Home / featured / ਵੱਡੀਆਂ ਪਾਰੀਆਂ ਲਈ ਹੀ ਖੇਡਦਾ ਹਾਂ : ਵਿਰਾਟ
ਵੱਡੀਆਂ ਪਾਰੀਆਂ ਲਈ ਹੀ ਖੇਡਦਾ ਹਾਂ : ਵਿਰਾਟ

ਵੱਡੀਆਂ ਪਾਰੀਆਂ ਲਈ ਹੀ ਖੇਡਦਾ ਹਾਂ : ਵਿਰਾਟ

ਹੈਦਰਾਬਾਦ—ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੰਗਲਾਦੇਸ਼ ਵਿਰੁੱਧ ਆਪਣੇ ਰਿਕਾਰਡ ਦੋਹਰੇ ਸੈਂਕੜੇ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਸ ਦੇ ਕਪਤਾਨੀ ਸੰਭਾਲਣ ਤੋਂ ਬਾਅਦ ਤੋਂ ਹੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਵਧਿਆ ਹੈ, ਜਿਸ ਨਾਲ ਉਹ ਜ਼ਿਆਦਾ ਬਿਹਤਰ ਖੇਡਣ ਦੀ ਕੋਸ਼ਿਸ਼ ਕਰਦਾ ਹੈ। ਵਿਰਾਟ ਨੇ ਬੰਗਲਾਦੇਸ਼ ਵਿਰੁੱਧ 204 ਦੌੜਾਂ ਦੀ ਪਾਰੀ ਖੇਡੀ ਸੀ, ਜਿਹੜਾ ਉਸ ਦਾ ਲਗਾਤਾਰ ਚੌਥੀ ਸੀਰੀਜ਼ ‘ਚ ਚੌਥਾ ਦੋਹਰਾ ਸੈਂਕੜਾ ਹੈ। ਉਹ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਅਤੇ ਇਸ ਮਾਮਲੇ ‘ਚ ਉਸ ਨੇ ਸਰ ਡਾਨ ਬ੍ਰੈਡਮੈਨ ਅਤੇ ਰਾਹੁਲ ਦ੍ਰਾਵਿੜ ਵਰਗੇ ਮਹਾਨ ਖਿਡਾਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

Scroll To Top