Home / featured / ਜਨਤਾ ਮੋਦੀ ਸਰਕਾਰ ਨੂੰ ਮੁਆਫ ਨਹੀਂ ਕਰੇਗੀ: ਮਾਇਆਵਤੀ
ਜਨਤਾ ਮੋਦੀ ਸਰਕਾਰ ਨੂੰ ਮੁਆਫ ਨਹੀਂ ਕਰੇਗੀ: ਮਾਇਆਵਤੀ

ਜਨਤਾ ਮੋਦੀ ਸਰਕਾਰ ਨੂੰ ਮੁਆਫ ਨਹੀਂ ਕਰੇਗੀ: ਮਾਇਆਵਤੀ

ਲਖਨਾਊ— ਨੋਟਬੰਦੀ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾਵਰ ਰੁੱਖ ਅਪਣਾਓ ਹਨ। ਬਹੁਜਨ ਸਮਾਜ ਪਾਰਟੀ ਸਕੱਤਰ ਮਾਇਆਵਤੀ ਨੇ ਕਿਹਾ ਕਿ ਆਪਣੇ ਹੀ ਪੈਸੇ ਦੇ ਲਈ ਲਾਇਨ ‘ਚ ਖੜ੍ਹੇ ਹੋਣ ਨੂੰ ਮਜ਼ਬੂਰ ਅਤੇ ਦੁੱਖੀ ਜਨਤਾ ਇਸ ਸਰਕਾਰ ਨੂੰ ਕਦੀ ਮੁਆਫ ਨਹੀਂ ਕਰੇਗੀ।
ਮਾਇਆਵਤੀ ਨੇ ਕਿਹਾ ਕਿ ਨੋਟਬੰਦੀ ਦਾ ਇਹ ਫੈਸਲਾ ਦੇਸ਼ ਦੀ 90 ਫੀਸਦੀ ਜਨਤਾ ਨੂੰ ਸਭ ਤੋਂ ਜ਼ਿਆਦਾ ਤਕਲੀਫ ਦੇ ਰਹੀ ਹੈ ਅਤੇ ਉਨ੍ਹਾਂ ਦੇ ਚਿਹਰਿਆਂ ਦਾ ਨੂਰ ਉਤਰ ਗਿਆ ਹੈ। ਅਜਿਹੀ ਲਾਪਰਵਾਹੀ ਅਤੇ ਗੈਰ ਜ਼ਿੰਮੇਦਾਰ ਸਰਕਾਰਾਂ ੂ ਜਨਤਾ ਕਦੀ ਵੀ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੇਤਾ ਅਤੇ ਮੰਤਰੀ ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਲਾਪਰਾਵਾਹੀ ਕਰ ਰਹੇ ਹਨ। ਇਨ੍ਹਾਂ ਦੀ ਕੇਂਦਰ ਸਰਕਾਰ ਨੇ ਇੰੰਡੀਆ ਸ਼ਾਇਨਿੰਗ ਦੀ ਲਾਪਰਵਾਹੀ ਕਰਕੇ ਦੇਸ਼ ਦੀ ਜਨਤਾ ਦਾ ਮਜ਼ਾਕ ਉਡਾਇਆ ਸੀ। ਮੋਦੀ ਸਰਕਾਰ ਨੇ ਨਾ ਤਾਂ 2004 ਦੇ ਇੰਡੀਆ ਸ਼ਾਇਨਿੰਗ ਤੋਂ ਕੁਝ ਸਬਕ ਸਿਖਿਆ ਹੈ ਅਤੇ ਨਾ ਹੀ ਪ੍ਰਦੇਸ਼ ਦੇ ਆਪਣੇ ਸੰਸਦਾਂ ਦੀ ਫੀਡਬੈਕ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ।

Scroll To Top