Home / featured / ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ
ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ

ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ

ਨਵੀਂ ਦਿੱਲੀ—ਆਈ.ਪੀ.ਐੱਲ. 2017 ਲਈ ਖਿਡਾਰੀਆਂ ਦੀ ਨੀਲਾਮੀ 20 ਫਰਵਰੀ ਨੂੰ ਬੈਂਗਲੁਰੂ ‘ਚ ਹੋਵੇਗੀ, ਜਿੱਥੇ 28 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 76 ਖਿਡਾਰੀਆਂ ਦੀ ਬੋਲੀ ਲੱਗੇਗੀ। ਇਸ ਨੀਲਾਮੀ ਵਾਸਤੇ ਖਿਡਾਰੀਆਂ ਦੀ ਰਜਿਸਟਰੇਸ਼ਨ 3 ਫਰਵਰੀ ਮਾਪਤ ਹੋ ਚੁੱਕੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਨੁਸਾਰ ਨੀਲਾਮੀ ਲਈ ਕੁੱਲ ਮਿਲਾ ਕੇ 750 ਖਿਡਾਰੀਆਂ ਦੀ ਰਜਿਸਟਰੇਸ਼ਨ ਹੋਈ ਹੈ। ਬੋਰਡ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਕ ਟੀਮ ਵਧ ਤੋਂ ਵਧ 27 ਖਿਡਾਰੀਆਂ ਨੂੰ ਆਪਣੇ ਨਾਲ ਜੋੜ ਸਕਦੀ ਹੈ, ਜਿਸ ‘ਚ 9 ਵਿਦੇਸ਼ੀ ਖਿਡਾਰੀ ਸ਼ਾਮਲ ਹੋ ਸਕਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਆਈ.ਪੀ.ਐੱਲ ਦੀ ਇਸ ਨੀਲਾਮੀ ‘ਚ ਵੱਖ-ਵੱਖ ਟੀਮਾਂ ਵਧ ਤੋਂ ਵਧ 143 ਕਰੋੜ 33 ਲੱਖ ਰੁਪਏ ਦੀ ਰਕਮ ਨਾਲ  ਮੈਦਾਨ ‘ਚ ਉਤਰਨਗੀਆਂ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸਭ ਤੋਂ ਵਧ 23 ਕਰੋੜ 35 ਲੱਖ ਦੀ ਰਕਮ ਨਾਲ ਮੈਦਾਨ ‘ਚ ਉਤਰੇਗੀ। ਦਿੱਲੀ ਡੈਅਰਡੈਵਿਲਸ 23 ਕਰੋੜ 1 ਲੱਖ ਨਾਲ ਮੁੰਬਈ 11 ਕਰੋੜ 55 ਲੱਖ, 50 ਹਜ਼ਾਰ ਨਾਲ, ਬੈਂਗਲੁਰੂ ਚੈਲੇਜ਼ਰ 12 ਕਰੋੜ 82 ਲੱਖ 50 ਹਜ਼ਾਰ ਨਾਲ, ਪੁਣੇ ਸੁਪਰ ਜਾਇਟਸ 17 ਕਰੋੜ 50 ਲੱਖ ਅਤੇ ਗੁਜਰਾਤ ਲਾਇਨਜ਼ 14 ਕਰੋੜ 35 ਲੱਖ ਨਾਲ ਨੀਲਾਮੀ ‘ਚ ਉਤਰੇਗੀ। ਕੋਲਕਾਤਾ ਨਾਈਟ ਰਾਈਡਰਜ਼ ਕੋਲ ਸਿਰਫ 14 ਖਿਡਾਰੀ ਹਨ ਅਤੇ ਉਹ 13 ਹੋਰ ਖਿਡਾਰੀਆਂ ਦੀ ਖਰੀਦ ਲਈ ਮੈਦਾਨ ‘ਚ ਉਤਰੇਗੀ।

Scroll To Top