Home / featured / ਨਿਰਮਾਣ ਨੇ ਫੈਕਲਟੀ ਵਿਕਾਸ ਪ੍ਰੋਜੈਕਟ ਤਹਿਤ ਲਗਾਈ ਛੇ ਰੋਜ਼ਾ ਵਰਕਸ਼ਾਪ
ਨਿਰਮਾਣ ਨੇ ਫੈਕਲਟੀ ਵਿਕਾਸ ਪ੍ਰੋਜੈਕਟ ਤਹਿਤ ਲਗਾਈ ਛੇ ਰੋਜ਼ਾ ਵਰਕਸ਼ਾਪ

ਨਿਰਮਾਣ ਨੇ ਫੈਕਲਟੀ ਵਿਕਾਸ ਪ੍ਰੋਜੈਕਟ ਤਹਿਤ ਲਗਾਈ ਛੇ ਰੋਜ਼ਾ ਵਰਕਸ਼ਾਪ

ਨਿਰਮਾਣ ਸਰਬਾਂਗੀ ਸਿਖਿਆ ਸਕੂਲ ਨੇ ਗਰਮੀਆਂ ਦੀਆਂ ਛੁੱਟੀਆਂ ਨੁੰ ਮੁੱਖ ਰੱਖਦਿਆਂ ਆਪਣੇ ਅਧਿਆਪਨ ਦੇ ਅਕਾਦਮਿਕ ਵਿਕਾਸ ਲਈ ਛੇ ਰੋਜ਼ਾ ਸਟਾਫ ਵਿਕਾਸ ਕਾਰਜਸ਼ਾਲਾ ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬ ਵਿਚ ਵੱਖ ਵੱਖ ਸਿਖਿਆ ਮਾਧਿਅਮ ਰਾਹੀਂ ਮੁਹੱਈਆ ਕੀਤੀ ਜਾ ਰਹੀ ਸਿਖਿਆ ਦਾ ਮੁਲਾਂਕਣ ਕਰਕੇ ਬਿਹਤਰੀ ਲਈ ਚਰਚਾ ਕੀਤੀ।ਇਸ ਮੌਕੇ ਕੁਮਾਰੀ ਗਿਆਨਦੀਪ ਕੌਰ, ਅਮਨਦੀਪ ਕੌਰ, ਸ਼੍ਰੀਮਤੀ ਮੋਨਿਕਾ, ਸ਼੍ਰੀਮਤੀ ਸੰਜੂ ਗੁਪਤਾ ਅਤੇ ਸ਼੍ਰੀਮਤੀ ਸਰਿਤਾ ਸ਼ਰਮਾ ਨੇ ਪਾਵਰ ਪੁਆਇੰਟ ਤਕਨੀਕ ਨਾਲ ਸਕੂਲ ਸਿਖਿਆ ਦੇ ਕੇਂਦਰੀ ਬੋਰਡ ਦੇ ਵੱਖ ਵੱਖ ਅਰਥਾਂ ਬਾਰੇ ਚਰਚਾ ਕੀਤੀ।ਜਿਸ ਦੇ ਮੁਲਾਂਕਣ ਤੇ ਪ੍ਰਧਾਨਗੀ ਲਈ ਡਿਪਸ ਕਾਲਜ ਆਫ ਏਜੂਕੇਸ਼ਨ ਟਾਂਡਾ ਜਿਲ੍ਹਾ ਹੋਸ਼ਿਆਰਪੁਰ ਤੋਂ ਸਹਾਇਕ ਪ੍ਰੋਫੈਸਰ ਡਾ. ਜਿਓਤੀ ਵਰਮਾ ਅਤੇ ਕੁਮਾਰੀ ਨੇਹਾ ਬਰਕੀ ਨੇ ਕਾਰਜਸ਼ਾਲਾ ਦੇ ਪਹਿਲੇ ਦਿਨ ਦੀ ਪ੍ਰਧਾਨਗੀ ਕੀਤੀ।ਕਾਰਜਸ਼ਾਲਾ ਦੇ ਦੂਜੇ ਦਿਨ ਸਹਾਇਕ ਪ੍ਰੋਫੈਸਰ ਸੋਨੀਆ ਸਿੰਘ ਖਾਲਸਾ ਕਾਲਜ ਲੜਕੀਆਂ ਜਲੰਧਰ ਦੀ ਪ੍ਰਧਾਨਗੀ ਵਿਚ ਇੰਡੀਅਨ ਕੌਂਸਲ ਆਫ ਸਕੂਲ ਸਿਖਆ ਬਾਰੇ ਚਰਚਾ ਕੀਤੀ ਗਈ।ਇਸ ਵਿਚ ਸ਼੍ਰੀਮਤੀ ਰਣਜੀਤ ਕੌਰ, ਕੁਮਾਰੀ ਮਨਪ੍ਰੀਤ ਕੌਰ, ਜਸਲੀਨ ਅਤੇ ਪਲਕ ਨੇ ਪਾਵਰ ਪੁਆਇੰਟ ਪੇਸ਼ ਕੀਤੀ ਅਤੇ ਸਹਾਇਕ ਪ੍ਰੋ. ਸੋਨੀਆ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦਾ ਕੁੰਜੀਵਤ ਭਾਸ਼ਣ ਪ੍ਰੋ. ਲਖਬੀਰ ਸਿੰਘ ਪ੍ਰਧਾਨ ਨਿਰਮਾਣ ਸਰਬਾਂਗੀ ਸਿਖਿਆ ਵਿਕਾਸ ਸੋਸਾਇਟੀ ਨੇ ਦਿੱਤਾ।ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਖਿਆ ਹੈ, ਲਿਹਾਜ਼ਾ ਇਸ ਸਰਬਾਂਗੀ ਢੰਗ ਦੀ ਹੇਵੇ।ਇਸ ਮੌਕੇ ਸ਼੍ਰੀਮਤੀ ਹਰਵਿੰਦਰ ਕੌਰ ਪ੍ਰਿੰਸੀਪਲ ਨਿਰਮਾਣ ਸਕੂਲ ਨੇ ਸਭ ਦਾ ਧੰਨਵਾਦ ਕੀਤਾ।

Scroll To Top