Home / ਅੰਤਰਰਾਸ਼ਟਰੀ / ਹਰਿਮੰਦਰ ਸਾਹਿਬ ਦਾ ਮਾਡਲ ਫਲੋਟ ਦੇ ਰੂਪ ਵਿੱਚ ਹੋਇਆ ਸਾਮਿਲ
ਹਰਿਮੰਦਰ ਸਾਹਿਬ ਦਾ ਮਾਡਲ ਫਲੋਟ ਦੇ ਰੂਪ ਵਿੱਚ ਹੋਇਆ ਸਾਮਿਲ

ਹਰਿਮੰਦਰ ਸਾਹਿਬ ਦਾ ਮਾਡਲ ਫਲੋਟ ਦੇ ਰੂਪ ਵਿੱਚ ਹੋਇਆ ਸਾਮਿਲ

ਕੈਲਗਰੀ(ਹਰਬੰਸ ਬੁੱਟਰ) ਧਰਤੀ ਉੱਪਰ ਲੱਗਣ ਵਾਲੇ ਵੱਡੇ ਮੇਲਿਆਂ ਵਿੱਚੋਂ ਕੈਲਗਰੀ ਦਾ ਸਟੈਂਪੀਡ ਮੇਲਾ ਵੀ ਅੱਜ ਸੁਰੂ ਹੋ ਗਿਆ ਹੈ । ਸੱਤ ਦਿਨ ਚੱਲਣ ਵਾਲੇ ਇਸ ਮੇਲੇ ਦੀ ਸੁਰੂਆਤ ਪਰੇਡ ਨਾਲ ਹੁੰਦੀ ਹੈ ਜਿਸ ਵਿੱਚ ਵੱਖ ਵੱਖ ਸੱਭਿਆਚਾਰਾਂ ਅਤੇ ਵਪਾਰਕ ਅਦਾਰਿਆਂ ਵੱਲੋਂ ਆਪਣੇ ਤੌਰ ਤੇ ਸਮੂਲੀਅਤ ਕੀਤੀ ਜਾਂਦੀ ਹੈ । ਇਸ ਵਾਰੀ ਇਸ ਮੇਲੇ ਵਿੱਚ 275,000 ਲੋਕਾਂ ਵੱਲੋਂ ਦਰਸਕਾਂ ਦੇ ਰੂਪ ਵਿੱਚ ਸੜਕ ਦੇ ਦੋਵੇਂ ਪਾਸੇ ਖਲੋਕੇ ਦੇਖੇ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ। ਜਦੋਂ ਕਿ ਪਰੇਡ ਵਿੱਚ 30 ਮਾਰਚ ਬੈਂਡ, 40 ਫਲੋਟ, 750 ਘੋੜੇ,ਅਤੇ 4000 ਹਿੱਸਾ ਲੈਣ ਵਾਲੇ ਲੋਕ ਸਾਮਿਲ ਸਨ। ਇਸ ਵਾਰ ਸਿੱਖ ਭਾਈਚਾਰੇ ਵੱਲੋਂ ਹਰਿਮੰਦਰ ਸਾਹਿਬ ਦਾ ਮਾਡਲ ਫਲੋਟ ਉੱਪਰ ਸਜਾਇਆ ਗਿਆ ਸੀ ਅਤੇ ਨਾਲ ਨਾਲ ਗੱਤਕੇ ਦੇ ਜੌਹਰ ਦਿਖਾ ਰਹੇ ਨਿੱਕੇ ਨਿੱਕੇ ਬੱਚੇ ਵੀ ਚੱਲ ਰਹੇ ਸਨ।ਪੰਜਾਬੀ ਭਾਈਚਾਰੇ ਦੇ ਚੁਣੇ ਹੋਏ ਲੀਡਰਾਂ ਵਿੱਚੋਂ ਪ੍ਰਬ ਗਿੱਲ ਐਮ ਐਲ ਏ ਅਤੇ ਪ੍ਰਸਾਦ ਪਾਂਡਾ ਐਮ ਐਲ ਏ ਤਾਂ ਹਾਜਿਰ ਹੋਕੇ ਲੋਕਾਂ ਨੂੰ ਹੱਥ ਹਿਲਾ ਹਿਲਾ ਕੇ ਆਪਣੀ ਹਾਜਰੀ ਲਗਵਾ ਰਹੇ ਸਨ ਪਰ ਪੱਗ ਵਾਲਾ ਚੁਣਿਆ ਹੋਇਆ ਐਮ ਪੀ ਕਿਤੇ ਦਿਖਾਈ ਨਾ ਦੇਣ ਕਾਰਣ ਦਰਸਕਾਂ ਦੀ ਆਪਸੀ ਘੁਸਰ ਮੁਸਰ ਕਹਿ ਰਹੀ ਸੀ ਕਿ ਅੱਜ ਸਿੱਖ ਭਾਈਚਾਰੇ ਦੀ ਪ੍ਰਤੀਨਿੱਧਤਾ ਕਰਨ ਦਾ ਮੌਕਾ ਸੀ ਤਾਂ ਐਮ ਪੀ ਸਾਹਿਬ ਪਤਾ ਨਹੀਂ ਕਿੱਧਰ ਲੁਕ ਗਿਆ। ਆਏ ਹੋਏ ਲੋਕਾਂ ਨੇ ਹਰਿਮੰਦਰ ਸਾਹਿਬ ਦਾ ਮਾਡਲ ਦੇਖਕੇ ਖੁਸੀ ਮਹਿਸੂਸ ਕੀਤੀ। ਇਹ ਮੇਲਾ ਸਾਲ 1912 ਵਿੱਚ ਸੁਰੂ ਹੋਇਆ ਸੀ । ਉਦੋਂ ਇਸ ਵਿੱਚ 75000 ਲੋਕਾਂ ਨੇ ਹਿੱਸਾ ਲਿਆ ਸੀ।

Scroll To Top