Home / ਪੰਜਾਬ / ਸ.ਸ.ਸ.ਸਕੂਲ ਸਰੀਂਹ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ
ਸ.ਸ.ਸ.ਸਕੂਲ ਸਰੀਂਹ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

ਸ.ਸ.ਸ.ਸਕੂਲ ਸਰੀਂਹ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲ ਵਿੱਚ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ।ਇਹਨਾ ਮੁਕਾਬਲਿਆਂ ਵਿੱਚ ਬੱਚਿਆਂ ਨੇ ਧਰਤੀ ਤੇ ਜੀਵਨ ਨੂੰ ਬਚਾਉਣ ਵਾਸਤੇ ਵੱਖ-ਵੱਖ ਤਰਕ ਅਨੁਸਾਰ ਪੋਸਟਰ ਬਣਾਏ ਅਤੇ ਲੇਖ ਲਿਖੇ।ਇਸ ਮੌਕੇ ਪ੍ਰਿੰਸੀਪਲ ਸ.ਕੁਲਵਿੰਦਰ ਸਿੰਘ ਸਰਾਏ ਜੀ ਨੇ ਬੱਚਿਆਂ ਨੂੰ ਧਰਤੀ ਨੂੰ ਬਚਾਉਣ ਵਾਸਤੇ ਵੱਧ ਤੋ ਵੱਧ ਰੁੱਖ ਲਗਾਉਣ,ਰਸਾਇਣਿਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਘੱਟ ਵਰਤੋ ਕਰਨ ਅਤੇ ਧਰਤੀ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਵੱਖ-ਵੱਖ ਉਪਰਾਲੇ ਕਰਨ ਤੇ ਜ਼ੋਰ ਦਿੱਤਾ।ਇਹ ਮੁਕਾਬਲੇ ਮਿਸ ਦੀਕਸ਼ਾ ਗਣਿਤ ਅਧਿਆਪਕਾ ਅਤੇ ਸ਼੍ਰੀ ਦੀਪਕ ਸ਼ਰਮਾ ਜੀ ਦੀ ਦੇਖ ਰੇਖ ਹੇਠ ਕਰਵਾਏ ਗਏ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਅਭਿਜੀਤ ਕੁਮਾਰ ਜਮਾਤ ਨੌਵੀਂ ਨੇ ਪਹਿਲਾ,ਰਾਹੁਲ ਜਮਾਤ ਨੌਵੀਂ ਨੇ ਦੂਜਾ,ਅਨਿਲ ਕੁਮਾਰ ਜਮਾਤ ਨੌਵੀਂ ਅਤੇ ਅਰਜੁਨ ਜਮਾਤ ਸੱਤਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲੇਖ ਮੁਕਾਬਲੇ ਵਿੱਚ ਨਵਪ੍ਰੀਤ ਸਿੰਘ ਜਮਾਤ ਨੌਵੀਂ ਨੇ ਪਹਿਲਾ,ਜਗਤਾਰ ਸਿੰਘ ਜਮਾਤ ਨੌਵੀਂ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਜਮਾਤ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਲੈਕਚਰਾਰ ਗਣਿਤ ਸ਼੍ਰੀਮਤੀ ਆਸ਼ਾ ਰਾਣੀ, ਲੈਕਚਰਾਰ ਪੰਜਾਬੀ ਸ਼੍ਰੀ ਰਜਿੰਦਰ ਕੁਮਾਰ , ਲੈਕਚਰਾਰ ਅਰਥ ਸ਼ਾਸ਼ਤਰ ਸ਼੍ਰੀ ਸਿਕੰਦਰ ਆਦਿ ਹਾਜ਼ਰ ਸਨ।

Scroll To Top