Home / ਪੰਜਾਬ / ਵਿਸਾਖੀ ਤੇ ਕਵੀਆਂ ਨੇ ਬਖੇਰੇ ਵੱਖ-ਵੱਖ ਰੰਗ
ਵਿਸਾਖੀ ਤੇ ਕਵੀਆਂ ਨੇ ਬਖੇਰੇ ਵੱਖ-ਵੱਖ ਰੰਗ

ਵਿਸਾਖੀ ਤੇ ਕਵੀਆਂ ਨੇ ਬਖੇਰੇ ਵੱਖ-ਵੱਖ ਰੰਗ

13-04-2017 ਮਹਾਂਨਗਰ ਦੇ ਗੁਰਦੁਆਰਾ ਚੇਤ ਸਿੰਘ ਨਗਰ ਨੇੜੇ ਅਰੋੜਾ ਪੈਲੇਸ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਉੱਭੀ ਦੀ ਅਗਵਾਈ ਵਿਚ ਵਿਸਾਖੀ ਦਾ ਤਿਉਹਾਰ ਰਾਗੀ ਜੱਥੇ ਅਤੇ ਕਵੀਆਂ ਵੱਲੋਂ ਵੱਖ-ਵੱਖ ਕਵਿਤਾਵਾਂ ਰਾਹੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਕੀਤਾ ਗਿਆ । ਕਮੇਟੀ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਮੱਕੜ ਨੇ ਸਟੇਜ ਦਾ ਸੰਚਾਲਨ ਕਰਦਿਆਂ ਦਸ਼ਮੇਸ਼ ਪਿਤਾ ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਅੰਨਦਪੁਰ ਸਾਹਿਬ ਵਿਖੇ ਮਨਾਏ ਜਾਣ ਬਾਰੇ ਅਤੇ 80 ਹਜ਼ਾਰ ਤੋਂ ਉਪਰ ਇਕੱਠ ਸਾਹਮਣੇ ਪੰਜ ਪਿਆਰਿਆਂ ਨੂੰ ਅਮ੍ਰਤਿ ਛਕਾਉਣ ਬਾਰੇ ਦੱਸਦਿਆਂ ਕਿਹਾ ਕਿ ਇਸ ਦਿਨ ਦਸ਼ਮੇਸ਼ ਪਿਤਾ ਨੇ ਇਨਕਲਾਬੀ ਸੋਚ ਨਾਲ ਚੋਜੀ ਤੇ ਵਿਸਮਾਦੀ ਛੋਹ ਸਦਕਾ ਵਿਸਾਖੀ ਦੇ ਦਿਹਾੜੇ ਦੀ ਚੋਣ ਕੀਤੀ । ਖਾਲਸੇ ਦੀ ਸਾਜਨਾ ਦਾ ਅਲੋਕਿਕ ਕਾਰਨਾਮਾ ਦਸਮ ਪਾਤਸ਼ਾਹ ਦਾ ਇਕ ਕ੍ਰਾਂਤੀਕਾਰੀ ਕਦਮ ਸੀ ਜਿਸ ਨੇ ਦੁਨੀਆਂ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ । ਇਸ ਮੌਕੇ ਗੁਰਦੀਪ ਸਿੰਘ ਮੱਕੜ ਨੇ ਇਕ ਲੰਮੀ ਕਵਿਤਾ ਸੁਣਾ ਕੇ ਸੰਗਤ ਤੇ ਗਹਿਰਾ ਪ੍ਰਭਾਵ ਪਾਇਆ । ਬੀਬੀ ਰਣਜੀਤ ਕੌਰ ਕੱਲਸੀ ਨੇ ਕਵਿਤਾ “ਮੇਰਾ ਬਾਜ਼ਾਂ ਵਾਲਾ ਚੰਡੀ ਚਮਕਾਈ ਜਾਦਾ ਏ” ਤੇ ਫਿਰ ਛੋਟੇ ਬੱਚਿਆਂ ਸੁਰਜੀਤ ਸਿੰਘ ਕੱਲਸੀ ਤੇ ਮਨਦੀਪ ਸਿੰਘ ਕੱਲਸੀ ਨੇ ਮਿਲ ਕੇ “ਰਾਤ ਹਨੇਰੀ ਉਤੋਂ ਬਦਲਾ ਦਾ ਜੋਰ” ਗਾਇਆ । ਇੰਟਰਨੈਂਸ਼ਨਲ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਦੀਵਾਨਾ ਨੇ “ਇਕ ਸਿਰ ਹੋਰ ਮੰਗਦਾ ਨੀਲੇ ਦਾ ਅਸਵਾਰ” ਤੇ “ਅੱਜ ਕੇਸਗੜ• ਦੀ ਧਰਤ ਤੋਂ ਅਮ੍ਰਿਤ ਛਕਾਇਆ ਜਾ ਰਿਹਾ” ਗਾ ਕੇ ਸੰਗਤ ਤੋਂ ਜੈਕਾਰਿਆਂ ਦੀ ਦਾਦ ਲਈ । ਇਸ ਮੌਕੇ ਕਵੀ ਸਾਹਿਬਾਨਾਂ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ । ਆਖਰ ਵਿਚ ਪ੍ਰਧਾਨ ਬਲਦੇਵ ਸਿੰਘ ਉਭੀ ਨੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਸੰਗਤੀ ਰੂਪ ਵਿਚ ਕੌਂਸਲਰ ਰਣਜੀਤ ਸਿੰਘ ਉਭੀ, ਓਕਾਂਰ ਸਿੰਘ, ਹਿੰਮਤ ਸਿੰਘ, ਸੀ : ਮੀਤ ਪ੍ਰਧਾਨ, ਕਰਮ ਸਿੰਘ, ਗੁਰਦਾਸ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਸੁਰਿੰਦਰਪਾਲ ਸਿੰਘ ਪੀ੍ਰਤ, ਗੁਰਚਰਨ ਸਿੰਘ, ਗੁਰਬੀਰ ਸਿੰਘ ਆਦਿ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜਿਰ ਸਨ ।

Scroll To Top