Home / featured / ਆਈ.ਸੀ.ਸੀ. ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ‘ਮੈਨ ਆਫ ਦਿ ਮੈਚ’ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਯੁਵਰਾਜ
ਆਈ.ਸੀ.ਸੀ. ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ‘ਮੈਨ ਆਫ ਦਿ ਮੈਚ’ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਯੁਵਰਾਜ

ਆਈ.ਸੀ.ਸੀ. ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ‘ਮੈਨ ਆਫ ਦਿ ਮੈਚ’ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਯੁਵਰਾਜ

ਨਵੀਂ ਦਿੱਲੀ— ਭਾਰਤ ਨੇ ਚੈਂਪੀਅਨਸ ਟਰਾਫੀ ਦਾ ਸ਼ਾਨਦਾਰ ਜਿੱਤ ਦੇ ਨਾਲ ਆਗਾਜ਼ ਕਰਦੇ ਹੋਏ ਐਜਬੇਸਟਨ ਸਟੇਡੀਅਮ ‘ਚ ਹੋਏ ਮੈਚ ‘ਚ ਪੁਰਾਣੇ ਮੁਕਾਬਲੇਬਾਜ਼ ਪਾਕਿਸਤਾਨ ਨੂੰ ਮੀਂਹ ਦੀ ਰੁਕਾਵਟ ਦੇ ਬਾਵਜੂਦ 124 ਦੌੜਾਂ ਦੀ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ। ਤਿੰਨ ਵਾਰ ਮੀਂਹ ਕਾਰਨ ਰੁਕੇ ਮੈਚ ‘ਚ ਹਾਲਾਂਕਿ ਪਾਕਿਸਤਾਨ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ ਸੋਧੇ ਹੋਏ 41 ਓਵਰਾਂ ‘ਚ 289 ਦੌੜਾਂ ਦਾ ਟੀਚਾ ਮਿਲਿਆ ਪਰ ਭਾਰਤੀ ਗੇਂਦਬਾਜ਼ਾਂ ਨੇ ਬੇਹੱਦ ਕਸੀ ਹੋਈ ਗੇਂਦਬਾਜ਼ੀ ਕਰਦੇ ਹੋਏ ਪਾਕਿਸਤਾਨੀ ਟੀਮ ਨੂੰ 33.4 ਓਵਰਾਂ ‘ਚ 164 ਦੌੜਾਂ ਦੇ ਮਾਮੂਲੀ ਸਕੋਰ ‘ਤੇ ਢੇਰ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ 2009 ਦੇ ਬਾਅਦ ਆਈ.ਸੀ.ਸੀ. ਦੇ ਕਿਸੇ ਵੀ ਟੂਰਨਾਮੈਂਟ ‘ਚ ਪਾਕਿਸਤਾਨ ਦੇ ਖਿਲਾਫ ਜਿੱਤ ਦੇ ਸਿਲਸਿਲੇ ਨੂੰ ਕਾਇਮ ਰੱਖਿਆ ਹੈ।

Scroll To Top