Home / featured / ਪੁਣੇ ਟੀਮ ਦੀ ਕਪਤਾਨੀ ਤੋਂ ਹਟਾਏ ਗਏ ਮਹਿੰਦਰ ਸਿੰਘ ਧੋਨੀ
ਪੁਣੇ ਟੀਮ ਦੀ ਕਪਤਾਨੀ ਤੋਂ ਹਟਾਏ ਗਏ ਮਹਿੰਦਰ ਸਿੰਘ ਧੋਨੀ

ਪੁਣੇ ਟੀਮ ਦੀ ਕਪਤਾਨੀ ਤੋਂ ਹਟਾਏ ਗਏ ਮਹਿੰਦਰ ਸਿੰਘ ਧੋਨੀ

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਈ.ਪੀ.ਐੱਲ. ਦੀ ਟੀਮ ਰਾਈਜ਼ਿੰਗ ਪੁਣੇ ਸੁਪਰਜੁਆਇੰਟਸ ਦੇ ਕਪਤਾਨ ਦੇ ਅਹੁਦੇ  ਤੋਂ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਧੋਨੀ ਦੀ ਜਗ੍ਹਾ ਹੁਣ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਸੀਜ਼ਨ-9 ‘ਚ ਧੋਨੀ ਨੇ ਟੀਮ ਦੀ ਕਪਤਾਨੀ ਕੀਤੀ ਸੀ।
ਇਸ ਤੋਂ ਪਹਿਲਾਂ ਸਮਿਥ ਰਾਜਸਥਾਨ ਰਾਇਲਸ ਦੀ ਟੀਮ ਵੱਲੋਂ ਖੇਡਦੇ ਸਨ ਜਦਕਿ ਧੋਨੀ ਪੁਣੇ ਸੁਪਰਜਾਇੰਟਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਟੀਮ ਦੇ ਕਪਤਾਨ ਸਨ। ਇਹ ਦੋਵੇਂ ਟੀਮਾਂ ਨੂੰ ਫਿਕਸਿੰਗ ਮਾਮਲੇ ‘ਚ ਬੈਨ ਕ ਦਿੱਤਾ ਗਿਆ ਹੈ। ਸੀਜ਼ਨ 9 ‘ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ।

Scroll To Top