Home / featured / ਪੈਸੇ ਕਢਵਾਉਣ ‘ਤੇ ਲੱਗੀ ਪਾਬੰਦੀ ਹਟੇਗੀ ਜਲਦੀ : ਨਾਇਡੂ
ਪੈਸੇ ਕਢਵਾਉਣ ‘ਤੇ ਲੱਗੀ ਪਾਬੰਦੀ ਹਟੇਗੀ ਜਲਦੀ : ਨਾਇਡੂ

ਪੈਸੇ ਕਢਵਾਉਣ ‘ਤੇ ਲੱਗੀ ਪਾਬੰਦੀ ਹਟੇਗੀ ਜਲਦੀ : ਨਾਇਡੂ

ਵਿਜੇਵਾੜਾ— ਕੇਂਦਰੀ  ਸੂਚਨਾ ਅਤੇ ਪ੍ਰਸਾਰਨ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਬੈਂਕਾਂ ਅਤੇ ਏ. ਟੀ. ਐਮਜ਼ ਵਿਚੋਂ ਪੈਸੇ ਕੱਢਵਾਉਣ ਸਮੇਤ ਹਰ ਤਰ੍ਹਾਂ ਪਾਬੰਦੀਆਂ ਨੂੰ ਜਲਦੀ ਹੀ ਹਟਾ ਲਿਆ ਜਾਵੇਗਾ ਅਤੇ ਸਭ ਸੂਬਿਆਂ ਨੂੰ ਨਵੇਂ ਨੋਟਾਂ ਦੀ ਸਪਲਾਈ ਵਧਾਈ ਜਾਵੇਗੀ।
ਨਾਇਡੂ ਨੇ ਐਤਵਾਰ ਇਥੇ ਕਿਹਾ ਕਿ ਲੋਕਾਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਹਨ, ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਲਗਾਤਾਰ ਬੈਠਕਾਂ ਕਰ ਕੇ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਭ੍ਰਿਸ਼ਟਾਚਾਰ ਅਤੇ ਕਾਲੇ ਧਨ ‘ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਨੋਟਬੰਦੀ ਲਾਗੂ ਕੀਤੀ ਹੈ ਪਰ ਵਿਰੋਧੀ ਪਾਰਟੀਆਂ ਸਹਿਯੋਗ ਨਹੀਂ ਦੇ ਰਹੀਆਂ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਇਸ ਮੁੱਦੇ ਨੂੰ ਲੈ ਕੇ ਸੰਸਦ ਠੱਪ ਕਰਨ ਦਾ ਵੀ ਦੋਸ਼ ਲਾਇਆ।

Scroll To Top