Home / ਪੰਜਾਬ / ਐਲ ਸੀ ਈ ਟੀ ਵੱਲੋਂ ਕਰਵਾਈ ਮਹਿਲਾਵਾਂ ਦੀ Àਪਨ ਤਾਇਕਵਾਡੋ ਵਿਚ 180 ਵਿਦਿਆਰਥਣਾਂ ਨੇ ਲਿਆ ਹਿੱਸਾ
ਐਲ ਸੀ ਈ ਟੀ ਵੱਲੋਂ ਕਰਵਾਈ ਮਹਿਲਾਵਾਂ ਦੀ Àਪਨ ਤਾਇਕਵਾਡੋ ਵਿਚ 180 ਵਿਦਿਆਰਥਣਾਂ ਨੇ ਲਿਆ ਹਿੱਸਾ

ਐਲ ਸੀ ਈ ਟੀ ਵੱਲੋਂ ਕਰਵਾਈ ਮਹਿਲਾਵਾਂ ਦੀ Àਪਨ ਤਾਇਕਵਾਡੋ ਵਿਚ 180 ਵਿਦਿਆਰਥਣਾਂ ਨੇ ਲਿਆ ਹਿੱਸਾ

ਲੁਧਿਆਣਾ, 30 ਜੁਲਾਈ
ਲੁਧਿਆਣਾ ਕਾਲਜ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ਕਟਾਣੀ ਕਲਾਂ ਵਿਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਅਤੇ ਓਸਵਾਲ ਦੇ ਸਹਿਯੋਗ ਨਾਲ ਮਹਿਲਾਂ ਦੀ Àਪਨ ਤਾਇਕਵਾਡੋ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਪੰਜਾਬ ਭਰ ਤੋਂ ਸਕੂਲਾਂ ਅਤੇ ਕਾਲਜਾਂ ਦੇ 180 ਦੇ ਕਰੀਬ ਵਿਦਿਆਰਥਣਾਂ ਨੇ ਹਿੱਸਾ ਲੈਦੇ ਹੋਏ ਆਪਸ ਵਿਚ ਕਰੜੀ ਟੱਕਰ ਦਿਤੀ। ਇਸ ਮੌਕੇ ਤੇ ਏ ਡੀ ਸੀ ਪੀ ਸੁਖਪਾਲ ਸਿੰਘ ਬਰਾੜ ਮੁੱਖ ਮਹਿਮਾਨ ਸਨ ਜਦ ਕਿ ਅਰਜੁਨ ਅਵਾਰਡੀ ਰਸ਼ਮੀ ਬਾਲ ਸੁਰੱਖਿਆ ਅਧਿਕਾਰੀ ਖ਼ਾਸ ਮਹਿਮਾਨ ਸਨ। ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਆਏ ਮਹਿਮਾਨਾਂ ਅਤੇ ਪ੍ਰਤਿਯੋਗਤਾ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆਂ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਮੰਤਵ ਲੜਕੀਆਂ ਨੂੰ ਆਤਮ ਰੱਖਿਆਂ ਲਈ ਪ੍ਰੋਤਸਾਹਿਤ ਕਰਨਾ ਸੀ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਇਕ ਦੂਜੇ ਨੂੰ ਸਿਰਕੱਢਵਾਂ ਮੁਕਾਬਲਾ ਦਿਤਾ ਉੱਥੇ ਹੀ ਲੜਕੀਆਂ ਵੱਲੋਂ ਪੇਸ਼ ਕੀਤਾ ਬਿਹਤਰੀਨ ਪ੍ਰਦਰਸ਼ਨ ਸਭ ਲਈ ਚਰਚਾ ਦਾ ਵਿਸ਼ਾ ਰਿਹਾ। ਅਖੀਰ ਵਿਚ ਸੁਖਦੇਵ ਸਿੰਘ ਥਾਪਰ ਇੰਸਟੀਚਿਊਟ, ਸਰਕਾਰੀ  ਸਕੂਲ ਸਮਰਾਲਾ, ਸਰਕਾਰੀ ਸਕੂਲ ਜਵਾਹਰ ਕੈਂਪ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਤੇ ਜੇਤੁ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਵਿਜੇ ਗੁਪਤਾ ਨੇ ਕਿਹਾ ਕਿ ਇਸ ਤਰਾਂ ਦੇ ਪਲੇਟਫ਼ਾਰਮ ਖਿਡਾਰੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਆਪਣੀ ਪਹਿਚਾਣ ਬਣਾਉਣ ਲਈ ਸਹਾਈ ਹੋ ਨਿੱਬੜਦੇ ਹਨ।ਚੇਅਰਮੈਨ ਗੁਪਤਾ ਨੇ ਖੇਡਾਂ ਨੂੰ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਮੰਨਦੇ ਹੋਏ ਹਰ ਵਿਦਿਆਰਥੀ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿਤੀ।

Scroll To Top