Home / featured / ‘ਗੱਦਾਰ’ ਹਨ ਸਵਾਮੀ ਪ੍ਰਸਾਦ ਮੌਰਿਆ: ਮਾਇਆਵਤੀ
‘ਗੱਦਾਰ’ ਹਨ ਸਵਾਮੀ ਪ੍ਰਸਾਦ ਮੌਰਿਆ: ਮਾਇਆਵਤੀ

‘ਗੱਦਾਰ’ ਹਨ ਸਵਾਮੀ ਪ੍ਰਸਾਦ ਮੌਰਿਆ: ਮਾਇਆਵਤੀ

ਲਖਨਊ— ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ ਨੇ ਪਾਰਟੀ ‘ਚੋਂ ਬਰਖਾਸਤ ਕੀਤੇ ਗਏ ਨੇਤਾ ਸਵਾਮੀ ਪ੍ਰਸਾਦ ਮੌਰਿਆ ਖਿਲਾਫ ਮੋਰਚਾ ਖੋਲ੍ਹ ਦਿੱਤਾ। ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਮਾਇਆਵਤੀ ਨੇ ਮੌਰਿਆ ਨੂੰ ਗੱਦਾਰ ਕਹਿ ਕੇ ਬੁਲਾਇਆ। ਸਿਆਸੀ ਸਵਾਰਥ ਦੇ ਕਾਰਨ ਮੌਰਿਆ ਨੇ ਬਸਪਾ ਛੱਡੀ। ਉਸ ਨੇ ਕਿਹਾ ਕਿ ਜੋ ਲੋਕ ਬਸਪਾ ਛੱਡ ਗਏ, ਉਹ ਬਰਬਾਦ ਹੋ ਗਏ। ਮਾਇਆਵਤੀ ਨੇ ਫਿਰ ਮੌਰਿਆ ‘ਤੇ ਦੋਸ਼ ਲਗਾਇਆ ਕਿ ਆਪਣੀ ਬੇਟੀ ਅਤੇ ਬੇਟੇ ਲਈ ਚੋਣਾਂ ‘ਚ ਟਿਕਟ ਮੰਗ ਰਹੇ ਹਨ। ਉਸ ਨੇ ਕਿਹਾ ਪਾਰਟੀ ਛੱਡ ਕੇ ਮੌਰਿਆ ਦੇ ਜਾਣ ਨਾਲ ਕੋਈ ਅਸਰ ਨਹੀਂ ਪਵੇਗਾ।। ਯੂ. ਪੀ. ਦੀ ਜਨਤਾ ਸਵਾਮੀ ਨੂੰ ਮੁਆਫ ਨਹੀਂ ਕਰੇਗੀ।
ਮਾਇਆਵਤੀ ਨੇ ਕਿਹਾ ਕਿ ਮੌਰਿਆ ਸਮਾਜ ਸਵਾਮੀ ਪ੍ਰਸਾਦ ਦੇ ਨਾਲ ਨਹੀਂ ਹੈ। ਆਉਣ ਵਾਲੀਆਂ ਯੂ. ਪੀ. ਦੀਆਂ ਚੋਣਾਂ ‘ਚ ਜਨਤਾ ਇਨ੍ਹਾਂ ਨੂੰ ਸਬਕ ਸਿਖਾ ਦੇਵੇਗੀ। ਉਸ ਨੇ ਕਿਹਾ ਕਿ ਸਵਾਮੀ ਪ੍ਰਸਾਦ ਮੌਰਿਆ ਆਪਣੇ ਪਰਿਵਾਰ ਲਈ ਆਵਾਜ਼ ਉਠਾਉਂਦੇ ਹਨ। ਜਦੋਂ ਤੋਂ ਸਵਾਮੀ ਮੌਰਿਆ ਨੇ ਪਾਰਟੀ ਛੱਡੀ ਹੈ, ਉਦੋਂ ਤੋਂ ਸਾਡੇ ਪਾਰਟੀ ਦੇ ਲੋਕ ਕਹਿੰਦੇ ਹਨ ਕਿ ਚੰਗਾ ਹੋਇਆ ਅਜਿਹਾ ਵਿਅਕਤੀ ਚਲਾ ਗਿਆ, ਮੌਰਿਆ ਵਰਗੇ ਗੱਦਾਰ ਲੋਕ ਜੋ ਆਪਣੇ ਪਰਿਵਾਰ ਦੇ ਬਾਰੇ ਸੋਚਦੇ ਹਨ ਅਜਿਹੇ ਲੋਕਾਂ ਦਾ ਕਿਤੇ ਵੀ ਟਿਕਾਣਾ ਨਹੀਂ ਹੈ।

Scroll To Top