Home / featured / ਸਲਮਾਨ 6 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼
ਸਲਮਾਨ 6 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼

ਸਲਮਾਨ 6 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼

ਜੋਧਪੁਰ — ਹਿਰਨ ਸ਼ਿਕਾਰ ਮਾਮਲੇ ਦੇ ਆਰਮਸ ਐਕਟ ਕੇਸ ਵਿਚ ਸੂਬਾ ਸਰਕਾਰ ਦੀ ਅਪੀਲ ‘ਤੇ ਅੱਜ ਅਦਾਲਤ ਨੇ ਫਿਲਮ ਅਦਾਕਾਰ ਸਲਮਾਨ ਖਾਨ ਨੂੰ 20 ਹਜ਼ਾਰ ਰੁਪਏ ਦਾ ਬਾਂਡ ਪੇਸ਼ ਕਰਕੇ ਅਤੇ ਅਗਲੀ ਪੇਸ਼ੀ 6 ਜੁਲਾਈ ਨੂੰ ਨਿੱਜੀ ਰੂਪ ਨਾਲ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਜੋਧਪੁਰ ਜ਼ਿਲਾ ਸੈਸ਼ਨ ਜੱਜ ਭਗਵਾਨਦਾਸ ਅਗਰਵਾਲ ਦੇ ਸਾਹਮਣੇ ਅੱਜ ਸਲਮਾਨ ਦੇ ਬੁਲਾਰੇ ਹਸਤੀਮਲ ਸਾਰਸਵਤ ਅਤੇ ਮੁੰਬਈ ਤੋਂ ਆਏ ਵਕੀਲ ਆਨੰਦ ਦੇਸਾਈ ਪੇਸ਼ ਹੋਏ ਅਤੇ ਆਪਣਾ ਵਕਾਲਤਨਾਮਾ ਪੇਸ਼ ਕੀਤਾ।
ਅਦਾਲਤ ਨੇ ਅਗਲੀ ਪੇਸ਼ੀ ਤਕ 20 ਹਜ਼ਾਰ ਰੁਪਏ ਦਾ ਜ਼ਮਾਨਤ ਬਾਂਡ ਪੇਸ਼ ਕਰਕੇ ਅਤੇ 6 ਜੁਲਾਈ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।

Scroll To Top