Home / featured / ਕਾਂਗਰਸ ਦਾ ਮੋਦੀ ਸਰਕਾਰ ‘ਤੇ ਹਮਲਾ, ਜੀ.ਐੱਸ.ਟੀ. ਨੂੰ ਦੱਸਿਆ ‘ਤਮਾਸ਼ਾ’
ਕਾਂਗਰਸ ਦਾ ਮੋਦੀ ਸਰਕਾਰ ‘ਤੇ ਹਮਲਾ, ਜੀ.ਐੱਸ.ਟੀ. ਨੂੰ ਦੱਸਿਆ ‘ਤਮਾਸ਼ਾ’

ਕਾਂਗਰਸ ਦਾ ਮੋਦੀ ਸਰਕਾਰ ‘ਤੇ ਹਮਲਾ, ਜੀ.ਐੱਸ.ਟੀ. ਨੂੰ ਦੱਸਿਆ ‘ਤਮਾਸ਼ਾ’

ਨਵੀਂ ਦਿੱਲੀ— ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸਰਕਾਰ ਦੀ ਦਿਲਚਸਪੀ ਲਾਲਚੀ ਨਾਅਰਿਆਂ, ਟੈਗਲਾਈਨਾਂ ਅਤੇ ਸੰਖੇਪ ਸ਼ਬਦਾਂ ‘ਚ ਹਨ ਅਤੇ ਭਰੋਸੇਯੋਗਤਾ ਹਾਸਲ ਕਰਨ ਲਈ ਇਹ ਯੂ.ਪੀ.ਏ. ਦੀਆਂ ਨੀਤੀਆਂ ਦਾ ਰੁਖ ਕਰਦੀ ਹੈ। ਜੀ.ਐੱਸ.ਟੀ. ਇਸ ਦਾ ਸਪੱਸ਼ਟ ਉਦਾਹਰਣ ਹੈ। ਜੀ.ਐੱਸ.ਟੀ. ਨੂੰ ‘ਗੁਡਜ਼ ਐਂਡ ਸਰਵਿਸੇਜ਼ ਤਮਾਸ਼ਾ’ ਦੱਸਦੇ ਹੋਏ ਪਾਰਟੀ ਨੇ ਆਪਣੀ ਵੈੱਬਸਾਈਟ ‘ਤੇ ਪਾਏ ਇਕ ਲੇਖ ‘ਚ ਕਿਹਾ ਕਿ ਟੈਕਸ ਸੁਧਾਰ ਨਾਲ ਜੁੜੀ ਤਿਆਰੀ ‘ਚ ਕਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਨੋਟਬੰਦੀ ਦੇ ਫੈਸਲੇ ਨਾਲ ਕਾਫੀ ਹੱਦ ਤੱਕ ਮੇਲ ਖਾਂਦੀ ਹੈ। ਲੇਖ ‘ਚ ਕਿਹਾ ਗਿਆ,”ਇਸ ਦੀ ਯੋਜਨਾ ਢੰਗ ਨਾਲ ਨਹੀਂ ਬਣਾਈ ਗਈ। ਇਸ ਨਾਲ ਆਮ ਆਦਮੀ ਨੂੰ ਅਣਕਹੀਆਂ ਪਰੇਸ਼ਾਨੀਆਂ ਹੀ ਪੇਸ਼ ਆਉਣਗੀਆਂ।

Scroll To Top