Home / featured / ਮੋਦੀ ਰਿਸ਼ਵਤ ਖਾ ਈਮਾਨਦਾਰਾਂ ‘ਤੇ ਕਰਦੇ ਹਨ ਕੇਸ- ਕੇਜਰੀਵਾਲ
ਮੋਦੀ ਰਿਸ਼ਵਤ ਖਾ ਈਮਾਨਦਾਰਾਂ ‘ਤੇ ਕਰਦੇ ਹਨ ਕੇਸ- ਕੇਜਰੀਵਾਲ

ਮੋਦੀ ਰਿਸ਼ਵਤ ਖਾ ਈਮਾਨਦਾਰਾਂ ‘ਤੇ ਕਰਦੇ ਹਨ ਕੇਸ- ਕੇਜਰੀਵਾਲ

ਨਵੀਂ ਦਿੱਲੀ— ਸਾਬਕਾ ਉਪ ਰਾਜਪਾਲ ਨਜੀਬ ਜੰਗ ਨੇ ਜਾਂਦੇ-ਜਾਂਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਬੇਟੀ ਸੌਮਿਆ ਜੈਨ ਦੀ ਸਿਹਤ ਵਿਭਾਗ ਦੇ ਸਟੇਟ ਹੈਲਥ ਮਿਸ਼ਨ ‘ਚ ਸਲਾਹਕਾਰ ਅਹੁਦੇ ‘ਤੇ ਨਿਯੁਕਤੀ ਅਤੇ ਅਸਤੀਫਾ ਦੇਣ ਦੀ ਜਾਂਚ ਸੀ.ਬੀ.ਆਈ. ਨੂੰ ਭੇਜ ਦਿੱਤੀ ਹੈ। ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਦੀ ਸਵੇਰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਿਆ ਕਿ ਮੋਦੀ, ਬਿਰਲਾ ਅਤੇ ਸਹਾਰਾ ਤੋਂ ਰਿਸ਼ਵਤ ਖਾ ਕੇ ਈਮਾਨਦਾਰਾਂ ‘ਤੇ ਕੇਸ ਕਰਦੇ ਹਨ? ਇਕ ਪਾਸੇ ਚੋਰੀ ਅਤੇ ਦੂਜੇ ਪਾਸੇ ਸੀਨਾਜ਼ੋਰੀ।
ਕੇਜਰੀਵਾਲ ਨੇ ਸਿੱਧੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣੀ ਕਮੇਟੀ ਬਣਾ ਲਵੋ, ਸਾਡੀਆਂ ਸਾਰੀਆਂ ਨਿਯੁਕਤੀਆਂ ਦੀ ਜਾਂਚ ਕਰਵਾ ਲਵੋ। ਅਸੀਂ ਇਕ ਕਮੇਟੀ ਬਣਾਉਂਦੇ ਹਾਂ, ਉਸ ਨਾਲ ਸਹਾਰਾ ਬਿਰਲਾ ਰਿਸ਼ਵਤ ਕਾਂਡ ਦੀ ਜਾਂਚ ਕਰਵਾ ਲਵੋ? ਮਨਜ਼ੂਰ? ਸਾਨੂੰ ਕਿਸੇ ਵੀ ਜਾਂਚ ਤੋਂ ਡਰ ਨਹੀਂ ਲੱਗਦਾ, ਕਿਉਂਕਿ ਕੁਝ ਗਲਤ ਨਹੀਂ ਕੀਤਾ। ਫਿਰ ਤੁਹਾਨੂੰ ਜਾਂਚ ਤੋਂ ਡਰ ਕਿਉਂ ਲੱਗਦਾ ਹੈ? ਸੂਤਰਾਂ ਅਨੁਸਾਰ ਸੀ.ਬੀ.ਆਈ. ਨੂੰ ਨਿਯੁਕਤੀ ਸੰਬੰਧੀ ਮਾਮਲੇ ਦੀ ਜਾਂਚ ਸੌਂਪੇ ਜਾਣ ਤੋਂ ਬਾਅਦ ‘ਆਪ’ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਮਾਮਲੇ ‘ਚ ਫਾਈਲ ਨਾਲ ਜੁੜੇ ਅਧਿਕਾਰੀਆਂ ਤੋਂ ਜਲਦ ਪੁੱਛ-ਗਿੱਛ ਹੋਣ ਦੀ ਸੰਭਾਵਨਾ ਹੈ।

Scroll To Top