Home / ਪੰਜਾਬ / ਕੁਐਸਟ ਗਰੁੱਪ ਆਫ਼ ਇਸਚਿਟਿਊਟਸ ਵੱਲੋਂ ਇੰਡਸਟਰੀਅਲ ਵਿਜ਼ਟ ਕਰਵਾਈ ਗਈ, ਵਿਦਿਆਰਥੀਆਂ ਨੇ ਕੰਪਨੀ  ਮੈਨੇਜਮੈਂਟ  ਦੇ ਸਿੱਖੇ ਤਰੀਕੇ
ਕੁਐਸਟ ਗਰੁੱਪ ਆਫ਼ ਇਸਚਿਟਿਊਟਸ ਵੱਲੋਂ ਇੰਡਸਟਰੀਅਲ ਵਿਜ਼ਟ ਕਰਵਾਈ ਗਈ, ਵਿਦਿਆਰਥੀਆਂ ਨੇ ਕੰਪਨੀ  ਮੈਨੇਜਮੈਂਟ  ਦੇ ਸਿੱਖੇ ਤਰੀਕੇ

ਕੁਐਸਟ ਗਰੁੱਪ ਆਫ਼ ਇਸਚਿਟਿਊਟਸ ਵੱਲੋਂ ਇੰਡਸਟਰੀਅਲ ਵਿਜ਼ਟ ਕਰਵਾਈ ਗਈ, ਵਿਦਿਆਰਥੀਆਂ ਨੇ ਕੰਪਨੀ  ਮੈਨੇਜਮੈਂਟ  ਦੇ ਸਿੱਖੇ ਤਰੀਕੇ

ਮੁਹਾਲੀ, 22 ਅਕਤੂਬਰ (            )
ਕੁਐਸਟ ਇੰਸੀਚਿਟਿਊਟਸ ਵੱਲੋਂ ਆਪਣੇ ਮੈਨੇਜਮੈਂਟ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਐਕਡੀਮਿਕ ਸਿੱਖਿਆਂ ਦੇ ਨਾਲ-ਨਾਲ  ਪ੍ਰੈਕਟੀਕਲ ਸਿੱਖਿਆ ਦੇਣ ਦੇ ਮੰਤਵ ਨਾਲ  ਜਿਊਪੀਟਰ ਐਕਿਊੁਆ ਲਾਈਨਜ਼ ਲਿਮ. ਨਾਮਕ ਕੰਪਨੀ ਵਿਖੇ ਇਕ ਇੰਡਸਟਰੀਅਲ ਵਿਜ਼ਟ  ਦਾ ਆਯੋਜਨ ਕੀਤਾ ਗਿਆ । ਜਿਸ ‘ਚ ਗਰੁੱਪ ਦੀ  ਟਰੇਨਿੰਗ ਅਤੇ ਪਲੇਸਮੈਂਟ ਟੀਮ ਦੀ ਦੇਖ ਰੇਖ ‘ਚ ਮਕੈਨੀਕਲ  ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਤਕਨੀਕ ਅਤੇ ਕੰਪਨੀ ਦੇ ਕੰਮ ਕਰਨ ਦੇ ਤਰੀਕਿਆਂ ਨਾਲ ਰੂ-ਬਰੂ ਕਰਵਾਇਆ ।
ਇਸ ਮੌਕੇ ਤੇ  ਜਿਊਪੀਟਰ ਐਕਿਊੁਆ  ਲਾਈਨਜ਼ ਦੇ  ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੰਪਨੀ ਬਾਥਰੂਮ ਫਿਟਿੰਗ ਨਾਲ ਸਬੰਧਿਤ ਟੂਟੀਆਂ, ਸ਼ਾਵਰ ਸਮੇਤ ਹੋਰ ਜ਼ਰੂਰੀ ਚੀਜ਼ਾਂ ਦਾ ਨਿਰਮਾਣ ਕਰਦੀ ਹੈ ਜੋ ਕਿ ਐਕਸਪੋਰਟ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਜਿੱਥੇ ਹਰ ਪ੍ਰੋਜੈਕਟ ਨੂੰ  ਕਾਗ਼ਜ਼ਾਂ ‘ਚ ਡਿਜ਼ਾਈਨ ਕਰਨ ਤੋਂ ਲੈ ਕੇ ਪ੍ਰਤੱਖ ਰੂਪ ‘ਚ ਘੜ ਕੇ ਵਿਖਾਉਣ ਦੇ ਤਰੀਕਿਆਂ ਨਾਲ ਜਾਣੂ ਕਰਵਾਇਆ ਉੱਥੇ ਹੀ ਇਨ•ਾਂ ਭਵਿਖ ਦੇ ਇੰਜੀਨੀਅਰਾਂ  ਨੂੰ  ਇਸ ਦੌਰਾਨ ਵਰਤੇ ਜਾਣ ਵਾਲੇ ਇੰਜੀਨੀਅਰਿੰਗ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿਤੀ । ਇਸ ਵਡਮੁੱਲੀ ਜਾਣਕਾਰੀ ਨੂੰ ਹਾਸਿਲ ਕਰਦੇ ਹੋਏ ਵਿਦਿਆਰਥੀਆਂ ਨੇ  ਵੀ ਕਈ ਸਵਾਲ ਵੀ ਉਕਤ ਅਧਿਕਾਰੀਆਂ ਤੋਂ ਪੁੱਛੇ ਜਿਸ ਦਾ ਉਨ•ਾਂ ਮੌਕੇ ਤੇ ਬਹੁਤ ਵਧੀਆਂ ਢੰਗ ਨਾਲ ਜਵਾਬ ਦਿਤਾ । ਇਸ ਜਾਣਕਾਰੀ ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਨੇ ਆਪਣੀ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਦੱਸਿਆਂ ਕਿ ਉਨ•ਾਂ ਨੂੰ ਜਿੱਥੇ ਪ੍ਰੈਕਟੀਕਲ ਜਾਣਕਾਰੀ ਹਾਸਿਲ ਹੋਏ ਉੱਥੇ ਹੀ ਇਹ ਵੀ ਪਤਾ ਲੱਗਾ ਕਿ ਇਕ ਸਫਲ ਇੰਜੀਨੀਅਰ ਬਣਨ ਲਈ ਖੂਨ ਪਸੀਨਾ ਇਕ ਕਰਨਾ ਪੈਂਦਾ ਹੈ ਹੈ । ਇਸ ਵਡਮੁੱਲੀ ਜਾਣਕਾਰੀ ਲਈ  ਸਮੂਹ ਵਿਦਿਆਰਥੀਆਂ ਨੇ ਪਲਾਂਟ ਦੇ ਅਧਿਕਾਰੀਆਂ ਨੂੰ ਇਸ ਵਡਮੁੱਲੀ ਪ੍ਰੋਫੈਸ਼ਨਲ ਜਾਣਕਾਰੀ ਲਈ ਉਨ•ਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਤੇ ਕੁਐਸਟ ਗਰੁੱਪ ਦੇ ਵਾਇਸ ਚੇਅਰਮੈਨ ਐੱਚ.ਪੀ.ਐੱਸ ਕਾਂਡਾ ਅਤੇ ਐੱਚ.ਪੀ.ਐੱਸ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਉਨ•ਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਇੰਡਸਟਰੀਅਲ ਟੂਰ ਬਹੁਤ ਜ਼ਰੂਰੀ ਹੁੰਦੇ ਹਨ ਜਿਸ ਨਾਲ ਵਿਦਿਆਰਥੀ ਪ੍ਰੈਕਟੀਕਲ ਤਰੀਕੇ ਨਾਲ ਕਿਤਾਬਾਂ ਤੋਂ ਹੱਟ ਕੇ ਕੁੱਝ ਨਵਾਂ ਸਿੱਖਦੇ ਹਨ । ਇਸੇ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਿਤ ਇੰਡਸਟਰੀ ਟੂਰ ਕਰਵਾਏ ਜਾਂਦੇ ਹਨ ਅਤੇ ਅਗਾਂਹ ਵੀ ਕਰਾਏ ਜਾਂਦੇ ਰਹਿਣਗੇ । ਉਨ•ਾਂ ਅੱਗੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਹਰ ਸੰਸਥਾ ਵਿਚ ਹੋਣੇ ਚਾਹੀਦੇ ਹਨ ਕਿਉਂਕਿ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਜੋ ਭਵਿਖ ਵਿਚ ਉਨ•ਾਂ ਲਈ ਮਦਦਗਾਰ ਹੁੰਦਾ ਹੈ।

Scroll To Top