Home / featured / ‘ਬੁਰਜ ਖਲੀਫਾ’ ‘ਤੇ ਬਾਬਾ ਰਾਮਦੇਵ ਨੇ ਕੀਤਾ ਯੋਗ
‘ਬੁਰਜ ਖਲੀਫਾ’ ‘ਤੇ ਬਾਬਾ ਰਾਮਦੇਵ ਨੇ ਕੀਤਾ ਯੋਗ

‘ਬੁਰਜ ਖਲੀਫਾ’ ‘ਤੇ ਬਾਬਾ ਰਾਮਦੇਵ ਨੇ ਕੀਤਾ ਯੋਗ

ਦੁਬਈ— ਪੂਰੀ ਦੁਨੀਆ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਹੈ। ਇਸ ਤਹਿਤ  ਦੁਬਈ ਦੇ ਬੁਰਜ ਖਲੀਫਾ ‘ਤੇ ਬਾਬਾ ਰਾਮਦੇਵ ਨੇ ਯੋਗ ਕੀਤਾ ਅਤੇ ਤਕਰੀਬਨ 25 ਹਜ਼ਾਰ ਲੋਕਾਂ ਨੇ ਇਸ ਵਿਚ ਉਨ੍ਹਾਂ ਦਾ ਸਾਥ ਦਿੱਤਾ। ਇਸ ਯੋਗ ਕੈਂਪ ਵਿਚ ਤਕਰੀਬਨ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਰਾਮਦੇਵ ਨੇ ਕਿਹਾ ਕਿ ਯੋਗ ਦਾ ਕੋਈ ਧਰਮ ਨਹੀਂ ਹੈ। ਇਹ ਇਕ ਵਿਗਿਆਨਕ ਅਭਿਆਸ ਹੈ।
ਯੋਗ ਗੁਰੂ ਬਾਬਾ ਰਾਮਦੇਵ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿਚ 17 ਤੋਂ 21 ਜੂਨ ਤੱਕ ਫਰੀਦਾਬਾਦ ਵਿਚ ਯੋਗ ਕੈਂਪ ਦਾ ਆਯੋਜਨ ਕਰ ਰਹੇ ਹਨ ਪਰ 18 ਜੂਨ ਨੂੰ ਉਹ ਫਰੀਦਾਬਾਦ ਦੇ ਕੈਂਪ ਵਿਚ ਯੋਗ ਕਰਵਾਉਣ ਤੋਂ ਬਾਅਦ ਦੁਪਹਿਰ 12 ਵਜੇ ਦੁਬਈ ਲਈ ਰਵਾਨਾ ਹੋਏ। ਪਤੰਜਲੀ ਯੋਗ ਸੰਸਥਾ ਦੀ ਮਹਿਲਾ ਬ੍ਰਾਂਚ ਦੀ ਮੁਖੀ ਡਾ. ਸੁਮਨ ਆਰਿਆ ਨੇ ਦੱਸਿਆ ਕਿ ਬਾਬਾ ਰਾਮਦੇਵ ਯੂ. ਏ. ਈ. ਓਲੰਪਿਕ ਕਮੇਟੀ ਦੇ ਪ੍ਰਧਾਨ ਸ਼ੇਖ ਅਹਿਮਦ ਬਿਨ ਰਾਸ਼ਿਦ ਅਲ ਮਖਤਮ ਦੇ ਸੱਦੇ ‘ਤੇ ਦੁਬਈ ਗਏ ਸਨ।
Scroll To Top