Home / ਪੰਜਾਬ / ਔਰਤਾਂ ਦੇ ਹੱਕਾਂ ਪ੍ਰਤੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜੇਗੀ ਐਡਵੋਕੇਟ ਸੀਮਾ ਰਾਣੀ
ਔਰਤਾਂ ਦੇ ਹੱਕਾਂ ਪ੍ਰਤੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜੇਗੀ ਐਡਵੋਕੇਟ ਸੀਮਾ ਰਾਣੀ

ਔਰਤਾਂ ਦੇ ਹੱਕਾਂ ਪ੍ਰਤੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜੇਗੀ ਐਡਵੋਕੇਟ ਸੀਮਾ ਰਾਣੀ

ਕੋਟਕਪੂਰਾ, (ਰੋਮੀ ਕਪੂਰ) ਭਾਵੇਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਨੇ ਹਾਲੇ ਤੱਕ ਆਪਣੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਹੈ ਪਰ ਅਕਾਲੀ-ਭਾਜਪਾ ਨੇ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਆਮ ਆਦਮੀ ਪਾਰਟੀ ‘ਆਪ’ ਪ੍ਰੋ: ਸਾਧੂ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ । ਦੂਜੇ ਪਾਸੇ ਸਥਾਨਕ ਸ਼ਹਿਰ ਦੀ ਇਕ ਆਮ ਔਰਤ ਐਡਵੋਕੇਟ ਸੀਮਾ ਰਾਣੀ ਨੇ ਵੀ ਔਰਤਾਂ ਦੇ ਹੱਕਾਂ ਪ੍ਰਤੀ ਡੱਟਣ ਲਈ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜਣ ਦਾ ਐਲਾਨ ਕੀਤਾ ਹੈ । ਉਨ੍ਹਾਂ ਪੱਤਰਕਾਰਾਂ ਨਲ ਗੱਲਬਾਤ ਦੌਰਾਨ ਦੱਸਿਆ ਕਿ ਮੇਰਾ ਲੋਕ ਸਭਾ ਚੋਣਾਂ ਲੜਣ ਦਾ ਮੁੱਖ ਮਕਸਦ ਔਰਤਾਂ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਰੋਕਣਾ ਹੋਵੇਗਾ ਤੇ ਜੋ ਕਾਨੂੰਨ ਦੁਆਰਾ ਮਿਲੇ ਅਧਿਕਾਰ ਹਨ ਨੂੰ ਜਾਗਰੂਕ ਕਰਨਾ ਹੋਵੇਗਾ ਕਿਓਂਕਿ ਅੱਜ ਦੀ ਨਾਰੀ ਉਪਰ ਵੀ ਇਸ ਯੁੱਗ ਵਿਚ ਪਹਿਲਾਂ ਵਾਂਗ ਹੀ ਘਰੇਲੂ ਅਹਿੰਸਾ, ਕੁੱਟਮਾਰ, ਦਹੇਜ ਪ੍ਰਥਾ, ਭੇਦ-ਭਾਵ ਆਦਿ ਹੋ ਰਿਹਾ ਹੈ ਜੋ ਕਿ ਮਰਦ ਪ੍ਰਧਾਨ ਨੇ ਆਪਣੀ ਸੋਚ ਨੂੰ ਅਜੇ ਤੱਕ ਨਹੀਂ ਬਦਲਿਆ ਦਿਖ ਰਿਹਾ ਹੈ । ਸੀਮਾ ਰਾਣੀ ਨੇ ਕਿਹਾ ਕਿ ਭਾਵੇਂ 50% ਔਰਤਾਂ ਹਨ ਜੋ ਕੋਈ ਵੀ ਸਰਕਾਰ ਬਣਾ ਸਕਦੀਆਂ ਹਨ ਪਰ ਅਜੇ ਵੀ ਹਰ ਪਾਰਟੀ ਵਿਚ ਮਰਦ ਸਮਾਜ ਦਾ ਹੀ ਬੋਲਬਾਲਾ ਜ਼ਿਆਦਾ ਹੈ ਪਰ ਕੋਈ ਵੀ ਪਾਰਟੀ ਜੋ ਔਰਤਾਂ ਲਈ ਕਾਨੂੰਨ ਬਣੇ ਹਨ ਜਾਂ ਇਨ੍ਹਾਂ ਘਟਨਾਵਾਂ ਨੂੰ ਕਿਦਾ ਰੋਕਿਆ ਜਾ ਸਕਦਾ ਹੈ ਇਸ ਬਾਰੇ ਵੀ ਕੋਈ ਲੀਡਰ ਚੋਣ ਪ੍ਰਚਾਰ ਨਹੀਂ ਕਰ ਰਿਹਾ ਤੇ ਨਾ ਹੀ ਕਰੇਗਾ । ਸੀਮਾ ਰਾਣੀ ਨੇ ਕਿਹਾ ਮੇਰਾ ਚੋਣ ਲੜਣ ਦਾ ਮੁੱਖ ਮਕਸਦ ਇਹੀ ਹੈ ਕਿ ਔਰਤਾਂ ਨੂੰ ਵੱਧ ਤੋਂ ਵੱਧ ਵੋਟ ਦੇ ਅਧਿਕਾਰ ਪ੍ਰਤੀ ਤੇ ਕਾਨੂੰਨ ਦੁਆਰਾ ਮਿਲੇ ਹੋਏ ਹੱਕਾਂ ਪ੍ਰਤੀ ਜਾਗਰੂਕ ਕਰਾਂਗੀ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਇੱਥੇ ਇਹ ਵੀ ਦੱਸਣਯੋਗ ਹੈ ਕਿ ਐਡਵੋਕੇਟ ਸੀਮਾ ਰਾਣੀ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਿਊਮਨ ਰਾਈਟਸ ਅਵੇਅਰਨੈੱਸ ਐਸੋਸੀਏਸ਼ਨ ਦੀ ਕਾਨੂੰਨੀ ਸਲਾਹਕਾਰ ਹੈ ਅਤੇ ਸੰਸਥਾ ਦੇ ਚੇਅਰਮੈਨ ਗੁਰਲਾਲ ਸਿੰਘ ਲਾਲੀ ਦੀ ਧਰਮ ਪਤਨੀ ਹੈ ।

Scroll To Top