Home / featured / ਧੋਨੀ ਨੇ ਛੱਡੀ ਵਨ-ਡੇ ਤੇ ਟੀ-20 ਟੀਮ ਦੀ ਕਪਤਾਨੀ
ਧੋਨੀ ਨੇ ਛੱਡੀ ਵਨ-ਡੇ ਤੇ ਟੀ-20 ਟੀਮ ਦੀ ਕਪਤਾਨੀ

ਧੋਨੀ ਨੇ ਛੱਡੀ ਵਨ-ਡੇ ਤੇ ਟੀ-20 ਟੀਮ ਦੀ ਕਪਤਾਨੀ

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਸਫਲ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇ ਤੇ ਟੀ-20 ਟੀਮਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਉਹ ਇੰਗਲੈਂਡ ਖਿਲਾਫ਼ ਇਸੇ ਮਹੀਨੇ ਦੋਵਾਂ ਫਾਰਮੈਟਾਂ ‘ਚ ਹੋਣ ਵਾਲੀ ਸੀਰੀਜ਼ ‘ਚ ਖਿਡਾਰੀ ਦੇ ਰੂਪ ‘ਚ ਖੇਡਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਬੀ. ਸੀ. ਸੀ. ਆਈ. ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਧੋਨੀ ਨੇ ਬੋਰਡ ਨੂੰ ਸੂਚਿਤ ਕੀਤਾ ਹੈ ਕਿ ਉਹ ਵਨ-ਡੇ ਅਤੇ ਟੀ-20 ਫਾਰਮੈਟ ਲਈ ਭਾਰਤੀ ਟੀਮ ਦੇ ਕਪਤਾਨ ਅਹੁਦੇ ਤੋਂ ਹਟ ਰਹੇ ਹਨ। ਧੋਨੀ ਨੇ ਇਹ ਵੀ ਕਿਹਾ ਕਿ ਉਹ ਇੰਗਲੈਂਡ ਖਿਲਾਫ਼ ਵਨ-ਡੇ ਅਤੇ ਟੀ-20 ਸੀਰੀਜ਼ ਲਈ ਉਪਲੱਬਧ ਰਹਿਣਗੇ।

Scroll To Top