Home / featured / ਹੱਦ ‘ਚ ਰਹਿਣ ਸਮਿਥ ਅਤੇ ਕੋਹਲੀ : ਕਪਿਲ
ਹੱਦ ‘ਚ ਰਹਿਣ ਸਮਿਥ ਅਤੇ ਕੋਹਲੀ : ਕਪਿਲ

ਹੱਦ ‘ਚ ਰਹਿਣ ਸਮਿਥ ਅਤੇ ਕੋਹਲੀ : ਕਪਿਲ

ਨਵੀਂ ਦਿੱਲੀ— ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੇ ਆਸਟਰੇਲੀਆ ਅਤੇ ਭਾਰਤ ਦੇ ਕਪਤਾਨਾਂ ਸਟੀਵਨ ਸਮਿਥ ਅਤੇ ਵਿਰਾਟ ਕੋਹਲੀ ਨੂੰ ਸਲਾਹ ਦਿੱਤੀ ਹੈ ਕਿ ਉਹ ਮੈਦਾਨ ‘ਚ ਹਮਲਾਵਰਪੁਣਾ ਦਿਖਾਉਣ ਪਰ ਆਪਣੀ ਹੱਦ ‘ਚ ਰਹਿਣ। ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਚਲ ਰਹੀ ਟੈਸਟ ਮੈਚਾਂ ਦੀ ਸੀਰੀਜ਼ ਦੇ ਦੌਰਾਨ ਕੁਮੈਂਟਰੀ ਕਰ ਰਹੇ ਕਪਿਲ ਨੇ ਬੈਂਗਲੁਰੂ ਟੈਸਟ ‘ਚ ਡੀ.ਆਰ.ਐੱਸ. ਨੂੰ ਲੈ ਕੇ ਉਠੇ ਵਿਵਾਦ ‘ਤੇ ਕਿਹਾ, ”ਹੁਣ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਦਾ ਸਮਾਂ ਨਹੀਂ ਰਿਹਾ। ਮੈਦਾਨ ‘ਤੇ ਤੁਹਾਨੂੰ ਹਮਲਾਵਰਪੁਣਾ ਦੇਖਣ ਨੂੰ ਮਿਲੇਗਾ। ਦੋਵੇਂ ਟੀਮਾਂ ਦੇ ਕਪਤਾਨ ਹਮਲਾਵਰ ਹਨ ਪਰ ਦੋਵੇਂ ਕਪਤਾਨਾਂ ਨੂੰ ਆਪਣੀ ਹੱਦ ਪਾਰ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ਇਹ ਧਿਆਨ ਰਖਣਾ ਹੋਵੇਗਾ ਕਿ ਕ੍ਰਿਕਟ ਖਰਾਬ ਨਾ ਹੋਵੇ।”

Scroll To Top