Home / ਪੰਜਾਬ / ਸ਼ੋਭਾ ਯਾਤਰਾ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ 24 ਨਵੰਬਰ ਨੂੰ ਪਹੁੰਚੇਗੀ ਫਗਵਾੜਾ
ਸ਼ੋਭਾ ਯਾਤਰਾ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ 24 ਨਵੰਬਰ ਨੂੰ ਪਹੁੰਚੇਗੀ ਫਗਵਾੜਾ

ਸ਼ੋਭਾ ਯਾਤਰਾ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ 24 ਨਵੰਬਰ ਨੂੰ ਪਹੁੰਚੇਗੀ ਫਗਵਾੜਾ

ਕਪੂਰਥਲਾ, 19 ਨਵੰਬਰ :
ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਸ਼ੋਭਾ ਯਾਤਰਾ ਦਾ ਜ਼ਿਲ•ਾ ਕਪੂਰਥਲ਼ਾ ਵਿਖੇ ਪਹੁੰਚਣ ‘ਤੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਅਤੇ ਸਵਾਗਤ ਲਈ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਜ਼ਿਲ•ੇ ਦੇ ਆਗੂਆਂ ਅਤੇ ਵੱਖ-ਵੱਖ ਅਧਿਕਾਰੀਆ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਐੱਸ. ਐੱਸ. ਪੀ. ਕਪੂਰਥਲਾ ਸ੍ਰੀ ਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਦੀਪਤੀ ਉੱਪਲ, ਡਾ. ਰਿਚਾ ਐੱਸ. ਡੀ. ਐੱਮ., ਮਾਸਟਰ ਗੁਰਦੇਵ ਸਿੰਘ ਵਾਈਸ ਚੇਅਰਮੈਨ ਜ਼ਿਲ•ਾ ਪ੍ਰੀਸ਼ਦ ਕਪੂਰਥਲਾ, ਸ੍ਰੀ ਪਰਮਜੀਤ ਸਿੰਘ ਐਡਵੋਕੇਟ, ਸ੍ਰੀ ਸ਼ਾਮ ਸੁੰਦਰ ਅਗਰਵਾਲ ਜ਼ਿਲ•ਾ ਪ੍ਰਧਾਨ ਭਾਜਪਾ, ਸ੍ਰੀ ਉਮੇਸ਼ ਸ਼ਾਰਦਾ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ, ਸ੍ਰੀ ਦਰਸ਼ਨ ਸਿੰਘ ਕੋਟ ਕਰਾਰ ਖਾਂ ਅਤੇ ਸ੍ਰੀ ਹਰਬੰਸ ਸਿੰਘ ਵਾਲੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਆਪਣੇ ਕੈਬਨਿਟ ਸਾਥੀਆਂ  ਸਮੇਤ 20 ਨਵੰਬਰ, 2016 ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ਼ੰਭੂ ਵਿਖੇ ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਦਾ ਪੰਜਾਬ ਦੀ ਹਦੂਦ ਵਿੱਚ ਪਹੁੰਚਣ ‘ਤੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ।
ਉਹਨਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੀ ਇਹ ਪ੍ਰਤਿਮਾ ਸ਼ੋਭਾ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਦੀ ਗੁਜ਼ਰ ਕੇ 25 ਨਵੰਬਰ, 2016 ਨੂੰ ਅੰਮ੍ਰਿਤਸਰ ਵਿਖੇ ਪਹੁੰਚੇਗੀ ਜਿੱਥੇ ਇਸ ਨੂੰ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਭਗਵਾਨ ਸ੍ਰੀ ਵਾਲਮੀਕਿ ਸਥਲ ਵਿਖੇ ਸਥਿਤ ਰਾਮ ਤੀਰਥ ਮੰਦਰ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ। ਇਸ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਇਸ ਤਰ•ਾਂ ਵਿਉਂਤਿਆ ਗਿਆ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ‘ਕਰੁਣਾ ਸਾਗਰ’ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰ ਸਕਣ।
ਉਹਨਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ 24 ਨਵੰਬਰ ਨੂੰ ਫਗਵਾੜਾ ਪਹੁੰਚੇਗੀ ਅਤੇ 25 ਨਵੰਬਰ ਨੂੰ ਇਹ ਸ਼ੋਭਾ ਯਾਤਰਾ ਕਪੂਰਥਲਾ, ਸੁਭਾਨਪੁਰ, ਬਿਆਸ ਅਤੇ ਜੰਡਿਆਲਾ ਗੁਰੂ ਹੁੰਦੀ ਹੋਈ ਭਗਵਾਨ ਸ੍ਰੀ ਵਾਲਮੀਕਿ ਸਥਲ, ਅੰਮ੍ਰਿਤਸਰ ਪਹੁੰਚ ਕੇ ਸਮਾਪਤ ਹੋਵੇਗੀ।ਇਕ ਦਸੰਬਰ, 2016 ਨੂੰ ਭਗਵਾਨ ਸ੍ਰੀ ਵਾਲਮੀਕਿ ਸਥਲ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਇਹ ਪਵਿੱਤਰ ਪ੍ਰਤਿਮਾ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਸੁਸ਼ੋਭਿਤ ਕੀਤੀ ਜਾਵੇਗੀ।

Scroll To Top