Home / featured / ਸੋਨੀਆ ਦੀ ਸਿਹਤ ‘ਚ ਹੋਇਆ ਸੁਧਾਰ
ਸੋਨੀਆ ਦੀ ਸਿਹਤ ‘ਚ ਹੋਇਆ ਸੁਧਾਰ

ਸੋਨੀਆ ਦੀ ਸਿਹਤ ‘ਚ ਹੋਇਆ ਸੁਧਾਰ

ਵੀਂ ਦਿੱਲੀ— ਕਾਂਗਰਸ ਮੁਖੀ ਸੋਨੀਆ ਗਾਂਧੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਇਹ ਜਾਣਕਾਰੀ ਸਰ ਗੰਗਾਰਾਮ ਹਸਪਤਾਲ ਨੇ ਦਿੱਤੀ। ਉਸ ਦੀ ਸਿਹਤ ‘ਚ ਜਲਦੀ ਹੋਏ ਸੁਧਾਰ ਨੂੰ ਦੇਖ ਕੇ ਉਸ ਦਾ ਇਲਾਜ ਕਰ ਰਹੇ ਡਾਕਟਰ ਖੁਸ਼ ਹਨ। ਹਸਪਤਾਲ ਦੇ ਚੇਅਰਮੈਨ ਡਾ. ਡੀ. ਐੱਸ. ਰਾਣਾ ਵਲੋਂ ਜਾਰੀ ਬੁਲੇਟਿਨ ਮੁਤਾਬਕ ਉਸ ਦੀ ਹਾਲਤ ਸਥਿਰ ਹੈ ਅਤੇ ਉਸ ਦੀਆਂ ਸਾਰੀਆਂ ਮੁੱਖ ਪ੍ਰਣਾਲੀਆਂ ਆਮ ਹਨ। ਸਰ ਗੰਗਾ ਰਾਮ ਹਸਪਤਾਲ ਦੇ ਓਰਥੋਪੈਡਿਕ ਕੰਸਲਟੈਂਟ ਡਾ. ਪ੍ਰਤੀਕ ਗੁਪਤਾ ਅਤੇ ਉਸ ਦੇ ਮੋਢੇ ਦੀ ਸੱਟ ਦਾ ਆਪਰੇਸ਼ਨ ਕਰਨ ਵਾਲੇ ਮੁੰਬਈ ਦੇ ਡਾ. ਦੇਸਾਈ ਉਸ ਦੀ ਸਿਹਤ ‘ਚ ਹੋਏ ਸੁਧਾਰ ਨਾਲ ਖੁਸ਼ ਹਨ। 69 ਸਾਲ ਦੀ ਸੋਨੀਆ ਗਾਂਧੀ ਵਾਰਾਣਸੀ ‘ਚ ਰੋਡ ਸ਼ੋਅ ਦੌਰਾਨ ਬੀਮਾਰ ਹੋ ਗਈ ਸੀ।

Scroll To Top