Home / featured / ਓਬਾਮਾ ਵਲੋਂ ਬਰਤਾਨਵੀ ਸੰਸਦ ਮੈਂਬਰ ਦੇ ਕਤਲ ਦੀ ਨਿਖੇਧੀ
ਓਬਾਮਾ ਵਲੋਂ ਬਰਤਾਨਵੀ ਸੰਸਦ ਮੈਂਬਰ ਦੇ ਕਤਲ ਦੀ ਨਿਖੇਧੀ

ਓਬਾਮਾ ਵਲੋਂ ਬਰਤਾਨਵੀ ਸੰਸਦ ਮੈਂਬਰ ਦੇ ਕਤਲ ਦੀ ਨਿਖੇਧੀ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਰਤਾਨਵੀ ਸੰਸਦ ਮੈਂਬਰ ਕਾਕਸ ਦੇ ਪਤੀ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਤਨੀ ਦੀ ਹੱਤਿਆ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਘਟਨਾ ਦੀ ਨਿਖੇਧੀ ਕੀਤੀ।
ਵਾਈਟ ਹਾਊਸ ਵਲੋਂ ਜਾਰੀ ਇਕ ਬਿਆਨ ਮੁਤਾਬਕ ਓਬਾਮਾ ਨੇ ਕਿਹਾ ਕਿ ਇਸ ਕਤਲ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਅਜਿਹੇ ਕਤਲ ਨੂੰ ਕਿਸੇ ਵੀ ਕੀਮਤ ‘ਤੇ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਕਾਕਸ ਦੇ ਕਤਲ ਲਈ ਜ਼ਿੰਮੇਵਾਰ ਥਾਮਸ ਮੇਅਰ ‘ਤੇ ਕਤਲ ਦਾ ਬਾਕਾਇਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
Scroll To Top