Home / ਪੰਜਾਬ / ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦੀ ਹੀ ਮੁਆਵਜਾ ਦਿਵਾਇਆ ਜਾਵੇਗਾ :  ਫੂਲਕਾ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦੀ ਹੀ ਮੁਆਵਜਾ ਦਿਵਾਇਆ ਜਾਵੇਗਾ :  ਫੂਲਕਾ

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦੀ ਹੀ ਮੁਆਵਜਾ ਦਿਵਾਇਆ ਜਾਵੇਗਾ :  ਫੂਲਕਾ

ਜੋਧਾਂ / ਸਰਾਭਾ 15 ਜੁਲਾਈ ( ਦਲਜੀਤ ਸਿੰਘ ਰੰਧਾਵਾ ) ਡਾਇਰੀਆ ਪ੍ਰਭਾਵਿਤ ਪਿੰਡ ਸਹੌਲੀ ‘ਚ ਦੂਸ਼ਿਤ ਪਾਣੀ ਦੇ ਕਾਰਨ ਫੈਲੀ ਬਿਮਾਰੀ ਦੇ ਚੌਥੇ ਦਿਨ ਪਿੰਡ ਦੀ ਡਿਸਪੈਂਸਰੀ ‘ਚ ਡਾਇਰੀਆ ਪ੍ਰਭਾਵਿਤ 15 ਮਰੀਜ ਪੁੱਜੇ , ਜਿਸ ਵਿਚੋਂ 4 ਨੂੰ ਸਰਕਾਰੀ ਹਸਪਤਾਲ ਸੁਧਾਰ ਵਿਖੇ ਭੇਜ ਦਿੱਤਾ ਗਿਆ, ਬਾਕੀ ਡਾਇਰੀਆਂ ਪ੍ਰਭਾਵਿਤ 10 ਮਰੀਜ ਪਿੰਡ ਦੀ ਡਿਸਪੈਂਸਰੀ ‘ਚ ਹੀ ਦਾਖਲ ਹਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਬਾਕੀ ਮਰੀਜਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸੇ ਸਥਿੱਤੀ ਦਾ ਜਾਇਜਾ ਲੈਣ ਅਤੇ ਮਰੀਜਾਂ ਦੀ ਖਬਰਸਾਰ ਲੈਣ ਲਈ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਧਾਇਕ ਹਲਕਾ ਦਾਖਾ ਹਰਵਿੰਦਰ ਸਿੰਘ ਫੂਲਕਾ ਪੁੱਜੇ ਉਥੇ ਹੀ ਬੀਡੀਪੀਓ ਸੁਧਾਰ ਗੁਰਵਿੰਦਰ ਕੌਰ ਅਪਣੀ ਟੀਮ ਦੇ ਨਾਲ ਪਿੰਡ ਸਹੌਲੀ ਪੁੱਜੇ ।ਇਸ ਮੌਕੇ  ਸ.ਫੂਲਕਾ ਨੇ ਪਿੰਡ ਦੀ ਪੰਚਾਇਤ ਤੋਂ ਤਾਜਾ ਸਥਿੱਤੀ ਦੀ ਜਾਣਕਾਰੀ ਲਈ ਅਤੇ  ਉੱਥੇ ਮੌਜੂਦ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਾਣੀ ਹੋ ਚੁਕੀ ਸਪਲਾਈ ਲਾਈਨ ਨੂੰ ਬਦਲੇ ਜਾਣ ਦੇ ਸਖਤ ਨਿਰਦੇਸ਼ ਦਿੰਦੇ ਹੋਏ ਇਸ ਦਾ ਐਸਟੀਮੇਟ ਤਿਆਰ ਕਰਨ ਲਈ ਕਿਹਾ।ਇਸ ਮੌਕੇ ਸ.ਫੂਲਕਾ ਨੂੰ ਪਿੰਡ ਵਾਸੀਆ ਨੇ ਗੰਦੀਆਂ ਨਾਲੀਆਂ ਵਿੱਚੋਂ ਦੀ ਲੰਘ ਰਹੀਆਂ ਪਾਈਪਾਂ ਦੀ ਸਪਲਾਈ ਵੀ ਦਿਖਾਈ ਜਿਸ ਤੇ ਬੀਡੀਪੀਓ ਨੂੰ ਤੁਰੰਤ ਨਾਲੀਆਂ ਦੀ ਸਫਾਈ ਕਰਵਾਉਣ ਲਈ ਕਿਹਾ, ਉਨ•ਾਂ ਇਹ ਵੀ ਕਿਹਾ ਕਿ ਸਾਰੇ ਪਿੰਡਾਂ ਦੀਆਂ ਪਾਣੀ ਵਾਲੀਆਂ ਟੈਂਕੀਆ ਦੀ ਸ਼ਫਾਈ ਕਰਵਾਈ ਜਾਵੇ । ਸ: ਫੂਲਕਾ ਨੇ ਲੋਕਾਂ ਨੂੰ ਵਿਸਵਾਸ ਦਿਵਾਇਆ ਕਿ  ਡਾਇਰੀਆ ਨਾਲ ਮਰੇ ਲੋਕਾਂ ਦੇ ਪਰਿਵਾਰਾਂ ਜਲਦੀ ਹੀ ਮੁਆਵਜਾ ਦਿਵਾਇਆ ਜਾਵੇਗਾ, ਇਸ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਦਾ ਇਲਾਜ ਤੇ ਆਇਆ ਖਰਚਾ ਵੀ ਸਰਕਾਰ ਤੋਂ ਦਿਵਾਇਆ ਜਾਵੇਗਾ। ਪਿੰਡ ਦੇ ਕੁੱਝ ਲੋਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਵਲੋਂ ਸਰਕਾਰੀ ਟੈਂਕੀ ਦੀ ਕੀਤੀ ਗਈ ਸਫਾਈ ਦੌਰਾਨ ਉਸ ਵਿਚੋਂ ਮਰੇ ਹੋਏ ਜਾਨਵਰ ਨਿਕਲੇ ਹਨ । ਜਦੋਂ ਇਸ ਸਬੰਧੀ ਜਲ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਇਸ ਗੱਲ ਤੋਂ ਸਾਫ ਇਨਕਾਰ ਕੀਤਾ ।

Scroll To Top