Home / featured / ਭਾਰਤ ਪਾਕਿਸਤਾਨ ਸਰਹੱਦ ‘ਤੇ ਕੋਬਰਾ ਤਾਰਬੰਦੀ ਕੀਤੀ ਜਾਵੇਗੀ
ਭਾਰਤ ਪਾਕਿਸਤਾਨ ਸਰਹੱਦ ‘ਤੇ ਕੋਬਰਾ ਤਾਰਬੰਦੀ ਕੀਤੀ ਜਾਵੇਗੀ

ਭਾਰਤ ਪਾਕਿਸਤਾਨ ਸਰਹੱਦ ‘ਤੇ ਕੋਬਰਾ ਤਾਰਬੰਦੀ ਕੀਤੀ ਜਾਵੇਗੀ

ਬੀਕਾਨੇਰ — ਰਾਜਸਥਾਨ ‘ਚ ਭਾਰਤ ਪਾਕਿਸਤਾਨ ਅੰਤਰ-ਰਾਸ਼ਟਰੀ ਸਰਹੱਦ ‘ਤੇ ਘੁਸਪੈਠ ਰੋਕਣ ਲਈ ਪੰਜਾਬ ਦੇ ਵਾਂਗ ਖਤਰਨਾਕ ਕੋਬਰਾ ਤਾਰਬੰਦੀ ਕੀਤੀ ਜਾਵੇਗੀ। ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਜੋਧਪੁਰ ਦੇ ਪ੍ਰਮੁੱਖ ਅਨਿਲ ਪਾਲੀਵਾਲ ਨੇ ਵੀਰਵਾਰ ਨੂੰ ਪੱਛਮੀ ਰਾਜਸਥਾਨ ‘ਚ ਸਰਹੱਦੀ ਚੌਂਕੀਆਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਸਰਹੱਦ ਪਾਰ ਤੋਂ ਤਸੱਕਰੀ ਅਤੇ ਘੁਸਪੈਠ ਰੋਕਣ ਦੇ ਲਈ ਰਾਜਸਥਾਨ ‘ਚ ਵੀ ਕੋਬਰਾ ਤਾਰਬੰਦੀ ਲਾਉਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਫੌਜੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਹੱਦ ‘ਤੇ ਸਖਤ ਨਜ਼ਰ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸੂਚਨਾ ਤੰਤਰ ਨੂੰ ਵਿਕਸਤ ਕੀਤਾ ਜਾਵੇ, ਜਿਸ ਨਾਲ ਗੱਲਤ ਕੰਮ ਹੋਣ ਤੋਂ ਪਹਿਲਾਂ ਹੀ ਜਾਣਕਾਰੀ ਮਿਲ ਜਾਵੇ ਅਤੇ ਸਮਾਂ ਰਹਿੰਦੇ ਹੋਏ ਇਸ ਨੂੰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਪਾਲੀਵਾਲ ਨੇ ਸਰਹੱਦੀ ਚੌਂਕੀਆਂ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਸਬੰਧੀ ਜਾਣਕਾਰੀ ਲਈ।

Scroll To Top