Home / featured / ਭਾਰਤ ‘ਚ ਕ੍ਰਿਕਟ ਦਾ ਭਵਿੱਖ ਉੱਜਵਲ : ਕਪਿਲ
ਭਾਰਤ ‘ਚ ਕ੍ਰਿਕਟ ਦਾ ਭਵਿੱਖ ਉੱਜਵਲ : ਕਪਿਲ

ਭਾਰਤ ‘ਚ ਕ੍ਰਿਕਟ ਦਾ ਭਵਿੱਖ ਉੱਜਵਲ : ਕਪਿਲ

ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਉਜੱਵਲ ਦੱਸਿਆ ਅਤੇ ਕਿਹਾ ਹੈ ਕਿ ਨੌਜਵਾਨ ਖਿਡਾਰੀ ਬਹੁਤ ਜ਼ਲਦੀ ਖੁਦ ਨੂੰ ਪਰਿਸਥਿਤੀਆਂ ਮੁਤਾਬਕ ਢਾਲਣ ‘ਚ ਸਮਰੱਥ ਹੋ ਗਏ ਹਨ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਕਪਿਲ ਨੇ ਕਿਹਾ ਕਿ ਭਾਰਤ ‘ਚ ਕ੍ਰਿਕਟ ਦਾ ਭਵਿੱਖ ਉਜੱਵਲ ਹੈ ਕਿਉਂਕਿ ਇੱਥੇ ਪ੍ਰਤਿਭਾਵਾਂ ਦੀ ਕੋਈ ਘਾਟ ਨਹੀਂ ਹੈ। ਸਾਰੇ ਨਵੇਂ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਸਾਨੂੰ ਨਵੀਂਆਂ ਪ੍ਰਤਿਭਾਵਾਂ ਨੂੰ ਬਿਹਤਰ ਮੰਚ ਪ੍ਰਦਾਨ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਲੋੜ ਹੈ। ਭਾਰਤ ਦੀ 1983 ਦੀ ਵਿਸ਼ਵ ਚੈਂਪੀਅਨ ਟੀਮ ਦੇ ਕਪਤਾਨ ਕਪਿਲ ਨੇ ਇੱਥੇ 10ਵੇਂ ਮਾਨਵ ਰਚਨਾ ਕਾਰਪੋਰੇਟ ਕ੍ਰਿਕਟ ਕੱਪ ਦੇ ਫਾਈਨਲ ਮੈਚ ‘ਚ ਬਤੌਰ ਮੁੱਖ ਮੇਹਮਾਨ ਮੌਜੂਦ ਖਿਡਾਰੀਆਂ ਨੂੰ ਕਿਹਾ ਕਿ ਸਮੇਂ ਦੇ ਨਾਲ ਕ੍ਰਿਕਟ ਦਾ ਸਵਰੂਪ ਵੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਉਭਰਦੇ ਹੋਏ ਖਿਡਾਰੀ ਵੀ ਉਸ ਅਨੁਰੂਪ ਖੁਦ ਨੂੰ ਢਾਲ ਰਹੇ ਹਨ। ਇਸ ਦਿੱਗਜ ਭਾਰਤੀ ਟੀਮ ‘ਚ ਅਜਿਹੇ ਹੋਰ ਚੇਹਰੇ ਆਏ ਹਨ, ਜਿਨ੍ਹਾਂ ਨੇ ਘੱਟ ਸਮੇਂ ‘ਚ ਬਿਹਤਰ ਮੁਕਾਮ ਹਾਸਲ ਕਰ ਲਿਆ ਹੈ।

Scroll To Top