੋਤੀ ਗੋਇਲ ਤੇ ਚੰਦਨ ਭਾਰਤੀ ਨੇ ਦੱਸਿਆ ਕਿ ਲਗਭਗ 12000 ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ ਅੱਠ ਸਾਲਾਂ ਤੋਂ ਠੇਕੇ ਤੇ ਸਕੂਲਾਂ ਵਿੱਚ ਭਰਤੀ ਕੀਤਾ ਹੋਇਆ ਹੈ। ਠੇਕੇ ਤੇ ਭਰਤੀ ਹੋਣ ਕਾਰਨ ਇਹਨਾਂ ਅਧਿਆਪਕ-ਅਧਿਆਪਕਾਵਾਂ ਨੂੰ ਵਿਭਾਗੀ ਅਧਿਆਪਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਕੀਤਾ ਹੋਇਆ ਹੈ। ਹੋਰ ਤਾਂ ਹੋਰ ਮਹਿਲਾ ਅਧਿਆਪਕਾਵਾਂ ਨੂੰ ਮਿਲਣ ਵਾਲੀ ਪ੍ਰਸੂਤਾ ਛੁੱਟੀ ਵੀ ਇਹਨਾਂ ਅਧਿਆਪਕਾਵਾਂ ਨੂੰ ਪੂਰੀ ਨਹੀਂ ਦਿੱਤੀ ਜਾਂਦੀ। ਪੂਰੀ ਤਨਦੇਹੀ ਨਾਲ ਪੜ•ਾਉਣ ਦੇ ਬਾਵਜ਼ੂਦ ਵੀ ਨਵੰਬਰ ਮਹੀਨੇ ਤੋਂ ਕੋਈ ਤਨਖਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ।ਇਹਨਾਂ ਅਧਿਆਪਕਾਂ ਤੋਂ ਬਾਅਦ ਵਿੱਚ ਹੋਈਆਂ ਦੋ ਭਰਤੀਆਂ ਦੇ ਅਧਿਆਪਕਾਂ ਨੂੰ ਤਿੰਨ ਸਾਲਾਂ ਬਾਅਦ ਰੈਗੂਲਰ ਕੀਤਾ ਜਾ ਚੁੱਕਾ ਹੈ ਪ੍ਰੰਤੂ ਅੱਠ ਸਾਲ ਬੀਤ ਜਾਣ ਅਤੇ ਦਰਜ਼ਨਾਂ ਨਿਯਮ-ਕਾਨੂੰਨ, ਵਿਭਾਗੀ ਚਿੱਠੀਆਂ Àਤੇ ਅਦਾਲਤੀ ਫੈਸਲੇ ਪੱਖ ਵਿੱਚ ਹੋਣ ਦੇ ਬਾਅਦ ਵੀ ਸਰਕਾਰ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਕੋਈ ਅਪੀਲ-ਦਲੀਲ ਸੁਣਨ ਨੂੰ ਤਿਆਰ ਨਹੀਂ ਹੈ।ਸਿੱਖਿਆ ਮੰਤਰੀ ਵੱਲੋਂ 3 ਜੂਨ ਨੂੰ ਦੋ ਮਹੀਨਿਆ ਅੰਦਰ ਰੈਗੂਲਰ ਦੀ ਰਿਪੋਰਟ ਤਿਆਰ ਕਰਨ ਦਾ ਵਾਅਦਾ 12 ਮਹੀਨਿਆ ਬਾਅਦ ਵੀ ਵਫਾ ਨਹੀਂ ਹੋਇਆ ਹੈ।

ਮਹਿਲਾ ਅਧਿਆਪਕ ਆਗੂਆਂ ਨੇ ਕਿਹਾ ਐੱਸ. ਐੱਸ. ਏ./ਰਮਸਾ ਸਕੀਮ ਅਧੀਨ ਹੋਈ ਭਰਤੀ ਵਿੱਚੋਂ ਲਗਭਗ 70% ਅਧਿਆਪਕਾਵਾਂ ਹਨ। ਇਸ ਲਈ ਯੂਨੀਅਨ ਵੱਲੋਂ ਵਿੱਢੇ ਸੰਘਰਸ਼ ਦੀ ਸਫਲਤਾ ਅਧਿਆਪਕਾਵਾਂ ਦੀ ਸ਼ਮੂਲੀਅਤ ਉੱਤੇ ਸਿੱਧੀ ਨਿਰਭਰ ਕਰਦੀ ਹੈ। ਸੋ ਇਸ ਵਾਰ ਅਧਿਆਪਕਾਵਾਂ ਸੰਘਰਸ਼ ਵਿੱਚ ਆਪਣੀ ਬਣਦੀ ਭੁਮਿਕਾਂ ਨਿਭਾਉਣ ਲਈ ਅੱਗੇ ਆਈਆਂ ਹਨ।ਸੋ ਯੂਨੀਅਨ ਵੱਲੋਂ ਲਗਾਈ ਇਸ ਜ਼ਿੰਮੇਵਾਰੀ ਨੂੰ ਚੈਲੰਜ ਦੇ ਵਜੌਂ ਕਬੂਲ ਕੀਤਾ ਹੈ ਅਤੇ ਇਸ ਮੁਹਿੰਮ ਨੂੰ ਅਧਿਆਪਕਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਵੀ ਰਿਹਾ ਹੈ। ਅਧਿਆਪਕਾਵਾਂ ਦੀਆਂ ਟੀਮਾਂ ਫਰੀਦਕੋਟ ਵਿਚ ਘਰ-ਘਰ ਜਾ ਰਹੀਆਂ ਹਨ।ਐੱਸ.ਐੱਸ.ਏ./ਰਮਸਾ ਅਧਿਆਪਕਾਂਵਾ ਵਲੋਂ 22 ਮਈ ਮੋਗੇ ਵਿਖੇ ਹੋ ਰਹੇ ਨਾਰੀ ਸ਼ਕਤੀ ਰੋਸ ਮੁਜ਼ਾਹਰਾ ਵਿੱਚ ਭਾਗ ਲੈਣ ਵਾਲੇ ਅਧਿਆਪਕਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਹੁਣ ਅਧਿਆਪਕਾਵਾਂ ਨੇ ਇਹ ਪੱਕਾ ਫੈਸਲਾ ਕੀਤਾ ਹੈ ਕਿ ਜਿੰਨੀ ਦੇਰ ਤੱਕ ਠੇਕਾ ਭਰਤੀ ਦਾ ਕਲੰਕ ਗਲੋਂ ਲਹਿ ਨਹੀਂ ਜਾਂਦਾ ਉੰਨੀ ਦੇਰ ਤੱਕ ਅਧਿਆਪਕਾਵਾਂ ਟਿਕ ਕੇ ਨਹੀਂ ਬੈਠਣਗੀਆਂ। ਅਧਿਆਪਕਾਵਾਂ ਦੀ ਇਸ ਟੀਮ ਵਿੱਚ ਮਨਦੀਪ ਕੌਰ,ਰਮਨਦੀਪ ਕੌਰ, ਊਸ਼ਾ ਰਾਣੀ, ਪੂਜਾ ਦੁਆ, ਗਗਨਜੋਤ ਕੌਰ ਤੋਂ ਇਲਾਵਾ ਜਿਲ•ਾ ਕਮੇਟੀ ‘ਚੋਂ ਸਪਰਜਨ ਜੌਨ, ਗੁਰਪ੍ਰੀਤ ਰੂਪਰਾ, ਵਿੱਕੀ ਢਿੱਲਵਾਂ, ਵਿਜੈ ਕੁਮਾਰ ਆਦਿ ਅਧਿਆਪਕ ਵੀ ਸ਼ਾਮਿਲ ਹਨ।
Scroll To Top