Home / featured / ਵਨ ਡੇ ਰੈਕਿੰਗ ‘ਚ ਭਾਰਤ ਨੂੰ ਹੋਇਆ ਨੁਕਸਾਨ
ਵਨ ਡੇ ਰੈਕਿੰਗ ‘ਚ ਭਾਰਤ ਨੂੰ ਹੋਇਆ ਨੁਕਸਾਨ

ਵਨ ਡੇ ਰੈਕਿੰਗ ‘ਚ ਭਾਰਤ ਨੂੰ ਹੋਇਆ ਨੁਕਸਾਨ

ਦੁੰਬਈ— ਪਾਕਿਸਤਾਨ ਟੀਮ ਚੈਂਪੀਅਨਸ ਟਰਾਫੀ ‘ਚ ਖਿਤਾਬੀ ਜਿੱਤ ਤੋਂ ਬਾਅਦ ਬੀ. ਸੀ. ਸੀ. ਆਈ. ਵਨ ਡੇ ਰੈਕਿੰਗ ‘ਚ ਦੋ ਦੂਜੇ ਸਥਾਨ ਤੋਂ 6ਵੇਂ ਸਥਾਨ ‘ਤੇ ਪਹੁੰਚ ਗਈ ਹੈ। ਫਾਈਨਲ ‘ਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਨ ਤੀਜੇ ਨੰਬਰ ‘ਤੇ ਕਾਇਮ ਹੈ। ਪਾਕਿਸਤਾਨ ਨੇ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਪਿੱਛੇ ਛੱਡ ਦਿੱਤਾ ਅਤੇ 2019 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਦੇ ਨੇੜੇ ਕਦਮ ਵਧਾ ਲਿਆ ਜਿਸ ਦੇ ਲਈ ਮੇਜਬਾਨ ਇੰਗਲੈਂਡ ਅਤੇ 30 ਸਤੰਬਰ ਤੱਕ ਅਗਲੀ ਸੱਤ ਉੱਚੀ ਰੈਕਿੰਗ ਵਾਲਿਆ ਟੀਮਾਂ ਸਿੱਧਾ ਪ੍ਰਵੇਸ਼ ਕਰਨਗੀਆਂ। ਪਾਕਿਸਤਾਨ ਨੂੰ ਚਾਰ ਅੰਕ ਨਾਲ ਫਾਇਦਾ ਹੋਇਆ, ਜਿਸ ਨਾਲ ਉਸ ਦੇ 95 ਅੰਕ ਹੋ ਗਏ ਹਨ ਕਿਉਂਕਿ ਉਸ ਨੇ ਟੂਰਨਾਮੈਂਟ ਦੌਰਾਨ ਉੱਚੀ  ਰੈਕਿੰਗ ਦੀ ਵਿਰੋਧੀ ਟੀਮਾਂ ‘ਤੇ ਜਿੱਤ ਦਰਜ ਕੀਤੀ ਜਿਸ ‘ਚ ਫਾਈਨਲ ‘ਚ ਭਾਰਤ ਖਿਲਾਫ ਅਤੇ ਇੰਗਲੈਂਡ ‘ਤੇ ਸੈਮੀਫਾਈਨਲ ‘ਚ 8 ਵਿਕਟਾਂ ਦੀ ਫਤਹ ਸ਼ਾਮਲ ਹੈ।

Scroll To Top